ਮੁਹਾਲੀ-ਵਾਕ ਮਾਲ ਦੇ ਫੂਡ ਕੋਰਟ ਵਿੱਚ ਖੁਲਿਆ ਅੰਮ੍ਰਿਤਸਰੀ ਐਕਸਪ੍ਰੈਸ ਬਰਾਂਡ
ਐਸ ਏ ਐਸ ਨਗਰ, 2 ਜਨਵਰੀ- ਮੁਹਾਲੀਵਾਕ ਮਾਲ, ਫੇਜ਼-8 ਦੀ ਤੀਜੀ ਮੰਜ਼ਿਲ ਦੀ ਫੂਡ ਕੋਰਟ ਵਿੱਚ ਅੰਮ੍ਰਿਤਸਰੀ ਐਕਸਪ੍ਰੈਸ ਬਰਾਂਡ ਦਾ ਉਦਘਾਟਨ ਸਮਾਜ ਸੇਵੀ ਹਰਿੰਦਰ ਪਾਲ ਸਿੰਘ ਹੈਰੀ ਵੱਲੋਂ ਕੀਤਾ ਗਿਆ।
ਐਸ ਏ ਐਸ ਨਗਰ, 2 ਜਨਵਰੀ- ਮੁਹਾਲੀਵਾਕ ਮਾਲ, ਫੇਜ਼-8 ਦੀ ਤੀਜੀ ਮੰਜ਼ਿਲ ਦੀ ਫੂਡ ਕੋਰਟ ਵਿੱਚ ਅੰਮ੍ਰਿਤਸਰੀ ਐਕਸਪ੍ਰੈਸ ਬਰਾਂਡ ਦਾ ਉਦਘਾਟਨ ਸਮਾਜ ਸੇਵੀ ਹਰਿੰਦਰ ਪਾਲ ਸਿੰਘ ਹੈਰੀ ਵੱਲੋਂ ਕੀਤਾ ਗਿਆ।
ਇਸ ਮੌਕੇ ਇਸ ਬਰਾਂਡ ਦੇ ਮਾਲਕ ਨਵਨੀਤ ਜੈਨ ਨੇ ਦੱਸਿਆ ਕਿ ਅੰਮ੍ਰਿਤਸਰੀ ਐਕਸਪ੍ਰੈਸ ਵਿੱਚ ਮੱਖਣ ਅਤੇ ਘਿਓ ਨਾਲ ਬਣੇ ਕੁਲਚੇ, ਚੂਰ-ਚੂੜ ਨਾਨ ਅਤੇ ਸੁੱਕੇ ਮੇਵੇ, ਮੱਕੀ, ਮਸ਼ਰੂਮ, ਹਰੀਆਂ ਸਬਜ਼ੀਆਂ, ਸਾਗ ਅਤੇ ਪਾਲਕ ਆਦਿ ਸ਼ਾਮਲ ਹਨ, ਜੋ ਭਾਰਤੀ ਖਾਣੇ ਵਿੱਚ ਵਿਭਿੰਨਤਾ ਲਿਆਉਂਦੇ ਹਨ ਅਤੇ ਲੋਕਾਂ ਨੂੰ ਸਿੱਧੇ ਅੰਮ੍ਰਿਤਸਰੀ ਸਵਾਦ ਨਾਲ ਜੋੜਦੇ ਹਨ। ਉਹਨਾਂ ਦੱਸਿਆ ਕਿ ਉਹਨਾਂ ਦਾ ਬਰਾਂਡ ਉੱਤਰੀ ਭਾਰਤ ਵਿੱਚ 40 ਤੋਂ ਵੱਧ ਮਾਲਾਂ ਵਿੱਚ ਮੌਜੂਦ ਹੈ ਅਤੇ ਲੋਕਾਂ ਦਾ ਪਸੰਦੀਦਾ ਆਊਟਲੇਟ ਹੈ।
ਇਸ ਮੌਕੇ ਹਰਿੰਦਰ ਪਾਲ ਸਿੰਘ ਹੈਰੀ ਨੇ ਕਿਹਾ ਕਿ ਅੰਮ੍ਰਿਤਸਰੀ ਐਕਸਪ੍ਰੈਸ ਵਲੋਂ ਲਾਂਚ ਕੀਤੇ ਇਸ ਨਵੇਂ ਆਊਟਲੇਟ ਦਾ ਟ੍ਰਾਈ ਸਿਟੀ ਨਿਵਾਸੀ ਭਰਪੂਰ ਅਨੰਦ ਮਾਣਣਗੇ।