ਸੰਤ ਸਤਨਾਮ ਸਿੰਘ ਕਿਲ੍ਹਾ ਅਨੰਦਗੜ੍ਹ ਸਾਹਿਬ (ਕਾਰ ਸੇਵਾ ) ਵਾਲਿਆਂ ਵਲੋਂ ਡਾ. ਨਰੇਸ਼ ਕੁਮਾਰ ਕੰਬਾਲਾ ਨੂੰ ਕੀਤਾ ਗਿਆ ਸਨਮਾਨਿਤ।

ਗੜ੍ਹਸ਼ੰਕਰ 27 ਨਵੰਬਰ: ਗੜ੍ਹਸ਼ੰਕਰ ਦੇ ਬੀਤ ਇਲਾਕੇ ਦੇ ਦੇ ਅਧੀਨ ਪੈਂਦੇ ਪਿੰਡ ਕੰਬਾਲਾ ਦੇ ( ਦਾ ਨੈਸ਼ਨਲ ਵਾਇਸ ਪ੍ਰਧਾਨ ਵਰਲਡ ਹਿਊਮਨ ਰਾਇਟਸ ਪ੍ਰੋਟੈਕਸ਼ਨ ਕਮਿਸ਼ਨ ) ਡਾਕਟਰ ਨਰੇਸ਼ ਕੁਮਾਰ ਨੂੰ ( ਵਰਲਡ ਪੀਸ ਆਫ ਯੂਨਾਈਟਡ ਨੈਸ਼ਨਸ ਯੂਨੀਵਰਸਿਟੀ) ਵਲੋਂ ਸਮਾਜ ਸੇਵਾ ਵਿੱਚ ਡਿਗਰੀ ਨਾਲ ਸਨਮਾਨਿਤ ਕੀਤਾ ਗਿਆ।

ਪੂਰੇ ਬੀਤ ਇਲਾਕੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿਉਂਕਿ ਬੀਤ ਇਲਾਕੇ ਵਿੱਚ ਪਹਿਲੀ ਵਾਰ ਇਸ ਅਵਾਰਡ ਨਾਲ ਕੋਈ ਸਨਮਾਨਿਤ ਹੋਇਆ ਹੈ। ਇਲਾਕੇ ਵਿੱਚ ਖੁਸ਼ੀ ਦੀ ਲਹਿਰ ਹੈ। ਇਲਾਕੇ ਦੇ ਲੋਕ ਉਹਨਾਂ ਦੇ ਘਰ ਆ ਕੇ ਵਧਾਈਆਂ ਦੇ ਰਹੇ ਹਨ। ਕਾਰ ਸੇਵਾ ਵਾਲੇ ਸੰਤ ਬਾਬਾ ਸਤਨਾਮ ਸਿੰਘ ਜੀ ਕਿਲ੍ਹਾ ਅਨੰਦਗੜ੍ਹ ਸਾਹਿਬ ਵਾਲਿਆਂ ਵਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। 
ਇਸ ਮੌਕੇ ਕੈਪਟਨ ਓਮ ਪ੍ਰਕਾਸ਼, ਸਬਕਾ ਸਰਪੰਚ ਕੰਬਾਲਾ ਅਤੇ ਅੰਮ੍ਰਿਤਸਰ ਹਵਾਈ ਸ਼ਾਪ ਗੜ੍ਹਸ਼ੰਕਰ ਦੇ ਮਾਲਕ ਸਤਵਿੰਦਰ ਸਿੰਘ ਸੇਠੀ ਵੀ ਹਾਜ਼ਰ ਸਨ। ਇਸ ਮੌਕੇ ਕੈਪਟਨ ਓਮ ਪ੍ਰਕਾਸ਼ ਨੇ ਕਿਹਾ ਕਿ ਨਰੇਸ਼ ਕੁਮਾਰ ਨੇ ਆਪਣੇ ਪਿਤਾ ਫਰੀਡਮ ਫਾਈਟਰ ਸੂਬੇਦਾਰ ਚੌਧਰੀ ਕ੍ਰਿਸ਼ਨ ਭੁੰਬਲਾ ਜੀ ਦਾ ਨਾਮ ਰੌਸ਼ਨ ਕੀਤਾ ਹੈ। ਇਸ ਉੱਪਰ ਪੂਰੇ ਪਿੰਡ ਅਤੇ ਇਲਾਕੇ ਨੂੰ ਬਹੁਤ ਮਾਣ ਹੈ। 
ਸਾਨੂੰ ਆਸ ਹੈ ਕਿ ਇਹਨਾਂ ਦੀ ਸੇਧ ਲੈ ਕੇ ਇਲਾਕੇ ਦੇ ਨੌਜਵਾਨ ਇਹਨਾਂ ਦੇ ਨਕਸ਼ੇ ਕਦਮ ਉੱਤੇ ਚੱਲਣਗੇ। ਇਸ ਤੇ ਸਾਨੂੰ ਗਰਵ ਹੈ।