ਆਯੁਰਵੇਦ ਜੀਵਣ ਦੀ ਕਲਾ ਹੈ, ਮੁਹੱਲਾ ਕਲੀਨਿਕਾਂ ਅਤੇ ਤੰਦਰੁਸਤੀ ਕੇਂਦਰਾਂ ਵਿੱਚ ਆਯੁਰਵੇਦ ਨੂੰ ਪ੍ਰਫੁੱਲਤ ਕੀਤਾ ਜਾਵੇਗਾ: ਡਾ ਬਲਬੀਰ ਸਿੰਘ

ਚੰਡੀਗੜ੍ਹ: 29 ਅਕਤੂਬਰ ਨੂੰ ਸੈਕਟਰ 35 ਸਥਿਤ ਮਿਊਂਸੀਪਲ ਭਵਨ ਵਿਖੇ ਆਯੁਰਵੈਦ ਦਿਵਸ ਅਤੇ ਧਨਵੰਤਰੀ ਦਿਵਸ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਡਾ: ਬਲਬੀਰ ਸਿੰਘ ਨੇ ਕਿਹਾ ਕਿ ਆਯੁਰਵੇਦ ਜੀਵਨ ਜਿਊਣ ਦੀ ਕਲਾ ਹੈ, ਸਾਡੀ ਸਰਕਾਰ ਮੁਹੱਲਾ ਕਲੀਨਿਕਾਂ ਅਤੇ ਵੈਲਨੈੱਸ ਸੈਂਟਰਾਂ 'ਤੇ ਵੀ ਆਯੁਰਵੇਦ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ। ਮੈਂ ਖੁਦ ਇੱਕ ਐਲੋਪੈਥੀ ਡਾਕਟਰ ਹਾਂ ਪਰ ਮੈਂ ਪਿਛਲੇ 40 ਸਾਲਾਂ ਤੋਂ ਆਯੁਰਵੇਦ ਨੂੰ ਵੀ ਅਪਣਾਇਆ ਹੈ।

ਆਯੁਰਵੇਦ ਡਾਇਰੈਕਟੋਰੇਟ ਪੰਜਾਬ ਵੱਲੋਂ ਮੰਗਲਵਾਰ ਨੂੰ ਭਗਵਾਨ ਧਨਵੰਤਰੀ ਜੈਅੰਤੀ ਦੇ ਮੌਕੇ 'ਤੇ 9ਵਾਂ ਰਾਸ਼ਟਰੀ ਆਯੁਰਵੇਦ ਦਿਵਸ ਅਤੇ ਧਨਵੰਤਰੀ ਦਿਵਸ 2024 ਮਨਾਇਆ ਗਿਆ। ਇਸ ਮੌਕੇ ਡਾ: ਬਲਬੀਰ ਸਿੰਘ, ਸਿਹਤ ਮੰਤਰੀ ਪੰਜਾਬ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਡਾ: ਵਿਵੇਕ ਆਹੂਜਾ ਅਤੇ ਡਾ: ਦੀਪਮ ਬੱਤਾ ਨੂੰ ਆਯੁਰਵੈਦ ਦੀ ਦੁਨੀਆ ਵਿਚ ਸੇਵਾਵਾਂ ਲਈ ਧਨਵੰਤਰੀ ਐਵਾਰਡ ਨਾਲ ਸਨਮਾਨਿਤ ਕੀਤਾ | ਇਸੇ ਮੌਕੇ ਡਾ: ਸੰਜੀਵ ਗੋਇਲ, ਰਜਿਸਟਰਾਰ ਬੋਰਡ ਆਫ਼ ਆਯੁਰਵੇਦ, ਪੰਜਾਬ ਨੇ ਦੱਸਿਆ ਕਿ ਇਸ ਸਾਲ ਦੇ ਰਾਸ਼ਟਰੀ ਆਯੁਰਵੇਦ ਦਿਵਸ ਦਾ ਥੀਮ "ਗਲੋਬਲ ਹੈਲਥ ਲਈ ਆਯੁਰਵੈਦ ਇਨੋਵੇਸ਼ਨ" ਹੈ ਜਿਸ ਰਾਹੀਂ ਉਹ ਆਯੁਰਵੇਦ ਨੂੰ ਵਿਸ਼ਵ ਪ੍ਰਸਿੱਧੀ ਲਿਆਉਣ ਲਈ ਨਵੀਨਤਾ ਦੀ ਮਹੱਤਤਾ ਨੂੰ ਉਤਸ਼ਾਹਿਤ ਕਰਨਾ ਚਾਹੁੰਦੇ ਹਨ। 
ਨੀਮਾ ਦੇ ਪ੍ਰੈਸ ਸਕੱਤਰ ਡਾ: ਸ਼ੈਲੇਂਦਰ ਭਾਰਦਵਾਜ ਨੇ ਦੱਸਿਆ ਕਿ ਇਸ ਮੌਕੇ ਡਾ: ਅਨਿਲ ਭਾਰਦਵਾਜ ਵਾਈਸ ਚੇਅਰਮੈਨ, ਡਾ: ਰਵੀ ਡੂਮਰਾ, ਡਾਇਰੈਕਟਰ ਅਤੇ ਡਾ: ਮੀਨੂੰ ਗਾਂਧੀ ਪ੍ਰਧਾਨ ਨੇ ਆਏ ਹੋਏ ਡਾਕਟਰਾਂ ਨੂੰ ਵਧਾਈ ਦਿੱਤੀ ਅਤੇ ਆਯੁਰਵੇਦ ਨੂੰ ਹੋਰ ਬੁਲੰਦੀਆਂ 'ਤੇ ਲੈ ਕੇ ਜਾਣ ਦੀ ਸਲਾਹ ਦਿੱਤੀ | ਇਸ ਪ੍ਰੋਗਰਾਮ ਵਿੱਚ 200 ਤੋਂ ਵੱਧ ਡਾਕਟਰਾਂ ਨੇ ਭਾਗ ਲਿਆ ਅਤੇ ਭਗਵਾਨ ਧਨਵੰਤਰੀ ਦੀ ਪੂਜਾ ਅਰਚਨਾ ਕਰਕੇ ਧਨਵੰਤਰੀ ਜੈਅੰਤੀ ਮਨਾਈ।