ਵਿਧਾਨ ਸਭਾ ਹਲਕਾ ਚੱਬੇਵਾਲ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਇਸਾਂਕ ਕੁਮਾਰ ਦੇ ਹੱਕ ਵਿੱਚ ਪਿੰਡ ਜਿਆਣ ਵਿਖੇ ਭਰਵੇਂ ਇਕੱਠ ਨੂੰ ਅਰਵਿੰਦ ਕੇਜਰੀਵਾਲ ਸਾਬਕਾ ਮੁੱਖ ਮੰਤਰੀ ਦਿੱਲੀ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਕੀਤਾ ਸੰਬੋਧਨ
ਮਾਹਿਲਪੁਰ, 9 ਨਵੰਬਰ : ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੇ ਅੱਜ ਵਿਧਾਨ ਸਭਾ ਹਲਕਾ ਚੱਬੇਵਾਲ ਦੀ ਉਪ ਚੋਣ ਲੜ ਰਹੇ ਪਾਰਟੀ ਦੇ ਉਮੀਦਵਾਰ ਡਾਕਟਰ ਇਸ਼ਾਕ ਕੁਮਾਰ ਸਪੁੱਤਰ ਡਾਕਟਰ ਰਾਜ ਕੁਮਾਰ ਚੱਬੇਵਾਲ ਮੈਂਬਰ ਪਾਰਲੀਮੈਂਟ ਦੇ ਹੱਕ ਵਿੱਚ ਪਿੰਡ ਜਿਆਣ ਵਿਖੇ ਹੋਏ ਭਰਵੇਂ ਇਕੱਠ ਨੂੰ ਸੰਬੋਧਨ ਕੀਤਾ। ਇਸ ਮੌਕੇ ਉਹਨਾਂ ਇਲਾਕਾ ਨਿਵਾਸੀਆਂ ਨੂੰ ਡਾ. ਇਸਾਂਕ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦੀ ਅਪੀਲ ਕੀਤੀ।

ਉਹਨਾਂ ਕਿਹਾ ਕਿ ਪੰਜਾਬ ਵਿੱਚ ਵਿਕਾਸ ਕਾਰਜ ਵੱਡੀ ਪੱਧਰ ਤੇ ਕੀਤੇ ਜਾ ਰਹੇ ਹਨ ਤੇ ਪੰਜਾਬ ਵਿੱਚ ਭਾਈਚਾਰਕ ਸਾਂਝ ਨੂੰ ਹੋਰ ਵੀ ਮਜਬੂਤ ਬਣਾਇਆ ਜਾ ਰਿਹਾ ਹੈ। ਇਸ ਮੌਕੇ ਪਾਰਟੀ ਦੇ ਵਿਧਾਇਕ, ਸੀਨੀਅਰ ਆਗੂ, ਇਲਾਕੇ ਦੇ ਪੰਚ- ਸਰਪੰਚ ਅਤੇ ਸਮਰਥਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਬਾਅਦ ਵਿੱਚ ਗੱਲਬਾਤ ਕਰਦਿਆਂ ਡਾਕਟਰ ਵਿਪਨ ਕੁਮਾਰ ਪਚਨੰਗਲ ਨੇ ਕਿਹਾ ਕਿ ਹਲਕਾ ਚੱਬੇਵਾਲ ਵਿੱਚ ਡਾਕਟਰ ਇਸ਼ਾਕ ਦੇ ਹੱਕ ਵਿੱਚ ਵੋਟਰਾਂ ਵੱਲੋਂ ਭਾਰੀ ਹੁੰਗਾਰਾ ਮਿਲ ਰਿਹਾ ਹੈ। ਡਾਕਟਰ ਰਾਜ ਕੁਮਾਰ ਮੈਂਬਰ ਪਾਰਲੀਮੈਂਟ ਨੇ ਵੀ ਚੱਬੇਵਾਲ ਵਿੱਚ ਵਿਕਾਸ ਉੱਚ ਪੱਧਰ ਤੇ ਕੀਤਾ ਹੈ। ਮੁਖਣੀਆਣਾ ਵਿੱਚ ਕਾਲਜ ਲਿਆਂਦਾ ਗਿਆ, ਆਸ ਪਾਸ ਦੇ ਪਿੰਡਾਂ ਦੀਆਂ ਸੜਕਾਂ ਦੀ ਉਸਾਰੀ ਵਧੀਆ ਢੰਗ ਨਾਲ ਕੀਤੀ ਗਈ, ਨਹਿਰਾਂ ਉੱਤੇ ਪੁਲਾਂ ਨੂੰ ਖੁੱਲਾ ਕੀਤਾ ਗਿਆ, ਡਾਂਡੀਆਂ ਪਿੰਡ ਵਿੱਚ ਨਵਾਂ ਪੁੱਲ ਬਣਾਇਆ ਗਿਆ ਅਤੇ ਹੋਰ ਵੱਖ ਵੱਖ ਪਿੰਡਾਂ ਨੂੰ ਜਾਂਦੇ ਸੰਪਰਕ ਰਸਤਿਆਂ ਤੇ ਵੀ ਪੁੱਲ ਬਣਾਏ ਗਏ।
ਉਹਨਾਂ ਕਿਹਾ ਕਿ ਡਾਕਟਰ ਇਸਾਂਕ ਕੁਮਾਰ ਵੀ ਇਸ ਹਲਕੇ ਤੋਂ ਭਾਰੀ ਬਹੁਮਤ ਨਾਲ ਜਿੱਤਣ ਤੋਂ ਬਾਅਦ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੇ ਮੱਦੇਨਜ਼ਰ ਇੰਡਸਟਰੀ ਲੈ ਕੇ ਆਉਣਗੇ ਅਤੇ ਲੋੜਵੰਦਾਂ ਨੂੰ ਨਵੀਆਂ ਸਕੀਮਾਂ ਦਾ ਫਾਇਦਾ ਦੇਣਗੇ। ਵਿਧਾਨ ਸਭਾ ਹਲਕਾ ਚੱਬੇਵਾਲ ਦੇ ਵੱਖ-ਵੱਖ ਪਿੰਡਾਂ ਵਿੱਚ ਵਿਕਾਸ ਦੇ ਕਾਰਜਾਂ ਵਿੱਚ ਹੋਰ ਵੀ ਵਾਧਾ ਹੋਵੇਗਾ। ਇਸ ਮੌਕੇ ਲੰਬੜਦਾਰ ਗੁਰਿੰਦਰ ਸਿੰਘ,ਪ੍ਰੇਮ ਚੰਦ ਪੰਚ,ਕੁਲਦੀਪ ਕੁਮਾਰ, ਰੁਪਿੰਦਰ ਚੰਦ, ਸੰਜੂ, ਸੁਭਾਸ਼ ਚੰਦਰ, ਰੋਸ਼ਨ ਸਿੰਘ, ਟੋਨੀ, ਬਿੱਲਾ ਖੜੌਦੀ ਸਮੇਤ ਪਾਰਟੀ ਦੇ ਵਰਕਰ ਅਤੇ ਸਮਰਥਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ।