20 ਦਸੰਬਰ ਨੂੰ ਗੈਰ ਕਾਨੂੰਨੀ ਮਾਈਨਿੰਗ ਵੱਧ ਰਿਹਾ ਨਸ਼ਾ ਭਿਰਿਸਟਾਚਾਰ ਵਿਰੁੱਧ ਡੀ ਐਸ ਪੀ ਗੜ੍ਹਸ਼ੰਕਰ ਵਿਖੇ ਧਰਨਾ -ਗੁਰਨੇਕ ਸਿੰਘ ਭੱਜਲ

ਗੜਸ਼ੰਕਰ- ਅੱਜ ਇੱਥੇ ਪਰੈਸ ਨੂੰ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਜ਼ਿਲਾ ਸਕੱਤਰ ਗੁਰਨੇਕ ਸਿੰਘ ਭੱਜਲ ਅਤੇ ਤਹਸੀਲ ਸਕੱਤਰ ਮਹਿੰਦਰ ਕੁਮਾਰ ਬੱਡੋਆਣ ਨੇ ਦੱਸਿਆ ਕਿ 20 ਦਸੰਬਰ ਨੂੰ ਗੈਰ ਕਾਨੂੰਨੀ ਮਾਇਨਿੰਗ ਵਧ ਰਿਹਾ ਨਸ਼ਾ ਭਿ੍ਸ਼ਟਾਚਾਰ ਕਤਲ ਲੁੱਟਾ ਖੋਹਾ ਦੇ ਵਿਰੋਧ ਵਿੱਚ ਡੀਐਸਪੀ ਗੜਸ਼ੰਕਰ ਵਿਖੇ ਧਰਨਾ ਲਾ ਕੇ ਪੰਜਾਬ ਦੇ ਡੀ ਜੀ ਪੀ ਸਾਹਿਬ ਨੂੰ ਮੰਗ ਪੱਤਰ ਭੇਜਿਆ ਜਾਵੇਗਾ|

ਗੜਸ਼ੰਕਰ- ਅੱਜ ਇੱਥੇ ਪਰੈਸ ਨੂੰ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਜ਼ਿਲਾ ਸਕੱਤਰ ਗੁਰਨੇਕ ਸਿੰਘ ਭੱਜਲ ਅਤੇ ਤਹਸੀਲ ਸਕੱਤਰ ਮਹਿੰਦਰ ਕੁਮਾਰ ਬੱਡੋਆਣ ਨੇ ਦੱਸਿਆ ਕਿ 20 ਦਸੰਬਰ ਨੂੰ ਗੈਰ ਕਾਨੂੰਨੀ ਮਾਇਨਿੰਗ ਵਧ ਰਿਹਾ ਨਸ਼ਾ ਭਿ੍ਸ਼ਟਾਚਾਰ ਕਤਲ ਲੁੱਟਾ ਖੋਹਾ ਦੇ ਵਿਰੋਧ ਵਿੱਚ ਡੀਐਸਪੀ ਗੜਸ਼ੰਕਰ ਵਿਖੇ ਧਰਨਾ ਲਾ ਕੇ ਪੰਜਾਬ ਦੇ ਡੀ ਜੀ ਪੀ ਸਾਹਿਬ ਨੂੰ ਮੰਗ ਪੱਤਰ ਭੇਜਿਆ ਜਾਵੇਗਾ| ਆਗੂਆ ਨੇ ਕਿਹਾ ਪੰਜਾਬ ਦੀ ਸਰਕਾਰ ਚੁਟਕਲਿਆ ਦੀ ਸਰਕਾਰ ਇਹ ਕਹਿ ਕੇ ਆਈ ਸੀ ਕਿ ਅਸੀ ਆਉਦੇ ਸਾਰ ਨਸ਼ਾ ਗੈਰ ਕਾਨੂੰਨੀ ਮਾਇਨਿੰਗ ਭਿ੍ਸ਼ਟਾਚਾਰ ਖਤਮ ਕਰ ਦਿੱਤਾ ਜਾਵੇਗਾ ਪਰ ਅੱਜ ਨਸ਼ਾ ਲਗਾਤਾਰ ਵਧ ਰਿਹਾ ਹੈ ਭਿ੍ਸ਼ਟਾਚਾਰ ਗੈਰ ਕਾਨੂੰਨੀ ਮਾਇਨਿੰਗ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ ਪਹਾੜਾ ਦੇ ਪਹਾੜ ਤਬਾਹ ਕੀਤੇ ਜਾ ਰਹੇ ਹਨ ਜੰਗਲ ਖਤਮ ਕੀਤੇ ਜਾ ਰਹੇ ਹਨ ਕਤਲ ਲੁੱਟਾ ਖੋਹਾ ਦੀਆ ਵਾਰਦਾਤਾ ਲਗਾਤਾਰ ਵਾਧਾ ਹੋ ਰਿਹਾ ਹੈ|  ਉਵਰ ਲੋਡ ਟਿੱਪਰਾ ਨਾਲ ਲਗਾਤਾਰ ਮੋਤਾ ਹੋ ਰਹੀਆ ਹਨ ਮਿੱਲਾ ਵੱਲ ਜਾ ਰਹੇ ਤੂੜੀ ਭੁੰਗ ਰਸਤਿਆ ਵਿੱਚ ਪਲਟ ਕੇ ਸੜਕਾ ਤੇ ਜਾਮ ਲੱਗ ਰਹੇ ਹਨ|
 ਇੱਥੋ ਤੱਕ ਟਿੱਪਰ ਟਰੈਕਟਰ ਟਰਾਲੀਆ ਉਪਰ ਤਰਪੈਲਾ ਨਾ ਪਾ ਕੇ ਰਾਹਗੀਰਾ ਦੀਆ ਅੱਖਾ ਵਿੱਚ ਰੇਤਾ ਪੈ ਰਿਹਾ ਹੈ ਜਿਸ ਕਰਕੇ ਸਕੂਟਰ ਟੂ ਵੀਲਰ ਚਲਾ ਰਹੇ ਵਿਅਕਤੀ ਕਿਸੇ ਸਮੇ ਵੀ ਹਾਦਸੇ ਦਾ ਸ਼ਿਕਾਰ ਹੋ ਸਕਦੇ ਹਨ, ਉਪ੍ਰੋਕਤ ਮੰਗਾਂ ਨੂੰ ਲੇ ਕੇ ਡੀਐਸਪੀ ਗੜ੍ਹਸ਼ੰਕਰ ਦਫ਼ਤਰ ਅੱਗੇ ਲੱਗ ਰਹੇ ਧਰਨੇ ਵਿੱਚ ਵੱਧ ਤੋ ਵੱਧ ਸ਼ਾਮਿਲ ਹੋਵੋ ।