
ਸ਼ਹਿਰ ਗੜ੍ਹਸ਼ੰਕਰ ਵਿੱਚੋਂ ਦਿਨ ਵੇਲੇ ਚੱਲ ਰਹੇ ਅੰਨ੍ਹੇ ਬਾ ਟਿੱਪਰਾਂ ਅਤੇ ਵੱਡੇ ਗੱਡੀਆਂ ਦਾ ਲਾਂਘਾ ਬੰਦ ਕੀਤਾ ਜਾਵੇ :- ਸੈਣੀ
ਗੜ੍ਹਸ਼ੰਕਰ - ਸੋਸ਼ਲ ਵੈਲਫੇਅਰ ਸੋਸਾਇਟੀ ਰਜਿਸਟਰ ਗੜ੍ਹਸ਼ੰਕਰ ਵੱਲੋਂ ਐਸ.ਡੀ.ਐਮ.ਗੜ੍ਹਸ਼ੰਕਰ ਡਾਕਟਰ ਮੇਜਰ ਸ਼ਿਵਰਾਜ ਸਿੰਘ ਬੱਲ ਨੂੰ ਇੱਕ ਮੰਗ ਪੱਤਰ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਹਰਵੇਲ ਸਿੰਘ ਸੈਣੀ ਗੜ੍ਹਸ਼ੰਕਰ ਦੀ ਪ੍ਰਧਾਨਗੀ ਹੇਠ ਦਿੱਤਾ ਗਿਆ ਜਿਸ ਵਿੱਚ ਮੰਗ ਕੀਤੀ ਗਈ ਕਿ ਸ਼ਹਿਰ ਵਿੱਚੋਂ ਦਿਨ ਵੇਲੇ ਚੱਲ ਰਹੇ ਟਿੱਪਰ ਅਤੇ ਵੱਡੇ ਗੱਡੀਆਂ ਦਾ ਲਾਂਘਾ ਬੰਦ ਕੀਤਾ ਜਾਵੇ ਤੇ ਰਾਤ ਦਾ ਸਮਾਂ ਨਿਸ਼ਚਿਤ ਕੀਤਾ ਜਾਵੇ
ਗੜ੍ਹਸ਼ੰਕਰ - ਸੋਸ਼ਲ ਵੈਲਫੇਅਰ ਸੋਸਾਇਟੀ ਰਜਿਸਟਰ ਗੜ੍ਹਸ਼ੰਕਰ ਵੱਲੋਂ ਐਸ.ਡੀ.ਐਮ.ਗੜ੍ਹਸ਼ੰਕਰ ਡਾਕਟਰ ਮੇਜਰ ਸ਼ਿਵਰਾਜ ਸਿੰਘ ਬੱਲ ਨੂੰ ਇੱਕ ਮੰਗ ਪੱਤਰ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਹਰਵੇਲ ਸਿੰਘ ਸੈਣੀ ਗੜ੍ਹਸ਼ੰਕਰ ਦੀ ਪ੍ਰਧਾਨਗੀ ਹੇਠ ਦਿੱਤਾ ਗਿਆ ਜਿਸ ਵਿੱਚ ਮੰਗ ਕੀਤੀ ਗਈ ਕਿ ਸ਼ਹਿਰ ਵਿੱਚੋਂ ਦਿਨ ਵੇਲੇ ਚੱਲ ਰਹੇ ਟਿੱਪਰ ਅਤੇ ਵੱਡੇ ਗੱਡੀਆਂ ਦਾ ਲਾਂਘਾ ਬੰਦ ਕੀਤਾ ਜਾਵੇ ਤੇ ਰਾਤ ਦਾ ਸਮਾਂ ਨਿਸ਼ਚਿਤ ਕੀਤਾ ਜਾਵੇ ਅਤੇ ਇਹਨਾਂ ਟਿੱਪਰ ਜੋ ਕਿ ਕਈ ਟਿੱਪਰ ਬਿਨਾਂ ਨੰਬਰ ਪਲੇਟਾਂ ਤੋਂ ਚੱਲ ਰਹੇ ਉਹਨਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਟਰੈਕਟਰ ਟਰਾਲੀਆਂ ਅਤੇ ਟਿੱਪਰ ਨੰਗੇ ਰੇਤਾ ਜਾਂ ਬਜਰੀ ਬਗੈਰ ਤਰਪਾਲ ਢਕੇ ਹੋਏ ਜਾਂ ਕਰੈਸ਼ਰ ਲੈ ਕੇ ਜਾਂਦੇ ਹਨ ਉਹਨਾਂ ਨੂੰ ਢਕਿਆ ਜਾਵੇ।ਤਾਂ ਕਿ ਆਉਣ ਵਾਲੇ ਰਾਹਗੀਰਾਂ ਨੂੰ ਪਰੇਸ਼ਾਨੀ ਤੋਂ ਬਚਾਇਆ ਜਾ ਸਕੇ ਕਿਉਂਕਿ ਪਹਿਲੀਆਂ ਸਰਕਾਰਾਂ ਵੇਲੇ ਇਹਨਾਂ ਟਿੱਪਰਾਂ ਦਾ ਲਾਂਘਾ ਸਿਰਫ ਰਾਤ ਸਮੇਂ ਹੀ ਹੁੰਦਾ ਸੀ ਦਿਨ ਵੇਲੇ ਟਰੈਫਿਕ ਦੀ ਸਮੱਸਿਆ ਬਣੀ ਰਹਿੰਦੀ ਤੇ ਆਣ ਜਾਣ ਵਾਲੇ ਲੋਕਾਂ \ ਵਈਕਲਾਂ ਨੂੰ ਬਹੁਤ ਤੰਗੀ ਪਰੇਸ਼ਾਨੀ ਹੁੰਦੀ ਹੈ। ਐਸ.ਡੀ.ਐਮ. ਸਾਹਿਬ ਸਾਹਿਬ ਨੇ ਵਿਸ਼ਵਾਸ ਦਵਾਇਆ ਕਿ ਇਸ ਕਾਰਵਾਈ ਹਿੱਤ ਸੰਬੰਧਿਤ ਮਹਿਕਮੇ ਨੂੰ ਭੇਜਿਆ ਜਾਵੇਗਾ ਅਤੇ ਛੇਤੀ ਹੀ ਕਾਰਵਾਈ ਕੀਤੀ ਜਾਵੇਗੀ! ਸੁਸਾਇਟੀ ਦੇ ਅਹੁਦੇਦਾਰਾਂ, ਸਾਹਿਬਾਨਾਂ ਵਿੱਚੋਂ ਨਰਿੰਦਰ ਬਾਵਾ, ਜਸਵੀਰ ਸਿੰਘ ਪਨਾਮ, ਰਵੀ ਮਹਿਤਾ, ਹਰਨੇਕ ਸਿੰਘ ਬੰਗਾ, ਅਨੂਪ ਸਿੰਘ ਭੱਦਰੂ, ਕਰਪੂਲ ਸਿੰਘ ਅਨੰਦ ,ਧਰਮਜੀਤ ਸਿੰਘ ਦੂਆ , ਈਸ਼ਵਰ ਸਿੰਘ ਸਾਬਕਾ ਸਰਪੰਚ ਫਤਿਹਪੁਰ ਕਲਾਂ ਆਦੀ ਸ਼ਾਮਿਲ ਸਨ!
