22 ਗ੍ਰਾਮ ਹੈਰੋਇਨ ਤੇ 450 ਨਸ਼ੀਲੀਆਂ ਗੋਲੀਆਂ ਸਮੇਤ ਗੜ੍ਹਸ਼ੰਕਰ ਪੁਲਸ ਵਲੋਂ ਦੋ ਕਾਬੂ

ਗੜ੍ਹਸ਼ੰਕਰ - ਸੁਰੇਂਦਰ ਲਾਬਾਂ ਆਈ ਪੀ ਐਸ ਸੀਨੀਅਰ ਪੁਲਸ ਕਪਤਾਨ ਹੁਸ਼ਿਆਰਪੁਰ ਵਲੋਂ ਨਸ਼ਿਆ ਨੂੰ ਰੋਕਣ ਅਤੇ ਨਸ਼ੇ ਵੇਚਣ ਵਾਲਿਆਂ ਵਿਅਕਤੀਆਂ ਦੇ ਖਿਲਾਫ ਵਿੱਢੀ ਮੁਹਿੰਮ ਤਹਿਤ ਸਰਬਜੀਤ ਸਿੰਘ ਬਾਹੀਆ ਐਸ ਪੀ (ਇਨਵੈਸਟੀਗੇਸ਼ਨ) ਵਲੋਂ ਦਿੱਤੇ ਦਿਸ਼ਾ-ਨਿਰਦੇਸ਼

ਗੜ੍ਹਸ਼ੰਕਰ - ਸੁਰੇਂਦਰ ਲਾਬਾਂ ਆਈ ਪੀ ਐਸ ਸੀਨੀਅਰ ਪੁਲਸ ਕਪਤਾਨ ਹੁਸ਼ਿਆਰਪੁਰ ਵਲੋਂ ਨਸ਼ਿਆ ਨੂੰ ਰੋਕਣ ਅਤੇ ਨਸ਼ੇ ਵੇਚਣ ਵਾਲਿਆਂ ਵਿਅਕਤੀਆਂ ਦੇ ਖਿਲਾਫ ਵਿੱਢੀ ਮੁਹਿੰਮ ਤਹਿਤ ਸਰਬਜੀਤ ਸਿੰਘ ਬਾਹੀਆ ਐਸ ਪੀ (ਇਨਵੈਸਟੀਗੇਸ਼ਨ) ਵਲੋਂ ਦਿੱਤੇ ਦਿਸ਼ਾ-ਨਿਰਦੇਸ਼ ਅਤੇ ਪਰਮਿੰਦਰ ਸਿੰਘ ਉਪ ਕਪਤਾਨ ਪੁਲਿਸ ਸਬ ਡਵੀਜ਼ਨ ਗੜ੍ਹਸ਼ੰਕਰ ਦੀ ਨਿਗਰਾਨੀ ਹੇਠ ਇੰਸਪੈਕਟਰ ਗੁਰਿੰਦਰਜੀਤ ਸਿੰਘ ਮੁੱਖ ਅਫਸਰ ਥਾਣਾ ਗੜ੍ਹਸ਼ੰਕਰ ਦੀ ਰਹਿਨੁਮਾਈ ਹੇਠ caso search operation ਦੌਰਾਨ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਐਸ ਆਈ ਗੁਰਮੀਤ ਰਾਮ ਵਲੋਂ ਸਮੇਤ ਪੁਲਸ ਪਾਰਟੀ ਦੌਰਾਨੇ ਗਸ਼ਤ ਅਤੇ ਨਾਕਾਬੰਦੀ ਦੇ ਸੰਬੰਧ ਵਿੱਚ ਪਿੰਡ ਕਾਲੇਵਾਲ ਲੱਲੀਆਂ ਲਾਗੇ ਮੌਜੂਦ ਸੀ। ਤਾਂ ਪਿੰਡ ਕਾਲੇਵਾਲ ਲੱਲੀਆਂ ਵਲੋਂ ਇਕ ਮੋਟਰਸਾਈਕਲ ਪਰ ਦੋ ਨੋਜਵਾਨ ਆ ਰਹੇ ਸੀ ਜੋ ਪੁਲਸ ਨੂੰ ਵੇਖ ਕੇ ਪਿੱਛੇ ਨੂੰ ਮੁੜਨ ਲੱਗੇ ਤਾਂ ਐਸ ਆਈ ਗੁਰਮੀਤ ਰਾਮ ਸਮੇਤ ਪੁਲਸ ਪਾਰਟੀ ਵਲੋਂ ਨੋਜਵਾਨਾਂ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਤਾਂ ਉਹਨਾਂ ਨੇ ਜਗਜੀਤ ਸਿੰਘ ਉਰਫ ਲਾਡੀ ਅਤੇ ਬਲਜੀਤ ਸਿੰਘ ਉਰਫ ਲਵੀ ਪੁੱਤਰਾਨ ਗੁਰਨਾਮ ਸਿੰਘ ਵਾਸੀਆਨ ਵਾਰਡ ਨੰਬਰ 08 ਭੱਟਾ ਮੁਹੱਲਾ ਗੜ੍ਹਸ਼ੰਕਰ ਦੱਸਿਆ। ਉਕਤ ਨੋਜਵਾਨਾਂ ਦੀ ਤਲਾਸ਼ੀ ਕਰਨ ਤੇ ਉਹਨਾਂ ਪਾਸੋਂ 22 ਗ੍ਰਾਮ ਹੈਰੋਇਨ ਅਤੇ 450 ਨਸ਼ੀਲੀਆਂ ਗੋਲੀਆਂ ਬਰਾਮਦ ਹੋਣ ਤੇ ਇਹਨਾਂ ਦੋਵਾਂ ਖਿਲਾਫ ਮੁਕੱਦਮਾ ਨੰਬਰ 109 ਅ:ਧ: 21 (ਬੀ), 22 (ਬੀ) - 61-85 ਐਨ ਡੀ ਪੀ ਐਸ ਐਕਟ ਤਹਿਤ ਥਾਣਾ ਗੜ੍ਹਸ਼ੰਕਰ ਵਿਖੇ ਮਾਮਲਾ ਦਰਜ ਰਜਿਸਟਰ ਕਰਕੇ ਗ੍ਰਿਫਤਾਰ ਕਰ ਲਿਆ ਗਿਆ। ਦੋਵਾਂ ਪਾਸੋਂ ਪੁੱਛਗਿੱਛ ਜਾਰੀ ਹੈ ਤੇ ਮਾਣਯੋਗ ਅਦਾਲਤ ਪੇਸ਼ ਕੀਤਾ ਜਾਵੇਗਾ।