ਪਿੰਡ ਮੁਬਾਰਕਪੁਰ ਵਿਖੇ ਮਮਤਾ ਦਿਵਸ ਮੌਕੇ ਟੀਕਾਕਰਨ ਕੀਤਾ ।

ਨਵਾਂਸ਼ਹਿਰ- ਵਿਲੇਜ ਹੈਲਥ ਸੈਨੀਟੇਸ਼ਨ ਨਿਊਟਰੀਸ਼ਨ ਕਮੇਟੀ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਵਲੋਂ ਪਿੰਡ ਮੁਬਾਰਕਪੁਰ ਵਿਖੇ ਮਮਤਾ ਦਿਵਸ ਮਨਾਇਆ ਗਿਆ। ਨਵੀਂ ਬਣੀ ਵਿਲੇਜ ਹੈਲਥ ਕਮੇਟੀ ਦੀ ਪਲੇਠੀ ਮੀਟਿੰਗ ਵੀ ਹੋਈ। ਇਸ ਮੌਕੇ ਕਮਲੇਸ਼ ਰਾਣੀ ਏ ਐਨ ਐਮ,ਨੇ ਮਾਵਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿ ਉਹ ਆਪਣੇ ਬੱਚਿਆਂ ਨੂੰ ਮਾਂ ਦਾ ਦੁੱਧ ਪਿਲਾਉਣ ਜਿਸ ਨਾਲ ਮਾਂ ਅਤੇ ਬੱਚੇ ਦੋਹਾਂ ਦੀ ਸਿਹਤ ਵਧੀਆ ਰਹਿੰਦੀ ਹੈ।

ਇਸ ਮੌਕੇ ਕੁਲਦੀਪ ਕੌਰ ਆਸ਼ਾ ਵਰਕਰ ਨੇ ਕਿਹਾ ਕਿ ਅੱਜ ਜੋ ਕਮੇਟੀ ਬਣਾਈ ਗਈ ਹੈ ਇਹ ਕਮੇਟੀ ਪਿੰਡ ਵਿੱਚ ਸਵੱਛਤਾ ਲਈ ਹਰ ਸੰਭਵ ਉਪਰਾਲੇ ਕਰੇਗੀ। ਇਸ ਮੌਕੇ ਪਿੰਡ ਦੇ ਸਰਪੰਚ ਜੋਗਿੰਦਰ ਪਾਲ, ਨੰਬਰਦਾਰ ਦੇਸ ਰਾਜ ਬਾਲੀ,ਕੁਲਦੀਪ ਕੌਰ ਆਸ਼ਾ ਵਰਕਰ, ਗੁਰਚਰਨਪ੍ਰਸਾਦ ਸਿੰਘ ਮਲਟੀਪਰਪਜ ਹੈਲਥ ਵਰਕਰ, ਪੁਸ਼ਪਾ ਰਾਣੀ ਆਂਗਣਵਾੜੀ ਵਰਕਰ, ਕੁਲਵੀਰ ਕੌਰ ਪੰਚ, ਪਰਮਜੀਤ ਕੌਰ ਸਹਾਇਕ ਵਰਕਰ ਆਦਿ ਹਾਜ਼ਰ ਸਨ।