
ਸਿੱਖਿਆ ਬੋਰਡ ਦਾ ਸਹਾਇਕ ਸੁਖਵਿੰਦਰ ਸਿੰਘ ਸੁੱਖਾ 6 ਮਹਿਨੇ ਤੋਂ ਲਾ ਪਾਤਾ, ਪੁਲਿਸ ਦੇ ਹੱਥ ਖਾਲੀ
ਮੋਹਾਲੀ 30 ਅਗਸਤ- ਪੰਜਾਬ ਸਕੂਲ ਬੋਰਡ ਵਿਚ ਕੰਮ ਕਰਦੇ ਸੀਨੀਅਰ ਸਹਾਇਕ ਸੁਖਵਿੰਦਰ ਸਿੰਘ ਪੁਤਰ ਸਰਦਾਰਾ ਸਿੰਘ ,ਜੋ 26 ਫਰਵਰੀ 2025 ਤੋਂ ਅਪਣੇ ਜੱਦੀ ਪਿੰਡ ਚੂੰਨੀ ਖੂਰਦ ਤੋ ਲਾਪਤਾ ਹੈ। ਫਤਿਹਗੜ੍ਹ ਪੁਲਿਸ ਵੱਲੋਂ ਅਜ ਤੱਕ ਐਫ ਆਈ ਆਰ ਵੀ ਨਈ ਕੱਟੀ ਗਈ। ਡੀਡੀਆਰ ਲਿਖਕੇ ਹੈ ਸਮਾਂ ਲੰਘਾਇਆ ਜਾ ਰਿਹਾ ਹੈ।
ਮੋਹਾਲੀ 30 ਅਗਸਤ- ਪੰਜਾਬ ਸਕੂਲ ਬੋਰਡ ਵਿਚ ਕੰਮ ਕਰਦੇ ਸੀਨੀਅਰ ਸਹਾਇਕ ਸੁਖਵਿੰਦਰ ਸਿੰਘ ਪੁਤਰ ਸਰਦਾਰਾ ਸਿੰਘ ,ਜੋ 26 ਫਰਵਰੀ 2025 ਤੋਂ ਅਪਣੇ ਜੱਦੀ ਪਿੰਡ ਚੂੰਨੀ ਖੂਰਦ ਤੋ ਲਾਪਤਾ ਹੈ। ਫਤਿਹਗੜ੍ਹ ਪੁਲਿਸ ਵੱਲੋਂ ਅਜ ਤੱਕ ਐਫ ਆਈ ਆਰ ਵੀ ਨਈ ਕੱਟੀ ਗਈ। ਡੀਡੀਆਰ ਲਿਖਕੇ ਹੈ ਸਮਾਂ ਲੰਘਾਇਆ ਜਾ ਰਿਹਾ ਹੈ।
ਯੂਨੀਅਨ ਦੀ ਪ੍ਰਧਾਨ ਰਮਨਦੀਪ ਕੌਰ ਗਿੱਲ ਅਤੇ ਜਨਰਲ ਸਕੱਤਰ ਸੁਖਚੈਨ ਸਿੰਘ ਸੈਣੀ ਨੇ ਡੀ ਜੀ ਪੀ ਪੀ ਪੰਜਾਬ ਨੂੰ ਪੱਤਰ ਲਿਖਕੇ ਮੰਗ ਕੀਤੀ ਗਈ ਉਹ ਤੁਰੰਤ ਇਸ ਮਾਮਲੇ ਵਿੱਖ ਦਖਲ ਦੇਕੇ ਪੀੜਤ ਪਰੀਵਾਰ ਨੂੰ ਇਨਸਾਫ ਦਿਵਾਉਣ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਐਸ ਐਸ ਪੀ ਫਤਿਹਗੜ੍ ਗ੍ਹ ਸਾਹਿਬ ਨੂੰ ਪੱਤਰ ਲਿਖਿਆ ਗਿਆ ਸੀ। ਪਰ ਅਜ ਤੱਕ ਪੁਲਿਸ ਵੱਲੋਂ ਐਫ ਆਈ ਆਰ ਵੀ ਨਹੀ ਗਈ। ਪੜਤਾਲ ਦੇ ਨਾਮ ਤੇ ਢਿਲੀ ਮੱਠੀ ਕਾਰਵਾਈ ਕਰਕੇ ਹੀ ਬੱਤਾ ਸਾਰਿਆ ਜਾ ਰਿਹਾ ਹੈ।
ਸੁਖਵਿੰਦਰ ਸਿੰਘ ਦੇ ਚਾਚਾ ਜਰਨੈਲ ਸਿੰਘ ਚੁੰਨੀ ਸਾਬਕਾ ਪ੍ਰਧਾਨ ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਸਿਖਿਆ ਬੋਰਡ ਦੇ ਪੇਪਰਾਂ ਦੌਰਾਨ ਇਕ ਅਧਿਕਾਰੀ ਵੱਲੋਂ ਦੁਰਵਿਹਾਰ ਕਾਰਨ ਮਾਨਸਿਕ ਤਣਾਓ ਵਿੱਚੋਂ ਲੰਘ ਰਿਹਾ ਸੀ।
ਜਿਸ ਕਾਰਨ ਉਹ 26 ਫਰਵਰੀ ਸ਼ਾਮ ਨੂੰ ਸੁਖਵਿੰਦਰ ਸਿੰਘ ਆਪਣੇ ਪੜੋਸੀ ਦੇ ਨਾਲ ਪਿੰਡ ਦੇ ਠੇਕੇ ਤੇ ਗਿਆ ਸੀ, ਪਰ ਉਸ ਤੋਂ ਬਾਅਦ ਉਹ ਘਰ ਨਹੀਂ ਪਰਤਿਆ। ਨਾਲ ਗਏ ਵਿਅਕਤੀ ਨੇ ਉਸਦੇ ਪੈਸੇ ਅਤੇ ਮੋਬਾਇਲ ਘਰ ਦੇ ਕੇ ਇਹ ਕਹਿ ਗਿਆ ਕਿ ਸੁਖਵਿੰਦਰ ਸੜਕ ਤੇ ਬਣੀ ਪੁਲੀ ਦੇ ਕੋਲ ਖੜੇ ਪਾਣੀ ਵਿੱਚ ਡਿੱਗ ਪਿਆ ਹੈ। ਉਹਨਾਂ ਦੱਸਿਆ ਕਿ ਇਸ ਤੋਂ ਤੁਰੰਤ ਬਾਅਦ ਪਰਿਵਾਰਿਕ ਮੈਂਬਰਾਂ ਨੇ ਉਸ ਜਗ੍ਹਾ ਦੀ ਪੂਰੀ ਤਲਾਸ਼ ਕੀਤੀ ਪਰ ਉਥੇ ਸੁਖਵਿੰਦਰ ਸਿੰਘ ਨਹੀਂ ਸੀ। ਆਪਣੇ ਜੱਦੀ ਪਿੰਡ ਚੁੰਨੀ ਜਿਲਾ ਫਤਿਹਗੜ੍ਹ ਸਾਹਿਬ ਤੋਂ ਗੁੰਮ ਹਨ।
ਉਹਨਾਂ ਬਾਰੇ ਫਤਿਹਗੜ੍ਹ ਸਾਹਿਬ ਪੁਲੀਸ ਅਜੇ ਤੱਕ ਕੇਸ ਦੀ ਤਹਿ ਤੱਕ ਪਹੁੰਚਣ ਵਿੱਚ ਕਾਮਯਾਬ ਨਹੀਂ ਹੋਈ ਹੈ। ਪਰਿਵਾਰਿਕ ਮੈਂਬਰਾਂ ਨੇ 27 ਫਰਵਰੀ ਨੂੰ ਹੀ ਸੰਬੰਧਿਤ ਥਾਣੇ ਵਿੱਚ ਡੀਡੀਆਰ ਲਿਖਵਾ ਦਿੱਤੀ ਸੀ। ਪਰ ਅੱਜ ਤੱਕ ਸੁਖਵਿੰਦਰ ਸਿੰਘ ਲੱਭਣ ਵਿੱਚ ਫਤਿਹਗੜ੍ਹ ਸਾਹਿਬ ਪੁਲੀਸ ਕਾਮਯਾਬ ਨਹੀਂ ਹੋਈ ਹੈ। ਪਰਿਵਾਰਿਕ ਮੈਂਬਰਾਂ ਨੇ ਦੋਸ਼ ਲਾਇਆ ਹੈ ਕਿ ਬਾਰ-ਬਾਰ ਪੁਲੀਸ ਕੋਲ ਫਰਿਆਦ ਕਰਨ ਦੇ ਬਾਵਜੂਦ ਅੱਜ ਤੱਕ ਫਤਿਹਗੜ੍ਹ ਸਾਹਿਬ ਪੁਲੀਸ ਨੇ ਕੋਈ ਸੰਜੀਦਾ ਕਾਰਵਾਈ ਨਹੀਂ ਕੀਤੀ।
ਸ੍ਰੀ ਚੁੱਨੀ ਨੇ ਕਿਹਾ ਕਿ ਉਨਾਂ ਨੇ ਸਾਰੀਆਂ ਸੰਭਾਵੀ ਥਾਵਾਂ, ਰਿਸਤੇਦਾਰ, ਨੇ ਨਹਿਰ ਨਾਲੇ, ਧਾਰਮਿਕ ਅਸਥਾਨ ਤੇ ਜਾਕੇ ਪੁਛਪੜਤਾਲ ਕੀਤੀ ਹੈ ਪਰ ਉਨ੍ਹਾਂ ਦੀ ਕੋਈ ਉਘ ਸੁਘ ਨਹੀਂ ਮਿਲੀ। ਉਨ੍ਹਾਂ ਕਿਹਾ ਕਮਰਿਆਂ ਦੀ ਸੀਸੀਟੀਵੀ ਚੈਕ ਕੀਤੇ ਗਏ ਤਾਂ ਵੇਖਿਆ ਕਿ ਹਾਤੇ ਦਾ ਇਕ ਕਰਿੰਦਾ ਉਸ ਦੇ ਨਾਲ ਗਏ ਸਾਥੀ ਨੂੰ ਸਕੂਟਰ ਤੇ ਬਿਠਾਂਉਦਾ ਵਿਖਾਈ ਦਿੰਦਾ ਹੈ ਤੇ ਬਾਅਦ ਵਿੱਚ ਅਲੋਪ ਹੋ ਜਾਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਤੁਰੰਤ ਕੇਸ ਦੀ ਪੈਰਵਾਈ ਤੁਰੰਤ ਕਰਕੇ ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇ।
