ਅੱਜ ਹੋਣਗੇ ਪੋਲੋ ਗਰਾਊਂਡ 'ਚ ਸਾਈਕਲਲਿਸਟਾਂ ਦੇ ਟਰਾਇਲ : ਕਾਹਲੋਂ

ਪਟਿਆਲਾ, 3 ਅਗਸਤ - ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਵੱਲੋਂ ਜ਼ਮੀਨੀ ਪੱਧਰ 'ਤੇ ਨੌਜਵਾਨਾਂ ਨੂੰ ਖੇਡਾਂ ਲਈ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਟੈਲੈਂਟ ਆਈਡੈਂਟੀਫਿਕੇਸ਼ਨ ਪ੍ਰੋਗਰਾਮ ਤਹਿਤ ਪਟਿਆਲਾ ਜ਼ਿਲ੍ਹੇ ਦੇ ਟਰਾਇਲ ਪੋਲੋ ਗਰਾਊਂਡ ਪਟਿਆਲਾ ਵਿਖੇ ਭਲਕੇ 4 ਅਗਸਤ ਨੂੰ ਸਵੇਰੇ 6 ਵਜੇ ਤੋਂ ਕਰਵਾਏ ਜਾ ਰਹੇ ਹਨ।

ਜਗਦੀਪ ਸਿੰਘ ਕਾਹਲੋ ਕੌਮਾਂਤਰੀ ਸਾਈਕਲਿਸਟ, ਮਹਾਰਾਜਾ ਰਣਜੀਤ ਸਿੰਘ ਐਵਾਰਡੀ-ਕਮ-ਕਨਵੀਨਰ ਸੀ.ਐੱਫ.ਆਈ. ਟੇਲੈਂਟ ਆਈ ਡੇਂਟੀਫਿਕੇਸ਼ਨ ਪ੍ਰੋਗਰਾਮ ਨੇ ਦੱਸਿਆ ਕਿ ਇਨ੍ਹਾਂ ਟਰਾਇਲਸ ਵਿੱਚ ਪਟਿਆਲਾ, ਫ਼ਤਹਿਗੜ੍ਹ ਸਾਹਿਬ, ਸੰਗਰੂਰ, ਮਾਲੇਰਕੋਟਲਾ ਤੇ ਐੱਸ.ਏ.ਐੱਸ. ਨਗਰ ਜ਼ਿਲ੍ਹੇ ਦੇ ਲੜਕੇ-ਲੜਕੀਆਂ (12 ਤੋਂ 14 ਸਾਲ) ਹਿੱਸਾ ਲੈਣਗੇ।