ਫੇਜ਼ 5 ਦੇ ਵਸਨੀਕਾਂ ਲਈ ਖਤਰੇ ਦਾ ਕਾਰਨ ਬਣ ਗਿਆ ਹੈ ਟੇਢਾ ਹੋ ਚੁੱਕਿਆ ਸਫੈਦੇ ਦਾ ਦਰਖਤ

ਐਸ ਏ ਐਸ ਨਗਰ, 26 ਅਗਸਤ- ਸਥਾਨਕ ਫੇਜ਼ 5 ਦੇ ਮਕਾਨ ਨੰਬਰ 1513 ਦੇ ਸਾਹਮਣੇ ਖੜ੍ਹਾ ਸਫੈਦੇ ਦਾ ਉੱਚਾ ਦਰਖਤ (ਜਿਹੜਾ ਟੇਢਾ ਹੋ ਕੇ ਇੱਕ ਪਾਸੇ ਨੂੰ ਝੁਕ ਗਿਆ ਹੈ) ਵਸਨੀਕਾਂ ਲਈ ਖਤਰੇ ਦਾ ਕਾਰਨ ਬਣਿਆ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਰੈਸੀਡੈਂਟ ਵੈਲਫੇਅਰ ਸੋਸਾਇਟੀ ਦੇ ਜਨਰਲ ਸਕੱਤਰ ਬਲਬੀਰ ਸਿੰਘ ਨੇ ਦੱਸਿਆ ਕਿ ਇਹ ਦਰਖਤ ਹੁਣ ਪੁਰਾਣੇ ਹਨ ਅਤੇ ਇੱਕ ਤੋਂ ਉਹਨਾਂ ਦੀ ਉਚਾਈ ਬਹੁਤ ਜ਼ਿਆਦਾ ਵਧ ਚੁੱਕੀ ਹੈ ਅਤੇ ਉਹਨਾਂ ਵਿੱਚੋਂ ਸਫੈਦੇ ਦਾ ਦਰਖਤ ਇੱਕ ਪਾਸੇ ਖਤਰਨਾਕ ਢੰਗ ਨਾਲ ਝੁਕ ਗਿਆ ਹੈ।

ਉਹਨਾਂ ਕਿਹਾ ਕਿ ਇਹ ਝੁਕਿਆ ਹੋਇਆ ਦਰਖਤ ਕਿਸੇ ਵੀ ਸਮੇਂ ਡਿੱਗ ਸਕਦਾ ਹੈ, ਜਿਸ ਨਾਲ ਇੱਕ ਵੱਡਾ ਹਾਦਸਾ ਹੋਣ ਦਾ ਖਤਰਾ ਬਣਿਆ ਹੋਇਆ ਹੈ। ਉਹਨਾਂ ਕਿਹਾ ਕਿ ਇਸ ਦਰਖਤ ਕਾਰਨ ਜਿੱਥੇ ਸਥਾਨਕ ਨਿਵਾਸੀਆਂ (ਖਾਸ ਕਰਕੇ ਬੱਚਿਆਂ ਅਤੇ ਬਜੁਰਗਾਂ) ਦੀ ਸੁਰੱਖਿਆ ਖਤਰੇ ਵਿੱਚ ਹੈ, ਉੱਥੇ ਇਸਦੇ ਨੇੜਿਓਂ ਲੰਘਣ ਵਾਲੇ ਵਾਹਨਾਂ ਅਤੇ ਪੈਦਲ ਚੱਲਣ ਵਾਲਿਆਂ ਨੂੰ ਵੀ ਬਰਾਬਰ ਦਾ ਖਤਰਾ ਹੈ। ਉਹਨਾਂ ਕਿਹਾ ਕਿ ਭਾਰੀ ਮੀਂਹ ਜਾਂ ਤੇਜ਼ ਹਵਾਵਾਂ ਦੀ ਸਥਿਤੀ ਵਿੱਚ ਇਸ ਦਰਖਤ ਦੇ ਡਿੱਗਣ ਦਾ ਖਤਰਾ ਹੋਰ ਵੀ ਵਧ ਗਿਆ ਹੈ।
ਉਹਨਾਂ ਸਥਾਨਕ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸਤੋਂ ਪਹਿਲਾਂ ਕਿ ਇੱਥੇ ਕੋਈ ਵੱਡਾ ਹਾਦਸਾ ਵਾਪਰੇ, ਸਬੰਧਤ ਅਧਿਕਾਰੀਆਂ ਨੂੰ ਇਸ ਝੁਕੇ ਹੋਏ ਦਰਖਤ ਨੂੰ ਕੱਟਣ ਜਾਂ ਹਟਾਉਣ ਲਈ ਤੁਰੰਤ ਕਦਮ ਚੁੱਕਣੇ ਚਾਹੀਦੇ ਹਨ।