62ਵੇਂ ਆਲ ਇੰਡੀਆ ਪਿ੍ਰੰ ਹਰਭਜਨ ਸਿੰਘ ਯਾਦਗਾਰੀ ਟੂਰਨਾਮੈਂਟ ਦੇ ਤੀਜੇ ਦਿਨ ਫਸਵੇਂ ਮੁਕਾਬਲੇ ਹੋਏ

ਹੁਸ਼ਿਆਰਪੁਰ- ਪ੍ਰਿੰਸੀਪਲ ਹਰਭਜਨ ਸਿੰਘ ਸਪੋਰਟਿੰਗ ਕਲੱਬ ਮਾਹਿਲਪੁਰ ਦੇ ਪ੍ਰਧਾਨ ਕੁਲਵੰਤ ਸਿੰਘ ਸੰਘਾ ਦੀ ਅਗਵਾਈ ਹੇਠ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਖੇਡ ਮੈਦਾਨ ਵਿੱਚ ਕਰਵਾਏ ਜਾ ਰਹੇ 62ਵੇਂ ਆਲ ਇੰਡੀਆ ਪਿ੍ਰੰ ਹਰਭਜਨ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਦੇ ਅੱਜ ਤੀਜੇ ਦਿਨ ਫਸਵੇਂ ਖੇਡ ਮੁਕਾਬਲੇ ਦੇਖਣ ਨੂੰ ਮਿਲੇ। ਅੱਜ ਦੇ ਵੱਖ ਵੱਖ ਮੈਚਾਂ ਦੌਰਾਨ ਮੁੱਖ ਮਹਿਮਾਨ ਵੱਜੋਂ ਅਮਰੀਕ ਸਿੰਘ ਬੈਂਸ, ਜਗਜੀਤ ਸਿੰਘ, ਚਰਨਜੀਤ ਕੁਮਾਰ ਬਾਵਾ,ਸਤਵਿੰਦਰ ਸਿੰਘ, ਜਗਜੀਤ ਸਿੰਘ ਗਣੇਸ਼ਪੁਰ, ਹਰਦੀਪ ਸਿੰਘ ਸੰਘਾ, ਰਵਿੰਦਰ ਸ਼ਰਮਾ ਨੇ ਸ਼ਿਰਕਤ ਕੀਤੀ।

ਉਨ੍ਹਾਂ ਨੇ ਕਲੱਬ ਦੇ ਪ੍ਰਧਾਨ ਕੁਲਵੰਤ ਸਿੰਘ ਸੰਘਾ,ਮਹਿੰਦਰ ਭਾਟੀਆ,ਜਮਸ਼ੇਰ ਸਿੰਘ ਤੰਬੜ, ਦਲਜੀਤ ਸਿੰਘ ਬੈਂਸ,ਸੁਖਵਿੰਦਰ ਸਿੰਘ, ਪਰਮਜੀਤ ਸਿੰਘ ਬੈਂਸ, ਬਲਜਿੰਦਰ ਸਿੰਘ ਸੰਘਾ ਦੀ ਹਾਜ਼ਰੀ ਵਿੱਚ ਖਿਡਾਰੀਆਂ ਨਾਲ ਜਾਣ ਪਛਾਣ ਕੀਤੀ। ਅੱਜ ਦਿਨ ਦੇ ਪਹਿਲੇ ਕਾਲਜ ਵਰਗ ਦੇ ਮੈਚ ਵਿੱਚ ਲਾਇਲਪੁਰ ਖਾਲਸਾ ਕਾਲਜ ਅਤੇ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੀਆਂ ਟੀਮਾਂ ਵਿਚਕਾਰ ਫਸਵਾਂ ਮੈਚ ਹੋਇਆ। ਨਿਰਧਾਰਿਤ ਸਮੇਂ ਵਿੱਚ ਦੋਵੇਂ ਟੀਮਾਂ ਕੋਈ ਗੋਲ ਨਾ ਕਰ ਸਕੀਆਂ।
 ਅੰਤ ਵਿੱਚ ਪੈਨਲਟੀ ਸ਼ੂਟ ਦੁਆਰਾ ਲਾਇਲਪੁਰ ਖਾਲਸਾ ਕਾਲਜ ਦੀ ਟੀਮ ਨੇ ਮੁਕਾਬਲਾ 7-6 ਦੇ ਅੰਤਰ ਨਾਲ ਜਿੱਤ ਲਿਆ। ਕਲੱਬ ਵਰਗ ਦੇ ਦੂਜੇ ਮੈਚ ਵਿਚ ਦਿੱਲੀ ਫੁੱਟਬਾਲ ਕਲੱਬ ਨੇ ਰੇਨਬੋ ਅਥਲੈਟਿਕਸ ਕਲਕੱਤਾ ਨੂੰ 8-1 ਦੇ ਵੱਡੇ ਅੰਤਰ ਨਾਲ ਹਰਾਇਆ। ਕਾਲਜ ਵਰਗ ਦੇ ਤੀਜੇ ਮੈਚ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੀ ਟੀਮ ਨੇ ਫੁੱਟਬਾਲ ਅਕੈਡਮੀ ਬੱਡੋਂ ਨੂੰ 5-0 ਦੇ ਫਰਕ ਨਾਲ ਹਰਾ ਕੇ ਅਗਲੇ ਗੇੜ ਵਿੱਚ ਪ੍ਰਵੇਸ਼ ਕਰ ਲਿਆ। 
ਇਸ ਮੌਕੇ ਹਰਨੰਦਨ ਸਿੰਘ ਖਾਬੜਾ,ਪਿ੍ਰੰ ਪਰਵਿੰਦਰ ਸਿੰਘ, ਸੁਖਦੇਵ ਸਿੰਘ,ਇੰਜ. ਤਰਲੋਚਨ ਸਿੰਘ ਸੰਧੂ, ਬਲਜਿੰਦਰ ਮਾਨ, ਸੁਹੇਲ ਗਾਂਧੀ, ਤਰਲੋਚਨ ਸਿੰਘ,ਮਾਸਟਰ ਬਨਿੰਦਰ ਸਿੰਘ ਆਦਿ ਸਮੇਤ ਅਨੇਕਾਂ ਫੁੱਟਬਾਲ ਪ੍ਰੇਮੀ ਹਾਜ਼ਰ ਸਨ।