
ਅਧਿਕਾਰੀਆਂ ਦੇ ਭਰੋਸੇ ਉਪਰੰਤ ਇੰਜੀਨੀਅਰਾਂ ਵੱਲੋਂ ਧਰਨਾ ਮੁਲਤਵੀ
ਐਸ ਏ ਐਸ ਨਗਰ, 31 ਜਨਵਰੀ - ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਇੰਜੀਨੀਅਰਾਂ ਵਲੋਂ ਮੁਹਾਲੀ ਦੇ ਫੇਜ਼ 2 ਵਿੱਚ ਸਰਕਲ ਦਫ਼ਤਰ ਸਾਹਮਣੇ ਦਿੱਤਾ ਜਾ ਰਿਹਾ ਧਰਨਾ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਜਲਦ ਹੀ ਮੰਗਾਂ ਪੂਰੀਆਂ ਕੀਤੇ ਜਾਣ ਦਾ ਲਿਖਤੀ ਭਰੋਸਾ ਮਿਲਣ ਉਪਰੰਤ (ਕੁਝ ਸਮੇਂ ਲਈ) ਮੁਲਤਵੀ ਕਰ ਦਿੱਤਾ ਹੈ।
ਐਸ ਏ ਐਸ ਨਗਰ, 31 ਜਨਵਰੀ - ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਇੰਜੀਨੀਅਰਾਂ ਵਲੋਂ ਮੁਹਾਲੀ ਦੇ ਫੇਜ਼ 2 ਵਿੱਚ ਸਰਕਲ ਦਫ਼ਤਰ ਸਾਹਮਣੇ ਦਿੱਤਾ ਜਾ ਰਿਹਾ ਧਰਨਾ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਜਲਦ ਹੀ ਮੰਗਾਂ ਪੂਰੀਆਂ ਕੀਤੇ ਜਾਣ ਦਾ ਲਿਖਤੀ ਭਰੋਸਾ ਮਿਲਣ ਉਪਰੰਤ (ਕੁਝ ਸਮੇਂ ਲਈ) ਮੁਲਤਵੀ ਕਰ ਦਿੱਤਾ ਹੈ।
ਡਿਪਲੋਮਾ ਇੰਜੀਨੀਅਰਜ਼ ਐਸੋਸੀਏਸ਼ਨ, ਜ਼ੋਨ ਚੰਡੀਗੜ੍ਹ ਦੇ ਪ੍ਰਧਾਨ ਇੰਜ: ਦੀਪਾਂਸ਼ ਗੁਪਤਾ ਨੇ ਦੱਸਿਆ ਕਿ ਜੱਥੇਬੰਦੀ ਵਲੋਂ ਪ੍ਰਮੁੱਖ ਸਕੱਤਰ ਸਾਹਿਬ ਨੂੰ ਜਥੇਬੰਦੀ ਦੀਆਂ ਮੰਗਾਂ ਅਤੇ ਪਿਛਲੇ ਸਮਿਆਂ ਵਿੱਚ ਵਿਭਾਗ ਦੇ ਮੰਤਰੀ ਅਤੇ ਹੋਰ ਉੱਚ ਅਧਿਕਾਰੀਆਂ ਨਾਲ ਹੋਈਆਂ ਸਕਾਰਾਤਮਕ ਗੱਲਾਂ ਨੂੰ ਦਰਸਾਉਂਦਾ ਮੰਗ ਪੱਤਰ ਨਿਗਰਾਨ ਇੰਜੀਨੀਅਰ, ਹਲਕਾ ਚੰਡੀਗੜ੍ਹ ਰਾਹੀਂ ਭੇਜਿਆ ਗਿਆ ਹੈ।
ਜਥੇਬੰਦੀ ਦੇ ਜਨਰਲ ਸਕੱਤਰ ਇੰਜ: ਮਨਪ੍ਰੀਤ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਮੁੱਖ ਇੰਜੀਨੀਅਰ (ਸੈਂਟਰਲ) ਨੇ ਲਿਖਤੀ ਰੂਪ ਵਿੱਚ ਭਰੋਸਾ ਦਿੱਤਾ ਹੈ ਕਿ ਉਪ ਮੰਡਲ ਇੰਜੀਨੀਅਰ ਦੀ ਪਦਉੱਨਤੀ ਦੇ ਕੇਸ ਲਈ ਫਰਵਰੀ 2024 ਵਿੱਚ ਡੀ ਪੀ ਸੀ ਕਰਵਾਉਣ ਦੇ ਉਪਰਾਲੇ ਕੀਤੇ ਜਾਣਗੇ ਅਤੇ ਹੋਰ ਲੰਬਿਤ ਮੰਗਾਂ ਨੂੰ ਵਿਭਾਗੀ ਮੁਖੀ ਦੇ ਟ੍ਰੇਨਿੰਗ ਤੋਂ ਵਾਪਸ ਆਉਣ ਉਪਰੰਤ ਦ੍ਰਿੜਤਾ ਨਾਲ ਹੱਲ ਕਰਾਇਆ ਜਾਵੇਗਾ। ਉਹਨਾਂ ਕਿਹਾ ਕਿ ਇਸ ਲਿਖਤੀ ਭਰੋਸੇ ਤੋਂ ਬਾਅਦ ਵਿਭਾਗ ਦੇ ਇੰਜੀਨੀਅਰਾਂ ਵਲੋਂ ਪਿਛਲੇ 3 ਦਿਨਾਂ ਤੋਂ ਚੱਲ ਰਿਹਾ ਸ਼ਾਂਤਮਈ ਧਰਨਾ 20 ਫਰਵਰੀ ਤੱਕ ਮੁਲਤਵੀ ਕਰ ਦਿੱਤਾ ਹੈ।
ਇਸ ਮੌਕੇ ਜ਼ੋਨ ਦੇ ਵਿੱਤ ਸਕੱਤਰ ਇੰਜ: ਗਗਨਦੀਪ ਸਿੰਘ ਨੇ ਦੱਸਿਆ ਕਿ ਸੂਬਾ ਕਮੇਟੀ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਜੇਕਰ 20 ਫਰਵਰੀ ਤੱਕ ਮੰਗਾਂ ਨਾ ਮੰਨੀਆਂ ਗਈਆਂ ਤਾਂ ਉੱਚ ਅਧਿਕਾਰੀਆਂ ਵਿਰੁੱਧ ਤਿੱਖਾ ਅਤੇ ਲੰਮਾ ਸੰਘਰਸ਼ ਸੂਰੂ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਉਪ ਮੰਡਲ ਇੰਜੀਨੀਅਰ ਸ੍ਰੀ ਰਜਿੰਦਰ ਸਚਦੇਵਾ, ਇੰਜ: ਅਮ੍ਰਿਤਪਾਲ, ਕੁਲਦੀਪ ਸਿੰਘ, ਯਾਦਵਿੰਦਰ ਧਨੋਆ, ਸੁਖਵਿੰਦਰ ਸਿੰਘ, ਕੰਵਰਪਾਲ, ਜਸਵਿੰਦਰ ਸਿੰਘ, ਗੁਰਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਅਮਰਜੀਤ ਸਿੰਘ, ਹਰਦੀਪ ਸਿੰਘ ਵੀ ਮੌਜੂਦ ਸਨ।
