ਨਹਿਰ ਵਿੱਚ ਗੱਡੀ ਡਿੱਗਣ ਨਾਲ 30 ਸਾਲਾ ਨੌਜਵਾਨ ਦੀ ਮੌਤ

ਗੜ੍ਹਸ਼ੰਕਰ 2 ਫਰਵਰੀ- ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਤੋਂ ਯੂਥ ਕਾਂਗਰਸ ਦੇ ਪ੍ਰਧਾਨ ਇੱਕ ਵਧੀਆ, ਤੇ ਹੱਸਮੁਖ ਇਨਸਾਨ ਹਮੇਸ਼ਾ ਸਾਰਿਆਂ ਨੂੰ ਖਿੜੇ ਮੱਥੇ ਮਿਲਣ ਵਾਲਾ ਚਤਿੰਦਰ ਸਿੰਘ ( ਮੌਜੀ ) ਉਮਰ ਕਰੀਬ 30 ਸਾਲ ਪੁੱਤਰ ਗੁਰਦੀਪ ਸਿੰਘ ਵਾਸੀ ਪਦਰਾਣਾ ਦੀ ਬੀਤੀ ਰਾਤ ਬਿਸਤ ਦੋਆਬਾ ਨਹਿਰ ਤੇ ਪੈਂਦੇ ਪਿੰਡ ਐਮਾਂ ਮੁਗਲਾਂ ਨੇੜੇ ਉਸ ਦੀ ਗੱਡੀ ਨਹਿਰ ਵਿੱਚ ਡਿੱਗ ਗਈ| ਜਿਸ ਨਾਲ ਉਸ ਦੀ ਦਰਦਨਾਕ ਮੌਤ ਹੋ ਗਈl

ਚਤਿੰਦਰ ਸਿੰਘ ਨੇ ਆਪਣੀਆਂ ਗੱਡੀਆਂ ਪਾਈਆਂ ਹੋਈਆਂ ਸਨ ਅਤੇ ਉਹ ਕੋਟ ਫਤੂਹੀ ਵੱਲ ਤੋਂ ਆਪਣੀ ਗੱਡੀ ਵੈਨਯੂ ਨੰਬਰ ਪੀ ਬੀ 17 ਸੀ 7007 ਵਿੱਚ ਸਵਾਰ ਹੋ ਕੇ ਆਪਣੇ ਪਿੰਡ ਪਦਰਾਣਾ ਨੂੰ ਆ ਰਿਹਾ ਸੀl ਰਾਤ ਸਮੇਂ ਸੰਘਣੀ ਧੁੰਦ ਹੋਣ ਕਰਕੇ ਪਤਾ ਨਹੀਂ ਚੱਲ ਸਕਿਆ ਕਿ ਕਿਵੇਂ ਉਸ ਦੀ ਗੱਡੀ ਨਹਿਰ ਵਿਚ ਜਾ ਡਿਗੀ ਗਈl ਹਨੇਰਾ ਜਿਆਦਾ ਹੋਣ ਕਰਕੇ ਕਿਸੇ ਨੇ ਵੀ ਨਹੀਂ ਦੇਖਿਆl 
ਸਵੇਰ ਹੋਣ ਤੇ ਕੁੱਝ ਰਾਹਗੀਰਾਂ ਨੇ ਜਦੋਂ ਗੱਡੀ ਨੂੰ ਦੇਖਿਆ ਤਾਂ ਉਸ ਦੀ ਸੂਚਨਾ ਕੋਟ ਫਤੂਹੀ ਪੁਲਿਸ ਨੂੰ ਦਿੱਤੀl ਪੁਲਿਸ ਨੇ ਮੌਕੇ ਤੇ ਪਹੁੰਚ ਕੇ ਦੇਖਿਆ ਕਿ ਗੱਡੀ ਵਿੱਚ ਸਵਾਰ ਨੌਜਵਾਨ ਦੀ ਮੌਤ ਹੋ ਚੁੱਕੀ ਸੀ| ਜਿਸ ਤੋਂ ਬਾਅਦ ਪੁਲਿਸ ਨੇ ਛਾਣਬੀਣ ਸ਼ੁਰੂ ਕਰ ਦਿੱਤੀl ਚਤਿੰਦਰ ਸਿੰਘ ਦੀ ਮੌਤ ਦੀ ਖਬਰ ਸੁਣਦਿਆਂ ਸਾਰ ਹੀ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ|