ਰਾਸ਼ਟਰੀ ਦੁੱਧ ਦਿਵਸ ਮੌਕੇ ਕੈਂਪ ਲਗਾਇਆ

ਊਨਾ, 26 ਨਵੰਬਰ : ਰਾਸ਼ਟਰੀ ਦੁੱਧ ਦਿਵਸ ਦੇ ਮੌਕੇ 'ਤੇ ਮੰਗਲਵਾਰ ਨੂੰ ਪਸ਼ੂ ਪਾਲਣ ਵਿਭਾਗ ਦੀ ਸਰਪ੍ਰਸਤੀ ਹੇਠ ਊਨਾ ਵਿਖੇ ਸਬ-ਡਵੀਜ਼ਨ ਪੱਧਰ 'ਤੇ ਜਾਗਰੂਕਤਾ ਕੈਂਪ ਲਗਾਇਆ ਗਿਆ| ਪ੍ਰੋਗਰਾਮ ਦੀ ਪ੍ਰਧਾਨਗੀ ਪਸ਼ੂ ਪਾਲਣ ਵਿਭਾਗ ਊਨਾ ਦੇ ਸੰਯੁਕਤ ਡਾਇਰੈਕਟਰ (ਪ੍ਰੋਜੈਕਟ) ਡਾ: ਦਿਨੇਸ਼ ਸਿੰਘ ਪਰਮਾਰ ਨੇ ਕੀਤੀ | ਵਰਨਣਯੋਗ ਹੈ ਕਿ ਭਾਰਤ ਵਿਚ ਚਿੱਟੀ ਕ੍ਰਾਂਤੀ ਦੇ ਪਿਤਾਮਾ ਡਾ. ਵਰਗੀਸ ਕੁਰੀਅਨ ਦੇ ਜਨਮ ਦਿਨ 'ਤੇ ਹਰ ਸਾਲ 26 ਨਵੰਬਰ ਨੂੰ ਰਾਸ਼ਟਰੀ ਦੁੱਧ ਦਿਵਸ ਮਨਾਇਆ ਜਾਂਦਾ ਹੈ, ਤਾਂ ਜੋ ਉਨ੍ਹਾਂ ਦੀ ਵਿਰਾਸਤ ਨੂੰ ਯਾਦ ਕੀਤਾ ਜਾ ਸਕੇ।

ਕੈਂਪ ਵਿੱਚ ਪਸ਼ੂ ਪਾਲਕਾਂ ਸਮੇਤ 60 ਦੇ ਕਰੀਬ ਵਿਅਕਤੀਆਂ ਨੇ ਭਾਗ ਲਿਆ। ਕੈਂਪ ਵਿੱਚ ਪਸ਼ੂ ਪਾਲਕਾਂ ਨੂੰ ਡੇਅਰੀ ਅਤੇ ਪਸ਼ੂ ਪਾਲਣ ਮਾਹਿਰ ਡਾ: ਅਮਿਤ ਸ਼ਰਮਾ, ਡਾ: ਮੋਹਿਤ ਸ਼ਰਮਾ, ਡਾ: ਅੰਕੁਸ਼ ਸ਼ਰਮਾ, ਡਾ: ਰਾਧਿਕਾ ਸ਼ਰਮਾ, ਡਾ: ਸ਼ਗੁਨ ਮਹਾਜਨ, ਡਾ: ਪੰਕਜ ਰਾਣਾ ਅਤੇ ਡਾ: ਵਿਵੇਕ ਲਠ ਨੇ ਪੇਸ਼ਕਾਰੀ ਰਾਹੀਂ ਸਾਫ਼ ਦੁੱਧ ਉਤਪਾਦਨ ਅਤੇ ਡੇਅਰੀ ਵਿੱਚ ਸਹਿਕਾਰੀ ਖੇਤਰ ਦੀ ਉਪਯੋਗਤਾ ਬਾਰੇ ਜਾਗਰੂਕਤਾ ਪੈਦਾ ਕੀਤੀ।
ਡਾ: ਦਿਨੇਸ਼ ਪਰਮਾਰ ਨੇ ਹਾਜ਼ਰੀਨ ਨੂੰ ਡੇਅਰੀ ਵਿੱਚ ਸਹਿਕਾਰੀ ਖੇਤਰ ਨਾਲ ਜੁੜਨ ਦਾ ਸੱਦਾ ਦਿੱਤਾ ਜਦਕਿ ਬੀਡੀਸੀ ਮੈਂਬਰ ਵਿਭਾਗ ਅਜੌਲੀ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ।