ਦਿਵਿਆਂਗ ਨਾਇਬ ਤਹਿਸੀਲਦਾਰ ਦੀ ਦੂਰ ਕੀਤੀ ਬਦਲੀ ਦੀ ਨਿਖੇਧੀ
ਘਨੌਰ, 23 ਅਪ੍ਰੈਲ- ਸੰਯੁਕਤ ਦਿਵਿਆਂਗ ਮੋਰਚਾ ਪੰਜਾਬ ਦੇ ਆਗੂਆਂ ਓਮਕਾਰ ਸ਼ਰਮਾ ਸੋਗਲਪੁਰ, ਹੰਸ ਰਾਜ ਸਰਾਲਾ, ਲਖਵਿੰਦਰ ਸਿੰਘ ਸਰਾਲਾ ਨੇ ਦਿਵਿਆਂਗ ਨੇਤਰਹੀਣ ਨਾਇਬ ਤਹਿਸੀਲਦਾਰ ਰਣਜੀਤ ਕੌਰ (ਜੋ ਮਾਨਸਾ ਦੀ ਵਸਨੀਕ ਹੈ) ਦੀ ਬਦਲੀ ਜ਼ਿਲ੍ਹਾ ਪਟਿਆਲਾ ਦੀ ਸਬ ਤਹਿਸੀਲ ਘਨੌਰ ਵਿਖੇ ਕਰਨ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਸੁਪਰੀਮ ਕੋਰਟ ਦੇ ਹੁਕਮਾਂ ਤੇ ਆਰ.ਪੀ.ਡਬਲਿਯੂ.ਡੀ. ਐਕਟ 2016 ਤਹਿਤ ਦਿਵਿਆਂਗ ਮੁਲਾਜ਼ਮ ਨੂੰ ਉਸ ਦੀ ਰਿਹਾਇਸ਼ ਦੇ ਨੇੜੇ ਹੀ ਸਟੇਸ਼ਨ ਦਿੱਤਾ ਜਾਂਦਾ ਹੈ ਪਰੰਤੂ ਮਾਨ ਸਰਕਾਰ ਵੱਲੋਂ ਨਿਯਮਾਂ ਦੀ ਉਲੰਘਣਾ ਕਰਕੇ ਬਦਲੀ ਕੀਤੀ ਗਈ ਹੈ।

ਆਗੂਆਂ ਨੇ ਮੰਗ ਕੀਤੀ ਕਿ ਇਸ ਬਦਲੀ ਨੂੰ ਤੁਰੰਤ ਰੱਦ ਕੀਤਾ ਜਾਵੇ। ਆਗੂਆਂ ਨੇ ਕਿਹਾ ਕਿ ਮਾਨ ਸਰਕਾਰ ਨੇ ਦਿਵਿਆਂਗਾਂ ਨੂੰ ਰਾਹਤ ਤਾਂ ਕੀ ਦੇਣੀ ਸੀ, ਉਲਟਾ ਜੋ ਦਿਵਿਆਂਗਤਾ ਨਾਲ ਸੰਘਰਸ਼ ਕਰਕੇ ਆਪਣੀ ਯੋਗਤਾ ਦੇ ਬਲਬੂਤੇ ਤੇ ਨੌਕਰੀ ਹਾਸਲ ਕਰਨ ਦਿਵਿਆਂਗਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਮਾਨ ਸਰਕਾਰ ਵੱਲੋਂ ਇਹ ਬਦਲੀ ਰੱਦ ਨਾ ਕੀਤੀ ਗਈ ਤਾਂ ਸਰਕਾਰ ਦੀ ਧੱਕੇਸ਼ਾਹੀ ਦੇ ਖਿਲਾਫ ਤਿੱਖਾ ਸੰਘਰਸ਼ ਕੀਤਾ ਜਾਵੇਗਾ।