
ਦੇਸ਼ ਵਿਆਪੀ ਹੜਤਾਲ ਵਿੱਚ ਜਨਤਕ ਜੱਥੇਬੰਦੀਆ ਵਲੋਂ ਭਰਵੀਂ ਸ਼ਮੂਲੀਅਤ
ਹੁਸ਼ਿਆਰਪੁਰ- ਕੇਂਦਰੀ ਟਰੇਡ ਯੂਨੀਅਨਾਂ ਅਤੇ ਜਨਤਕ ਜੱਥੇਬੰਦੀਆਂ ਵਲੋਂ ਦਿੱਤੇ ਹੜਤਾਲ ਦੇ ਸੱਦੇ ਤੇ ਬਲਾਕ ਮਾਹਿਲਪੁਰ ਵਿਖੇ ਜਨਤਕ ਜੱਥੇਬੰਦੀਆਂ ਵਲੋਂ ਮਾਹਿਲਪੁਰ ਵਿਖੇ ਰੈਲੀ ਕਰਕੇ ਆਪਣਾ ਰੋਸ ਪ੍ਰਦਰਸ਼ਨ ਪੈਨਸ਼ਨਰ ਆਗੂ ਸੋਹਣ ਸਿੰਘ ਭੂੰਨੋ, ਬਲਾਕ ਪ੍ਰਧਾਨ ਨਰਿੰਦਰ ਅਜਨੋਹਾ, ਕਿਸਾਨ ਆਗੂ ਤਲਵਿੰਦਰ ਸਿੰਘ ਹੀਰ, ਮਲਕੀਤ ਸਿੰਘ ਬਾਹੋਵਾਲ ਦੀ ਅਗਵਾਈ ਵਿੱਚ ਸਥਾਨਕ ਸਬਜ਼ੀ ਮੰਡੀ ਵਿਖੇ ਰੈਲੀ ਕਰਕੇ ਕੀਤਾ ਗਿਆ।
ਹੁਸ਼ਿਆਰਪੁਰ- ਕੇਂਦਰੀ ਟਰੇਡ ਯੂਨੀਅਨਾਂ ਅਤੇ ਜਨਤਕ ਜੱਥੇਬੰਦੀਆਂ ਵਲੋਂ ਦਿੱਤੇ ਹੜਤਾਲ ਦੇ ਸੱਦੇ ਤੇ ਬਲਾਕ ਮਾਹਿਲਪੁਰ ਵਿਖੇ ਜਨਤਕ ਜੱਥੇਬੰਦੀਆਂ ਵਲੋਂ ਮਾਹਿਲਪੁਰ ਵਿਖੇ ਰੈਲੀ ਕਰਕੇ ਆਪਣਾ ਰੋਸ ਪ੍ਰਦਰਸ਼ਨ ਪੈਨਸ਼ਨਰ ਆਗੂ ਸੋਹਣ ਸਿੰਘ ਭੂੰਨੋ, ਬਲਾਕ ਪ੍ਰਧਾਨ ਨਰਿੰਦਰ ਅਜਨੋਹਾ, ਕਿਸਾਨ ਆਗੂ ਤਲਵਿੰਦਰ ਸਿੰਘ ਹੀਰ, ਮਲਕੀਤ ਸਿੰਘ ਬਾਹੋਵਾਲ ਦੀ ਅਗਵਾਈ ਵਿੱਚ ਸਥਾਨਕ ਸਬਜ਼ੀ ਮੰਡੀ ਵਿਖੇ ਰੈਲੀ ਕਰਕੇ ਕੀਤਾ ਗਿਆ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਮੱਖਣ ਸਿੰਘ ਲੰਗੇਰੀ, ਜਸਵੀਰ ਸਿੰਘ , ਸ਼ੇਰ ਜੰਗ ਬਹਾਦਰ ਸਿੰਘ ਜਿਲ੍ਹਾ ਆਗੂ ਸੀ.ਪੀ.ਆਈ.ਐੱਮ.ਐੱਲ ਲਿਬਰੇਸ਼ਨ ਅਤੇ ਸੁਰਿੰਦਰ ਸਿੰਘ ,ਅਮਰਜੀਤ ਕੁਮਾਰ ਨੰਗਲ ਖਿਲਾੜੀਆਂ, ਪਰਮਜੀਤ ਕਾਤਿਬ ਅਤੇ ਕਮਲਜੀਤ ਖੜੌਦੀ ਆਦਿ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਧਾਰਮਿਕ ਉਨਮਾਤ, ਘੱਟ ਗਿਣਤੀਆਂ ਨਾਲ ਪੱਖਪਾਤ, ਸਿੱਖਿਆ ਨੀਤੀ ਦਾ ਭਗਵਾਂਕਰਨ, ਕਾਰਪੋਰੇਟ ਵਰਗ ਦੀ ਮਨਮਰਜੀ ,ਕਿਰਤ ਕਾਨੂੰਨਾਂ ਨਾਲ ਅਤੇ ਸੰਵਿਧਾਨ ਨਾਲ ਛੇੜਛਾੜ ਕਰਕੇ ਦੇਸ਼ ਦੀ ਗੰਗਾ-ਯਮੁਨਾ ਤਹਿਜੀਬ ਨੂੰ ਭੰਗ ਕਰਕੇ ਦੇਸ਼ ਵਿਚ ਨਫਰਤ ਦਾ ਮਹੌਲ ਪੈਦਾ ਕਰ ਰਹੀ ਹੈ।
ਇਸਨੂੰ ਦੇਸ਼ ਦੇ ਅਮਨ ਪਸੰਦ ਲੋਕ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਨਗੇ।ਉਪਰੋਕਤ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੇ ਸਮਾਨਅੰਤਰ ਪੰਜਾਬ ਦੀ ਭਗਵੰਤ ਮਾਨ ਸਰਕਾਰ ਮੁਲਾਜ਼ਮਾਂ, ਪੈਨਸ਼ਨਰਾਂ, ਮਜਦੂਰਾਂ ਅਤੇ ਆਮ ਕਿਰਤੀ ਲੋਕਾਂ ਦਾ ਆਰਥਿਕ ਸੋਸ਼ਣ ਕਰ ਰਹੀ ਹੈ।
ਪੁਰਾਣੀ ਪੈਨਸ਼ਨ, ਹਰ ਪ੍ਰਕਾਰ ਦੇ ਕੱਚੇ ਮੁਲਾਜ਼ਮ ਪੱਕੇ ਕਰਨ, ਨਿੱਜੀਕਰਨ ਬੰਦ ਕਰਨ, ਫਸਲਾਂ ਲਈ ਲਿਖਤੀ ਗਰੰਟੀ ਐੱਮ.ਐੱਸ.ਪੀ, ਡੀ.ਏ ਅਤੇ ਪੇਅ-ਕਮਿਸ਼ਨ ਦੇ ਬਕਾਏ, ਕੱਟੇ 37 ਭੱਤੇ ਬਹਾਲ ਕਰਨ, ਪੈਨਸ਼ਨਰਾਂ ਲਈ 2.59 ਗੁਣਾਂਕ ਅਤੇ ਹੋਰ ਕਈ ਹੱਕੀ ਅਤੇ ਜਾਇਜ ਮੰਗਾਂ ਨੂੰ ਹੱਲ ਨਹੀਂ ਕਰ ਰਹੀ ਹੈ।ਆਗੂਆਂ ਨੇ ਕਿਹਾ ਕਿ ਲੋਕ ਵਿਰੋਧੀ ਫੈਸਲੇ ਲੈਣ ਵਾਲੀਆਂ ਸਰਕਾਰਾਂ ਬਹੁਤਾ ਲੰਮਾ ਸਮਾਂ ਲੋਕਾਂ ਦੇ ਸੰਘਰਸ਼ ਸਾਹਮਣੇ ਟਿਕ ਨਹੀਂ ਸਕਦੀਆਂ।ਆਗੂਆਂ ਨੇ ਕੇਂਦਰ ਅਤੇ ਸੂਬਾ ਸਰਕਾਰ ਨੂੰ ਤਾੜਨਾ ਕਰਦਿਆਂ ਕਿਹਾ ਕਿ ਮੁਲਾਜ਼ਮ, ਪੈਨਸ਼ਨਰ ਅਤੇ ਆਮ ਲੋਕਾਂ ਦੀਆਂ ਮੰਗਾਂ ਤੁਰੰਤ ਮੰਨੀਆਂ ਜਾਣ।ਮੁਜ਼ਾਹਰਾਕਾਰੀਆਂ ਵਲੋਂ ਸ਼ਹਿਰ ਵਿੱਚ ਸ਼ਾਂਤਮਈ ਰੋਸ ਮਾਰਚ ਕਰਨ ਉਪਰੰਤ ਮੁੱਖ ਚੌਕ ਵਿੱਚ ਟਰੈਫਿਕ ਰੋਕ ਕੇ ਕੁੱਝ ਦੇਰ ਲਈ ਚੱਕਾ ਵੀ ਜਾਮ ਕੀਤਾ ਗਿਆ।
ਇਸ ਮੌਕੇ ਮਨਜਿੰਦਰ ਸਿੰਘ ਹੱਲੂਵਾਲ, ਹਰਵਿੰਦਰ ਸਿੰਘ, ਬਲਦੇਵ ਰਾਜ ਵਿਰਦੀ, ਸਤਨਾਮ ਸਿੰਘ, ਸਗਲੀ ਰਾਮ, ਬਲਵੀਰ ਸਿੰਘ, ਵਰਿੰਦਰ ਸ਼ਰਮਾ, ਕੁਲਦੀਪ ਸਿੰਘ, ਸੁਰਿੰਦਰ ਸਿੰਘ, ਗੁਰਨਾਮ ਚੰਦ, ਉਂਕਾਰ ਸਿੰਘ, ਹਰਕੇਸ਼ ਕੁਮਾਰ, ਮਹਿੰਦਰ ਪਾਲ, ਅਮਰਜੀਤ ਸਿੰਘ, ਹਰਜੀਤ ਸਿੰਘ, ਬਲਦੇਵ ਢੱਕੋੰ, ਰਾਮ ਆਸਰਾ, ਦਵਿੰਦਰ ਸਿੰਘ, ਲਾਲ ਸਿੰਘ, ਪਰਵਿੰਦਰ ਸਿੰਘ, ਸੋਮਨਾਥ, ਓਮ ਦੱਤ, ਭਗਵੰਤ ਰਾਏ, ਚਾਨਣ ਰਾਮ, ਲਛਮਣ ਸਿੰਘ, ਤਰਸੇਮ ਲਾਲ, ਬਹਾਦਰ ਸਿੰਘ, ਰਜਿੰਦਰ ਕੁਮਾਰ ਜੇਜੋਂ, ਰਾਮਪਾਲ,ਅਮਰਵੀਰ ਕੌਰ, ਬਲਜਿੰਦਰ ਕੌਰ, ਸੁਰਿੰਦਰ ਕੌਰ, ਬਿੰਦਰ ਮੋਹਣ, ਪ੍ਰਦੀਪ ਕੌਰ, ਪ੍ਰਦੁੱਮਣ ਗੌਤਮ , ਜਸਵੀਰ ਕੌਰ, ਆਸ਼ਾ ਰਾਣੀ ਅਤੇ ਕਈ ਹੋਰ ਵੱਡੀ ਗਿਣਤੀ ਵਿੱਚ ਇਨਸਾਫ ਪਸੰਦ ਲੋਕ ਹਾਜ਼ਰ ਸਨ।
