ਮਿੱਟੀ ਦੇ ਭਾਂਡੇ ਬਨਾਉਣਾ ਸਿਰਫ ਇੱਕ ਕਲਾ ਹੀ ਨਹੀਂ, ਪ੍ਰਜਾਪੱਤ ਸਮਾਜ ਦੀ ਕਲਾਤਮਕ ਸੋਚ, ਉਸ ਦੀ ਕੁਸ਼ਲਤਾ ਅਤੇ ਸਕਿਲ ਦਾ ਪ੍ਰਤੀਕ - ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਚੰਡੀਗੜ੍ਹ, 13 ਜੁਲਾਈ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੈ ਕਿਹਾ ਕਿ ਮਿੱਟੀ ਨਾਲ ਭਾਂਡੇ ਬਨਾਉਣ ਦੀ ਕਲਾ ਸਾਡੀ ਅਮੁੱਲ ਧਰੋਹਰ ਹੈ, ਮਿੱਟੀ ਦੇ ਭਾਂਡੇ ਬਨਾਉਣਾ ਸਿਰਫ ਇੱਕ ਕਲਾ ਹੀ ਨਹੀਂ ਹੈ ਸੋਗ ਪ੍ਰਜਾਪਤ ਸਮਾਜ ਦੀ ਕਲਾਤਮਕ ਸੋਚ, ਉਸ ਦੀ ਕੁਸ਼ਲਤਾ ਅਤੇ ਸਕਿਲ ਦਾ ਪ੍ਰਤੀਕ ਹੈ। ਸਰਕਾਰ ਦਾ ਦ੍ਰਿੜ ਸੰਕਲਪ ਹੈ ਕਿ ਹਰਿਆਣਾ ਦੇ ਹਰ ਮਿਹਨਤਕਸ਼ ਨੂੰ ਸਨਮਾਨ ਮਿਲੇ, ਉਸ ਨੁੰ ਤਾਕਤ ਮਿਲੇ ਅਤੇ ਉਸ ਦੀ ਪ੍ਰਗਤੀ ਦੇ ਨਵੇਂ ਰਸਤੇ ਖੁੱਲਣ।

ਚੰਡੀਗੜ੍ਹ, 13 ਜੁਲਾਈ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੈ ਕਿਹਾ ਕਿ ਮਿੱਟੀ ਨਾਲ ਭਾਂਡੇ ਬਨਾਉਣ ਦੀ ਕਲਾ ਸਾਡੀ ਅਮੁੱਲ ਧਰੋਹਰ ਹੈ, ਮਿੱਟੀ ਦੇ ਭਾਂਡੇ ਬਨਾਉਣਾ ਸਿਰਫ ਇੱਕ ਕਲਾ ਹੀ ਨਹੀਂ ਹੈ ਸੋਗ ਪ੍ਰਜਾਪਤ ਸਮਾਜ ਦੀ ਕਲਾਤਮਕ ਸੋਚ, ਉਸ ਦੀ ਕੁਸ਼ਲਤਾ ਅਤੇ ਸਕਿਲ ਦਾ ਪ੍ਰਤੀਕ ਹੈ। ਸਰਕਾਰ ਦਾ ਦ੍ਰਿੜ ਸੰਕਲਪ ਹੈ ਕਿ ਹਰਿਆਣਾ ਦੇ ਹਰ ਮਿਹਨਤਕਸ਼ ਨੂੰ ਸਨਮਾਨ ਮਿਲੇ, ਉਸ ਨੁੰ ਤਾਕਤ ਮਿਲੇ ਅਤੇ ਉਸ ਦੀ ਪ੍ਰਗਤੀ ਦੇ ਨਵੇਂ ਰਸਤੇ ਖੁੱਲਣ।
          ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਇਹ ਗੱਲ ਅੱਜ ਜਿਲ੍ਹਾ ਭਿਵਾਨੀ ਵਿੱਚ ਆਯੋਜਿਤ ਰਾਜ ਪੱਧਰੀ ਮਹਾਰਾਜਾ ਦੱਕਸ਼ ਪ੍ਰਜਾਪਤੀ ਜੈਯੰਤੀ ਸਮਾਰੋਹ ਵਿੱਚ ਮੌਜੂਦ ਜਨਸਮੂਹ ਨੂੰ ਸੰਬੋਧਿਤ ਕਰਦੇ ਹੋਏ ਕਹੀ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੈ ਮਹਾਰਾਜਾ ਦੱਕਸ਼ ਪ੍ਰਜਾਪਤੀ ਦੇ ਫੋਟੋ 'ਤੇ ਪੁਸ਼ਪ ਅਰਪਿਤ ਕਰ ਉਨ੍ਹਾਂ ਨੂੰ ਨਮਨ ਕੀਤਾ।
          ਇਸ ਮੌਕੇ 'ਤੇ ਮੁੱਖ ਮੰਤਰੀ ਨੇ ਅਨੇਕ ਵੱਡੇ ਐਲਾਨ ਕੀਤੇ ਅਤੇ ਭਿਵਾਨੀ ਜਿਲ੍ਹਾ ਨੂੰ ਵਿਕਾਸ ਕੰਮਾਂ ਦੀ ਸੌਗਾਤ ਦਿੰਦੇ ਹੋਏ 234 ਕਰੋੜ 38 ਲੱਖ ਰੁਪਏ ਦੀ ਲਾਗਤ ਦੀ 19 ਪਰਿਯੋਜਨਾਵਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। ਇਸ ਵਿੱਚ 87 ਕਰੋੜ 42 ਲੱਖ ਰੁਪਏ ਦੀ ਲਾਗਤ ਦੀ 6 ਪਰਿਯੋਜਨਾਵਾਂ ਦੇ ਉਦਘਾਟਨ ਅਤੇ ਲਗਭਗ 147 ਕਰੋੜ ਰੁਪਏ ਲਾਗਤ ਦੀ 13 ਪ੍ਰੋਜੈਕਟਾਂ ਦਾ ਨੀਂਹ ਪੱਥਰ ਸ਼ਾਮਿਲ ਹੈ।

ਮੁੱਖ ਮੰਤਰੀ ਨੇ ਭਿਵਾਨੀ ਜਿਲ੍ਹਾ ਦੇ ਪ੍ਰਜਾਪਤੀ ਸਮਾਜ ਦੇ ਲਾਭਕਾਰਾਂ ਨੂੰ ਪ੍ਰਦਾਨ ਕੀਤੇ ਜਮੀਨ ਦੇ ਅਧਿਕਾਰ ਪੱਤਰ
          ਉਨ੍ਹਾਂ ਨੇ  ਐਲਾਨ ਕਰਦੇ ਹੋਏ ਕਿਹਾ ਕਿ ਅਗਲੇ 15 ਦਿਨਾਂ ਵਿੱਚ ਸੂਬੇ ਦੇ 2 ਹਜਾਰ ਪਿੰਡਾਂ ਵਿੱਚ ਜਿੱਥੇ ਪੰਚਾਇਤੀ ਭੂਮੀ ਉਪਲਬਧ ਹੈ, ਉੱਥੇ ਪ੍ਰਜਾਪਤੀ ਸਮਾਜ ਨੂੰ ਭੂਮੀ ਉਪਲਬਧ ਕਰਵਾ ਦਿੱਤੀ ਜਾਵੇਗੀ ਤਾਂ ਜੋ ਉਨ੍ਹਾਂ ਨੂੰ ਮਿੱਟੀ ਦੇ ਭਾਂਡੇ ਬਨਾਉਣ ਲਈ ਮਿੱਟੀ ਜੁਟਾਉਣ ਵਿੱਚ ਮੁਸ਼ਕਲ ਨਾ ਆਵੇ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਖਸਰਾ ਨੰਬਰ ਸਮੇਤ ਜਮੀਨ ਦੀ ਪੂਰੀ ਜਾਣਕਾਰੀ ਉਪਲਬਧ ਕਰਵਾਈ ਜਾਵੇਗੀ। ਇਸ ਮੌਕੇ 'ਤੇ ਉਨ੍ਹਾਂ ਨੇ ਭਿਵਾਨੀ ਜਿਲ੍ਹਾ ਦੇ ਪ੍ਰਜਾਪਤੀ ਸਮਾਜ ਦੇ ਲਾਭਕਾਰਾਂ ਨੂੰ ਜਮੀਨ ਦੇ ਅਧਿਕਾਰ ਪੱਤਰ ਵੀ ਪ੍ਰਦਾਨ ਕੀਤੇ। ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਸੂਖਮ ਉਦਯੋਗ ਸ਼ੁਰੂ ਕਰਨ ਵਾਲੇ ਪ੍ਰਜਾਪਤੀ ਕਮਿਉਨਿਟੀ ਦੇ ਲੋਕਾਂ ਨੂੰ ਹਰਿਆਣਾ ਗ੍ਰਾਮੀਣ ਉਦਯੋਗਿਕ ਯੋਜਨਾ ਤਹਿਤ ਮਾਲੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਇਸ ਦੇ ਤਹਿਤ ਸੂਬੇ ਦੇ ਬੀ, ਸੀ ਅਤੇ ਡੀ ਸ਼੍ਰੇਣੀ ਦੇ ਬਲਾਕਾਂ ਵਿੱਚ ਮਸ਼ੀਨਰੀ ਅਤੇ ਭਵਨ ਨਿਰਮਾਣ 'ਤੇ ਕੀਤੇ ਗਏ ਨਿਵੇਸ਼ 'ਤੇ 15 ਫੀਸਦੀ ਦੀ ਦਰ ਨਾਲ ਪੂੰਜੀਗਤ ਸਬਸਿਡੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ, 7 ਸਾਲਾਂ ਲਈ ਮਿਆਦੀ ਕਰਜੇ 'ਤੇ 7 ਫੀਸਦੀ ਜਾਂ ਵੱਧ ਤੋਂ ਵੱਧ 8 ਲੱਖ ਰੁਪਏ ਪ੍ਰਤੀ ਸਾਲ ਦੀ ਦਰ ਨਾਲ ਵਿਆਜ ਸਬਸਿਡੀ ਵੀ ਦਿੱਤੀ ਜਾਵੇਗੀ।

ਸਮਾਜ ਦੀ ਧਰਮਸ਼ਾਲਾਵਾਂ ਵਿੱਚ ਵੱਖ-ਵੱਖ ਕੰਮਾਂ ਲਈ 1 ਕਰੋੜ 29 ਲੱਖ ਰੁਪਏ ਦੇਣ ਦਾ ਐਲਾਨ
          ਮੁੱਖ ਮੰਤਰੀ ਨੇ ਸਮਾਜ ਦੇ ਮੰਗ ਪੱਤਰ ਨੂੰ ਮੰਜੂਰ ਕਰਦੇ ਹੋਏ ਸੂਬੇ ਵਿੱਚ ਸਮਾਜ ਦੀ ਧਰਮਸ਼ਾਲਾਵਾਂ ਵਿੱਚ ਵੱਖ-ਵੱਖ ਕੰਮਾਂ ਲਈ ਕੁੱਲ 1 ਕਰੋੜ 29 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਜਿਸ ਵਿੱਚ ਮੁੱਖ ਮੰਤਰੀ ਨੇ 31 ਲੱਖ ਰੁਪਏ, ਕੈਬੀਨੇਟ ਮੰਤਰੀ ਸ੍ਰੀ ਰਣਬੀਰ ਗੰਗਵਾ ਨੇ 21 ਲੱਖ ਰੁਪਏ ਅਤੇ ਸ੍ਰੀ ਕ੍ਰਿਸ਼ਣ ਲਾਲ ਪੰਵਾਰ, ਸ੍ਰੀ ਮਹੀਪਾਲ ਢਾਂਡਾ, ਡਾ. ਅਰਵਿੰਦ ਸ਼ਰਮਾ, ਸ੍ਰੀ ਕ੍ਰਿਸ਼ਣ ਕੁਮਾਰ ਬੇਦੀ, ਸ੍ਰੀਮਤੀ ਸ਼ਰੂਤੀ ਚੌਧਰੀ, ਸਾਂਸਦ ਸ੍ਰੀ ਧਰਮਬੀਰ ਸਿੰਘ ਤੇ ਸ੍ਰੀ ਰਾਮਚੰਦਰ ਜਾਂਗੜਾ ਵੱਲੋਂ 11-11 ਲੱਖ ਰੁਪਏ ਦੀ ਰਕਮ ਸ਼ਾਮਿਲ ਹੈ।

ਸ੍ਰੀ ਨਾਇਬ ਸਿੰਘ ਸੈਣੀ ਨੇ ਭਿਵਾਨੀ ਵਿਧਾਨਸਭਾ ਖੇਤਰ ਵਿੱਚ 20 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਕੰਮਾਂ ਦੇ ਕੀਤੇ ਐਲਾਨ
          ਮੁੱਖ ਮੰਤਰੀ ਨੇ ਜਿਲ੍ਹਾ ਭਿਵਾਨੀ ਦੇ ਪਿੰਡ ਹਾਲੂਵਾਰ ਮਾਜਰਾ, ਧਿਰਾਣਾ ਮਾਜਰਾ ਅਤੇ ਦੇਵਸਰ ਦੇ ਸਬ-ਸਿਹਤ ਸੈਂਟਰਾਂ ਦੇ ਨਵੀਨੀਕਰਣ ਲਈ 1 ਕਰੋੜ 66 ਲੱਖ ਰੁਪਏ, ਭਿਵਾਨੀ ਨਵੀਂ ਅਨਾਜ ਮੰਡੀ ਵਿੱਚ ਵੱਧ ਦੋ ਕਵਰ ਸ਼ੈਡ ਦੇ ਨਿਰਮਾਣ ਲਈ 3 ਕਰੋੜ 50 ਲੱਖ ਰੁਪਏ, ਭਿਵਾਨੀ ਨਵੀਂ ਅਨਾਜ ਮੰਡੀ ਵਿੱਚ ਨਵੀਂ ਸੜਕ ਦੇ ਨਿਰਮਾਣ ਲਈ 4 ਕਰੋੜ 50 ਲੱਖ ਰੁਪਏ, ਨਵੀਂ ਅਨਾਜ ਮੰਡੀ ਦੀ ਚਾਰਦੀਵਾਰੀ ਲਈ 80 ਲੱਖ ਰੁਪਏ, ਅਨਾਜ ਮੰਡੀ ਦੇ ਨਾਲ ਲਗਦੇ ਮਾਰਕਿਟ ਬੋਰਡ ਦੇ ਗੋਦਾਮਾਂ ਨੂੰ ਉੱਚਾ ਚੁੱਕਣ ਲਈ 3 ਕਰੋੜ 50 ਲੱਖ ਰੁਪਏ, ਪਸ਼ੂਆਂ ਦੇ ਪੀਣ ਦੇ ਪਾਣੀ ਦੀ ਵਿਵਸਥਾ ਲਈ ਜਿਲ੍ਹਾ ਦੇ ਨੰਦਗਾਂਓ ਤੋਂ ਬਾਬਾ ਵਾਲਾ ਜੋਹੜ ਨੁੰ ਰਾਜਗੜ੍ਹ ਮਾਈਨਰ ਤੋਂ ਪਾਇਪਲਾਇਨ ਰਾਹੀਂ ਜੋੜਨ ਲਈ 49 ਲੱਖ 33 ਹਜਾਰ ਰੁਪਏ, ਨੰਦਗਾਂਓ ਵਿੱਚ ਦੋਨਾਂ ਜੋਹੜਾਂ ਦੀ ਰਿਟੇਨਿੰਗ ਵਾਲ ਦੇ ਨਿਰਮਾਣ ਅਤੇ ਸੁੰਦਰੀਕਰਣ ਲਈ 2 ਕਰੋੜ ਰੁਪਏ, ਭਿਵਾਨੀ ਦੀ 6 ਵੱਖ-ਵੱਖ ਧਰਮਸ਼ਾਲਾਵਾਂ ਦਰਬਲਨਾਥ ਖਟੀਕ ਧਰਮਸ਼ਾਲਾ, ਧਾਨਕ ਧਰਮਸ਼ਾਲਾ, ਕਬੀਰ ਧਰਮਸ਼ਾਲਾ, ਸਨਾਤਮ ਧਰਮਸ਼ਾਲਾ, ਵੀਰਵਾਰ ਪਾਣਾ ਧਰਮਸ਼ਾਲਾ ਅਤੇ ਭਾਟਾਭਗਾੜੀ ਧਰਮਸ਼ਾਲਾ ਵਿੱਚ ਹਾਲ ਤੇ ਵੱਖ-ਵੱਖ ਕੰਮਾਂ ਲਈ 1 ਕਰੋੜ 50 ਲੱਖ ਰੁਪਏ, ਪਿੰਡ ਕੋਟ, ਹਾਲੂਵਾਸ ਅਤੇ ਹਾਲੂਵਾਸ ਮਾਜਰਾ ਦੇਵਸਰ ਵਿੱਚ ਕਮਿਊਨਿਟੀ ਸੈਂਟਰਾਂ ਦੇ ਨਿਰਮਾਣ ਲਈ 3 ਕਰੋੜ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ।

ਭਿਵਾਨੀ ਵਿਧਾਨਸਭਾ ਦੇ ਸ਼ਹਿਰ ਤੇ ਪਿੰਡਾਂ ਵਿੱਚ ਵੱਖ-ਵੱਖ ਵਿਕਾਸ ਕੰਮਾਂ ਲਈ ਵੱਖ ਤੋਂ 5 ਕਰੋੜ ਰੁਪਏ ਦੇਣ ਦਾ ਐਲਾਨ
          ਇਸ ਤੋਂ ਇਲਾਵਾ, ਉਨ੍ਹਾਂ ਨੇ ਭਿਵਾਨੀ ਵਿਧਾਨਸਭਾ ਦੇ ਸ਼ਹਿਰ ਤੇ ਪਿੰਡ ਵਿੱਚ ਵੱਖ-ਵੱਖ ਵਿਕਾਸ ਕੰਮਾਂ ਲਈ ਵੱਖ ਤੋਂ 5 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ। ਮੁੱਖ ਮੰਤਰੀ ਨੈ ਮਹਾਰਾਜਾ ਦਕਸ਼ ਪ੍ਰਜਾਪਤੀ ਨੂੰ ਨਮਨ ਕਰਦੇ ਹੋਏ ਕਿਹਾ ਕਿ ਉਹ ਇੱਕ ਮਹਾਨ ਰਾਜਾ, ਦੂਰਦ੍ਰਿਸ਼ਟੀ, ਕੁਸ਼ਲ ਪ੍ਰਸਾਸ਼ਕ ਅਤੇ ਸ੍ਰਿਸ਼ਟੀ ਦੇ ਵਿਸਤਾਰਕ ਸਨ। ਉਨ੍ਹਾਂ ਨੇ ਸਮਾਜ ਨੂੰ ਇੱਕ ਅਨੁਸ਼ਾਸਤ ਅਤੇ ਵਿਵਸਥਿਤ ਢਾਂਚਾ ਪ੍ਰਦਾਨ ਕੀਤਾ। ਪ੍ਰਜਾਪਤ ਸਮਾਜ ਦਾ ਦੇਸ਼ ਅਤੇ ਹਰਿਆਣਾ ਦੇ ਵਿਕਾਸ ਵਿੱਚ ਮਹਤੱਵਪੂਰਣ ਯੋਗਦਾਨ ਹੈ।

ਦੇਸ਼ ਦੀ ਸਭਿਅਤਾ ਨਾਲ ਵੀ ਜੁੜੀ ਹੋਈ ਹੈ ਮਿੱਟੀ ਤੋਂ ਭਾਂਡੇ ਅਤੇ ਮੂਰਤੀਆਂ ਬਨਾਉਣ ਦੀ ਕਲਾ
          ਮੁੱਖ ਮੰਤਰੀ ਨੇ ਕਿਹਾ ਕਿ ਮਿੱਟੀ ਨਾਲ ਭਾਂਡੇ ਅਤੇ ਮੂਰਤੀਆਂ ਬਨਾਉਣ ਦੀ ਕਲਾ ਦੇਸ਼ ਦੀ ਸਭਿਅਤਾ ਨਾਲ ਜੁੜੀ ਹੋਈ ਹੈ। ਅੱਜ ਤੱਕ ਇਤਿਹਾਸ ਨੂੰ ਜਾਨਣ ਲਈ ਜਿੰਨੀ ਵੀ ਖੁਦਾਈ ਹੋਈ ਹੈ, ਉਨ੍ਹਾਂ ਵਿੱਚ ਦੂਜੀ ਵਸਤੂਆਂ ਦੇ ਨਾਲ-ਨਾਲ ਮਿੱਟੀ ਦੇ ਭਾਂਡੇ ਤੇ ਮੂਰਤੀਆਂ ਜਰੂਰ ਮਿਲੀਆ ਹਨ। ਸੂਬੇ ਦੇ ਬਨਵਾਲੀ ਅਤੇ ਰਾਖਗੜੀ ਪਿੰਡਾਂ ਵਿੱਚ ਖੁਦਾਈ ਦੌਰਾਨ ਸਿੰਧੂ ਘਾਟੀ ਸਭਿਅਤਾ ਦੇ ਸਮੇਂ ਦੀ ਮਿੱਟੀ ਦੀ ਮੂਰਤੀਆਂ ਅਤੇ ਭਾਂਡੇ ਮਿਲੇ ਹਨ। ਇਤਿਹਾਸ ਦੀ ਜਾਣਕਾਰੀ ਵਿੱਚ ਵੀ ਪ੍ਰਜਾਪਤ ਸਮਾਜ ਦਾ ਮਹਾਨ ਯੋਗਦਾਨ ਹੈ। ਪ੍ਰਜਾਪਤ ਸਮਾਜ ਨੇ ਚਾਕ ਦੀ ਖੋਜ ਨਾਲ ਆਪਣੀ ਕਲਾ ਨੂੰ ਨਵੀਂ ਉਚਾਈਆਂ ਤੱਕ ਪਹੁੰਚਾਇਆ।

ਵਿਗਿਆਨ ਦੇ ਯੁੱਗ ਵਿੱਚ ਪਰੰਪਰਾਗਤ ਕੁਸ਼ਲਤਾ ਨੂੰ ਕਾਰੋਬਾਰੀ ਕੁਸ਼ਲਤਾ ਵਿੱਚ ਬਦਲਣ ਦੀ ਜਰੂਰਤ
          ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਵਿਗਿਆਨ ਦੇ ਯੁੱਗ ਵਿੱਚ ਪਰੰਪਰਾਗਤ ਕੁਸ਼ਲਤਾ ਨੂੰ ਕਾਰੋਬਾਰੀ ਕੁਸ਼ਲਤਾ ਵਿੱਚ ਬਦਲਣ ਦੀ ਜਰੂਰਤ ਹੈ। ਤਾਂਹੀ ਤਕਨੀਕ ਦੇ ਇਸ ਯੁੱਗ ਵਿੱਚ ਅੱਗੇ ਵੱਧ ਪਾਵਾਂਗੇ। ਮਿੱਟੀ ਤੋਂ ਨਾ ਸਿਰਫ ਭਾਂਡੇ ਸਗੋ ਸਜਾਵਟੀ ਵਸਤੂਆਂ ਬਨਾਉਣ ਦੇ ਰਿਵਾਇਤੀ ਢੰਗਾਂ ਦੇ ਨਾਲ-ਨਾਲ ਨਵੀਂ-ਨਵੀਂ ਤਕਨੀਕਾਂ ਦਾ ਵੱਧ ਤੋਂ ਵੱਧ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਸਮਾਜ ਨੂੰ ਅਪੀਲ ਕੀਤੀ ਕਿ ਪ੍ਰਜਾਪਤੀ ਸਮਾਜ ਆਮ ਇਸਤੇਮਾਲ ਦੇ ਭਾਂਡਿਆਂ ਦੇ ਨਾਲ-ਨਾਲ ਮਿੱਟੀ ਤੋਂ ਸਜਾਵਟ ਵਾਲੀ ਵਸਤੂਆਂ ਵੀ ਬਨਾਉਣ, ਜਿਨ੍ਹਾਂ ਦੀ ਵਿਦੇਸ਼ਾਂ ਵਿੱਚ ਬਹੁਤ ਮੰਗ ਹੈ। ਅੱਜ ਉਹ ਆਧੁਨਿਕ ਇਲੈਕਟ੍ਰਿਕ ਤੇ ਸੋਲਰ ਅਧਾਰਿਤ ਚਾਕ ਅਤੇ ਨਵੀਂ ਭੱਟੀਆਂ ਦੀ ਵੀ ਵਰੋਤ ਕਰਨ ਤਾਂ ਜੋ ਉਤਪਾਦਨ ਵਧੇ ਅਤੇ ਮਿਹਨਤ ਘੱਟ ਹੋਵੇ।

ਸਰਕਾਰ ਨੇ ਪਿਛੜਾ ਵਰਗ ਦੇ ਉਥਾਨ ਤੇ ਭਲਾਈ ਲਈ ਚਲਾਈ ਅਨੇਕ ਯੋਜਨਾਵਾਂ
          ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸੂਬਾ ਸਰਕਾਰ ਨੇ ਗਰੀਬ ਪਰਿਵਾਰਾਂ ਦੇ ਉਥਾਨ ਤੇ ਭਲਾਈ ਲਈ ਸਿਰਫ ਯੋਜਨਾਵਾਂ ਹੀ ਸ਼ੁਰੂ ਨਹੀਂ ਕੀਤੀਆਂ, ਸਗੋ ਯੋਜਨਾਵਾਂ ਦਾ ਲਾਭ ਉਨ੍ਹਾਂ ਵਿਅਕਤੀਆਂ ਤੱਕ ਪਹੁੰਚਾਉਣਾ ਯਕੀਨੀ ਕੀਤਾ ਹੈ, ਜਿਨ੍ਹਾਂ ਦੇ ਲਈ ਉਹ ਬਣੀਆਂ ਹਨ। ਸਰਕਾਰ ਦੀ ਨੀਤੀਆਂ ਕਿਸੇ ਇੱਕ ਵਰਗ ਜਾਂ ਇੱਕ ਜਾਤੀ ਲਈ ਨਹੀਂ, ਸਗੋ ਹਰਿਆਣਾ ਦੇ ਹਰ ਉਸ ਨਾਗਰਿਕ ਲਈ ਹੈ ਜੋ ਮਿਹਨਤ ਅਤੇ ਇਮਾਨਦਾਰੀ ਨਾਲ ਆਪਣਾ ਜੀਵਨ ਬਤੀਤ ਕਰਨਾ ਚਾਹੁੰਦਾ ਹੈ। ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਜਾਪਤ ਸਮਾਜ ਪਿਛੜਾ ਵਰਗ-ਏ ਵਿੱਚ ਆਉਂਦਾ ਹੈ। ਇਸ ਵਰਗ ਦੇ ਉਥਾਨ ਤੇ ਭਲਾਈ ਲਈ ਅਨੈਕ ਯੋਜਨਾਵਾਂ ਚਲਾਈਆਂ ਹਨ। ਮਿੱਟੀ ਕਲਾ ਬੋਰਡ ਦਾ ਗਠਨ ਕਰ ਕੇ ਮਿੱਟੀ ਤੋਂ ਭਾਂਡੇ ਤੇ ਕਲਾਤਮਕ ਵਸਤੂਆਂ ਆਦਿ ਦਾ ਨਿਰਮਾਣ ਕਰਨ ਵਾਲਿਆਂ ਨੂੰ ਪ੍ਰੋਤਸਾਹਨ ਦਿੰਦਾ ਹੈ।
          ਮੁੱਖ ਮੰਤਰੀ ਨੇ ਕਿਹਾ ਕਿ ਪੰਚਾਇਤੀ ਰਾਜ ਅਦਾਰਿਆਂ ਵਿੱਚ ਬੀਸੀ-ਏ ਨੂੰ 8 ਫੀਸਦੀ ਨੁਮਾਇੰਦਗੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਪਿਛੜੇ ਵਰਗ ਦੇ ਬੀਪੀਐਲ ਪਰਿਵਾਰਾਂ ਦੀ ਕੁੜੀਆਂ ਦੇ ਵਿਆਹ 'ਤੇ 51,000 ਰੁਪਏ ਦਾ ਸ਼ਗਨ ਦਿੱਤਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਯੋਜਨਾ ਤਹਿਤ ਹੋਰ ਪਿਛੜੇ ਵਗਰ ਜਿਨ੍ਹਾ ਦੀ ਪਰਿਵਾਰਕ ਆਮਦਨ 2.50 ਲੱਖ ਰੁਪਏ ਤੱਕ ਹੈ, ਉਨ੍ਹਾਂ ਦੇ 9ਵੀਂ ਦੇ 10ਵੀਂ ਕਲਾਸ ਵਿੱਚ ਪੜਨ ਵਾਲੇ ਵਿਦਿਆਰਥੀਆਂ ਨੂੰ 4,000 ਰੁਪਏ ਸਾਲਾਨਾ ਵਿਦਿਅਕ ਭੱਤਾ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ, ਵੱਖ-ਵੱਖ ਮੁਕਾਬਲਾ ਅਤੇ ਦਾਖਲਾ ਪ੍ਰੀਖਿਆਵਾਂ ਦੀ ਤਿਆਰੀ ਕਰਨ ਵਾਲੇ ਉਮੀਦਵਾਰਾਂ ਨੂੰ ਮੁਫਤ ਕੋੰਿਗ ਦਿੱਤੀ ਜਾ ਰਹੀ ਹੈ।
          ਇਸ ਮੌਕੇ 'ਤੇ ਹਰਿਆਣਾ ਦੇ ਲੋਕ ਨਿਰਮਾਣ ਮੰਤਰੀ ਸ੍ਰੀ ਰਣਬੀਰ ਗੰਗਵਾ ਨੇ ਕਿਹਾ ਕਿ ਪ੍ਰਜਾਪਤੀ ਸਮਾਜ ਮਿਹਨਤੀ ਸਮਾਜ ਹੈ, ਇੰਨ੍ਹਾਂ ਦੇ ਖੂਨ ਵਿੱਚ ਕੁਸ਼ਲਤਾ ਹੈ। ਪਹਿਲਾਂ ਦੀ ਸਰਕਾਰਾਂ ਨੇ ਇਸ ਸਮਾਜ ਦੀ ਅਣਦੇਖੀ ਕੀਤੀ ਹੈ। ਪਰ ਮੌਜੂਦਾ ਸਰਕਾਰ ਨੇ ਪ੍ਰਜਾਪਤੀ ਸਮਾਜ ਦੇ ਨਾਲ-ਨਾਲ ਸਾਰੇ ਵਰਗਾਂ ਨੂੰ ਪੂਰਾ ਸਨਮਾਨ ਦਿੱਤਾ ਹੈ। ਸੂਬੇ ਵਿੱਚ ਮੈਰਿਟ ਆਧਾਰ 'ਤੇ ਨੌਜੁਆਨਾਂ ਨੂੰ ਨੌਕਰੀਆਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਹਰਿਆਣਾ ਦੀ ਸਿੰਚਾਈ ਅਤੇ ਜਲ੍ਹ ਸੰਸਾਧਨ ਮੰਤਰੀ ਸ੍ਰੀਮਤੀ ਸ਼ਰੂਤੀ ਚੌਧਰੀ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਸੂਬੇ ਲਈ 24 ਘੰਟੇ 36 ਬਿਰਾਦਰੀਆਂ ਲਈ ਕੰਮ ਕਰਦੇ ਹਨ। ਉਨ੍ਹਾਂ ਨੇ ਸੂਬੇ ਦੇ ਆਖੀਰੀ ਛੌਰ ਦੇ ਇਸ ਜਿਲ੍ਹੇ ਨੂੰ ਕਰੋੜਾਂ ਰੁਪਏ ਦੀ ਸੌਗਾਤ ਦੇਣ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ।
          ਇਸ ਮੌਕੇ 'ਤੇ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ, ਸਿਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ, ਸਹਿਕਾਰਤਾ ਮੰਤਰੀ ਡਾ. ਅਰਵਿੰਦ ਸ਼ਰਮਾ, ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਸ੍ਰੀ ਕ੍ਰਿਸ਼ਣ ਕੁਮਾਰ ਬੇਦੀ, ਭਾਜਪਾ ਸੂਬਾ ਪ੍ਰਧਾਨ ਸ੍ਰੀ ਮੋਹਨ ਲਾਲ ਬਡੌਲੀ, ਸਾਂਸਦ ਸ੍ਰੀ ਧਰਮੀਬੀਰ ਸਿੰਘ ਤੇ ਸ੍ਰੀ ਰਾਮਚੰਦਰ ਜਾਂਗੜਾ, ਵਿਧਾਇਕ ਸ੍ਰੀ ਰਣਧੀਰ ਪਲਿਹਾਰ, ਕਪੂਰ ਵਾਲਮਿਕੀ, ਘਨਸ਼ਾਮ ਸਰਾਫ ਸਮੇਤ ਹੋਰ ਮਾਣਯੋਗ ਵਿਅਕਤੀ ਮੌਜੂਦ ਰਹੇ।