ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੀ ਬਲਾਕ ਪੱਧਰੀ ਮੀਟਿੰਗ ਹੋਈ

ਗੜ੍ਹਸ਼ੰਕਰ - ਅੱਜ ਮਿਤੀ 12 ਅਕਤੂਬਰ,2024 ਨੂੰ ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੀ ਬਲਾਕ ਪੱਧਰੀ ਮਾਸਿਕ ਇਕੱਤਰਤਾ ਸ਼੍ਰੀ ਸਰੂਪ ਚੰਦ ਤਹਿਸੀਲ ਜਨਰਲ ਸਕੱਤਰ ਗੜ੍ਹਸ਼ੰਕਰ ਜੀ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਵਿੱਚ ਪੰਜਾਬ ਸਰਕਾਰ ਦੀ ਡੰਗ ਟਪਾਊ ਅਤੇ ਲਾਰੇ ਲੱਪੇ ਦੀ ਨੀਤੀ ਦੀ ਤਿੱਖੇ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ।

 ਬੁਲਾਰਿਆਂ ਨੇ ਪੰਜਾਬ ਸਰਕਾਰ ਦੀ ਨੀਅਤ ਅਤੇ ਨੀਤੀ ਤੇ ਤੰਜ ਕਸਦਿਆਂ ਕਿਹਾ ਕਿ ਸਰਕਾਰ ਆਪਣੇ ਭੱਤੇ ਤੇ ਵੇਤਨ ਹੱਥ ਖੜੇ ਕਰਵਾ ਕੇ  ਇੱਕ ਦਿਨ ਵਿੱਚ ਪਾਸ ਕਰਵਾ ਲੈਂਦੀ ਹੈ ਪਰ ਜਿੰਨਾ ਆਪਣੀ ਜ਼ਿੰਦਗੀ ਦਾ ਸੁਨਹਿਰਾ ਸਮਾਂ ਦੇਸ਼ ਤੇ ਸਮਾਜ ਦੇ ਲੇਖੇ ਲਾਇਆ ਉਨ੍ਹਾਂ ਨੂੰ ਪੰਜਾਬ ਸਰਕਾਰ ਪਾਸ ਦੇਣ ਨੂੰ ਕੁੱਝ ਨਹੀਂ ਹੈ । ਪੈਨਸ਼ਨਰਾਂ ਨੂੰ ਲੰਗੜਾ ਸ਼ੇਵਾਂ ਪੇ ਕਮਿਸ਼ਨ ਦਿੱਤਾ ਗਿਆ ਜਿਸ ਦੀਆਂ ਖਾਮੀਆਂ ਵਿਰੁੱਧ ਸਾਥੀ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹਨ । 
ਸਰਕਾਰਾਂ ਕੋਰਟਾਂ ਦੇ ਫੈਸਲਿਆਂ ਨੂੰ ਵੀ ਟਿੱਚ ਸਮਝਦਿਆਂ ਹਨ । ਡੀ ਏ ਦੀਆਂ ਕਿਸ਼ਤਾਂ ਦਾ ਬਕਾਇਆ ਪੇ ਕਮਿਸ਼ਨ ਦਾ 139 ਮਹੀਨਿਆਂ ਦਾ ਬਕਾਇਆ ਸਰਕਾਰ ਦੱਬੀ ਵੈਠੀ ਹੈ। ਮੀਟਿੰਗ ਵਿੱਚ ਪਿਛਲੇ ਸਮੇਂ ਵਿੱਚ ਕੀਤੇ ਸੰਘਰਸ਼ ਦਾ ਮੁਲਾਂਕਣ ਕੀਤਾ ਗਿਆ ਅਤੇ ਅਗਲੇ ਸੰਘਰਸ਼ਾਂ ਲਈ ਤਿਆਰ ਰਹਿਣ ਤੇ ਜ਼ੋਰ ਦਿੱਤਾ ਗਿਆ। ਬੁਲਾਰਿਆਂ ਨੇ 22 / 10 /2024 ਦੀ ਮੁਹਾਲੀ ਵਿਖੇ ਹੋ ਰਹੀ ਨਰੋਲ ਪੈਨਸ਼ਨਰਾਂ ਦੀ ਰੈਲੀ ਵਿੱਚ ਵੱਧ ਚੜ੍ਹ ਕੇ ਤਹਿਸੀਲ ਗੜ੍ਹਸ਼ੰਕਰ ਵਲੋਂ ਸ਼ਾਮਿਲ ਹੋਣ ਲਈ ਕਿਹਾ ਗਿਆ ਹੈ। ਮੀਟਿੰਗ ਨੂੰ ਸ਼੍ਰੀ ਪਰਮਾਨੰਦ, ਬਲਵੰਤ ਰਾਮ, ਸਰੂਪ ਚੰਦ ਤਹਿਸੀਲ ਜਨਰਲ ਸਕੱਤਰ ਅਤੇ ਜਗਦੀਸ਼ ਰਾਏ ਨੇ ਸੰਬੋਧਨ ਕੀਤਾ । 
ਮੀਟਿੰਗ ਵਿੱਚ ਸ਼੍ਰੀ ਮੁਖਤਿਆਰ ਚੰਦ , ਗੁਰਪਿਆਰ ਰਾਮ , ਲਹਿੰਬਰ ਸਿੰਘ , ਰਤਨ ਸਿੰਘ , ਮਹਿੰਗਾ ਰਾਮ , ਮਲਕੀਤ ਰਾਮ , ਸਤਪਾਲ ਸਿੰਘ ,ਜਗਦੀਸ਼ ਰਾਏ, ਬਲਵੰਤ ਰਾਮ, ਸਰੂਪ ਚੰਦ , ਪਰਮਾਨੰਦ ਆਦਿ ਸਾਥੀ ਸ਼ਾਮਿਲ ਹੋਏ ।