ਧੁੰਦ ਵਾਲ੍ਹੇ ਮੌਸਮ ਵਿੱਚ ਆਪ ਬਚਣ ਤੇ ਦੂਜਿਆਂ ਨੂੰ ਬਚਾਉਣ ਦੀ ਲੋੜ ਹੈ- ਗੁਰਿੰਦਰ ਸਿੰਘ ਤੂਰ।

ਨਵਾਂਸ਼ਹਿਰ: ਹਰ ਸਾਲ ਵਾਂਗ ਧੁੰਦ ਵਾਲ੍ਹਾ ਮੌਸਮ ਸ਼ੁਰੂ ਹੋ ਗਿਆ ਹੈ ਇਸ ਲਈ ਹਰ ਵਾਹਨ ਚਾਲਕ ਆਪਣੀ ਤੇ ਦੂਜਿਆਂ ਦੀ ਜਾਨ ਬਚਾਉਣ ਵਾਲ੍ਹੀ ਪਹੁੰਚ ਅਪਨਾਉਣ ਲਈ ਸਵੈ-ਪ੍ਰੇਰਕ ਬਣਨ ਦੀ ਕੋਸ਼ਿਸ਼ ਕਰੇ ਜਿਸ ਨਾਲ੍ਹ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਇਹ ਵਿਚਾਰ ਗੁਰਿੰਦਰ ਸਿੰਘ ਤੂਰ ਨੇ ਰੋਡ ਸੇਫਟੀ ਅਵੇਅਰਨੈਸ ਸੋਸਾਇਟੀ ਦੀ ਮੀਟਿੰਗ ਦੌਰਾਨ ਪ੍ਰਗਟਾਏ। ਉਹਨਾਂ ਆਖਿਆ ਕਿ ਸਾਫ ਸੁਥਰੀਆਂ ਤੇ ਮਿਆਰੀ ਸੜਕਾਂ ਵਾਹਨਾਂ ਨੂੰ ਤੇਜ ਚਲਾਉਣ ਲਈ ਉਕਸਾਹਟ ਜ਼ਰੂਰ ਪੈਦਾ ਕਰਦੀਆਂ ਹਨ| ਪਰ ਮੌਸਮੀ ਹਾਲਤਾਂ ਅਨੁਸਾਰ ਸਾਵਧਾਨੀਆਂ ਵੀ ਬਹੁਤ ਜ਼ਰੂਰੀ ਹਨ।

 ਉਹਨਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਰੋਪੜ ਤੋਂ ਨਵਾਂ ਸ਼ਹਿਰ ਤੇ ਫਗਵਾੜਾ ਤੱਕ 88 ਕਿਲੋਮੀਟਰ ਦੇ ਲੰਬੇ ਬਾਈ-ਪਾਸ ਨੇ ਪੰਜ ਸਾਲ ਵਿੱਚ 578 ਜਾਨਾਂ ਲੈ ਲਈਆਂ ਹਨ। ਧੁੰਦ ਦਾ ਸਮਾਂ ਤਾਂ ਹੋਰ ਵੀ ਘਾਤਕ ਹੋ ਜਾਂਦਾ ਹੈ ਇਸ ਲਈ ਸੜਕ ਸੁਰੱਖਿਆ ਜਾਗਰੂਕਤਾ ਨੂੰ ਲੋਕ-ਲਹਿਰ ਬਣਾਉਣ ਦੀ ਲੋੜ ਹੈ, ਵਾਹਨਾਂ ਨੂੰ ਧੀਮੀ ਗਤੀ ਨਾਲ੍ਹ ਚਲਾਓ। ਅਣ-ਅਧਿਕਾਰਤ, ਅਨਟ੍ਰੇਂਡ ਡਰਾਈਵਰ ਡਰਾਈਵਿੰਗ ਨਾ ਕਰਨ। ਵਾਹਨਾਂ ਦੀਆਂ ਹੈੱਡ-ਲਾਈਟਾਂ, ਪਿਛਲੀਆਂ ਲਾਈਟਾਂ, ਧੁੰਦ ਵਾਲ੍ਹੀਆਂ ਲਾਈਟਾਂ ਰੋਜ਼ਾਨਾ ਚੈੱਕ ਕਰੋ। 
ਡਰਾਈਵਿੰਗ ਦੌਰਾਨ ਮੁੜਨ ਵੇਲੇ ਵਾਹਨਾਂ ਦੇ ਇੰਡੀਕੇਟਰਾਂ ਦੀ ਵਰਤੋਂ ਦੀ ਆਦਤ ਪਾਓ। ਇੰਡੀਕੇਟਰਜ਼, ਬਰੇਕਾਂ, ਟਾਇਰ, ਸਕਰੀਨ ਵਾਈਪਰ, ਚੈੱਕ ਕਰਦੇ ਰਹੋ। ਹੈਡ ਲਾਈਟਾਂ ਦੀ ਫੁੱਲ ਬੀਮ ਵਰਤੋਂ ਘੱਟੋ ਘੱਟ ਕਰੋ। ਸੜਕਾਂ ਦੇ ਕਿਨਾਰਿਆਂ ਤੇ ਸਫੈਦ ਲਾਈਨਾਂ ਨੂੰ ਦੇਖ ਕੇ ਵਾਹਨਾਂ ਨੂੰ ਅਸਾਨੀ ਨਾਲ੍ਹ ਚਲਾਇਆ ਜਾ ਸਕਦਾ ਹੈ। ਆਪਣੇ ਵਾਹਨ ਤੋਂ ਅਗਲੇ ਵਾਹਨ ਨਾਲ੍ਹ ਦੂਰੀ ਲੱਗਪਗ ਉੱਨੇ ਫੁੱਟ ਰੱਖੋ ਜਿੰਨੀ ਸਪੀਡ  ਤੇ ਤੁਸੀਂ ਚੱਲ ਰਹੇ ਹੋਵੇ। ਧੁੰਦ ਵਿੱਚ ਦੂਜੇ ਵਾਹਨ ਨੂੰ ਓਵਰਟੇਕ ਕਰਨਾ ਘਟਾਓ। 
ਵਾਹਨ ਨੂੰ ਜੇ ਸੜਕ ਤੇ ਖੜ੍ਹੇ ਕਰਨਾ ਪੈ ਜਾਵੇ ਤਾਂ ਪਾਰਕਿੰਗ ਲਾਈਟਾਂ ਤੇ ਇੰਡੀਕੇਟਰ ਚਾਲੂ ਰੱਖੋ। ਵਾਹਨ ਦੀ ਖਰਾਬੀ ਦੀ ਹਾਲਤ ਵਿੱਚ ਉਚਿੱਤ ਦੂਰੀ ਤੇ ਅੱਗੇ ਪਿੱਛੇ ਕੋਨ ਅਤੇ ਅੱਗ ਰਾਹੀਂ ਰੌਸ਼ਨੀ ਬਣਾ ਕੇ ਰੱਖੋ। ਇਸ ਕਾਰਜ ਵਿੱਚ ਵਿਦਿਅਕ ਤੇ ਧਾਰਮਿਕ ਅਦਾਰੇ ਵੱਡਮੁੱਲਾ ਯੋਗਦਾਨ ਪਾ ਸਕਦੇ ਹਨ। ਸੋਸਾਇਟੀ ਟ੍ਰੈਫਿਕ ਪੁਲਿਸ ਦਾ ਸਹਿਯੋਗ ਵੀ ਲਵੇਗੀ। ਮੀਟਿੰਗ ਵਲੋਂ ਜਾਗਰੂਕਤਾ ਲਈ ਵਿਸ਼ੇਸ਼ ਪੈਂਫਲਿਟ ਛਪਵਾਉਣ ਦਾ ਫੈਸਲਾ ਲਿਆ ਗਿਆ। ਵਿਦਿਅਕ ਅਦਾਰਿਆਂ ਵਿੱਚ “ਰੋਡ ਸੇਫਟੀ ਕਲੱਬਾਂ” ਦੀ ਸਥਾਪਨਾ ਨੂੰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਪ੍ਰਧਾਨ ਸ.ਗੁਰਿੰਦਰ ਸਿੰਘ ਤੂਰ, ਸਕੱਤਰ ਜੇ ਐਸ ਗਿੱਦਾ, ਖਜਾਨਚੀ ਸ੍ਰੀ ਨਰਿੰਦਰਪਾਲ ਤੂਰ, ਐਡਵਾਈਜਰ ਸ.ਦਿਲਬਾਗ ਸਿੰਘ ਤੇ ਸ.ਹਰਿੰਦਰ ਸਿੰਘ ਜੀ ਹਾਜਰ ਹੋਏ।