ਭਾਨੂ ਐਰੀ ਵੱਲੋਂ ਆਸ਼ਾ ਕਿਰਨ ਸਪੈਸ਼ਲ ਸਕੂਲ ਨੂੰ 61 ਹਜਾਰ ਰੁਪਏ ਦਾਨ

ਹੁਸ਼ਿਆਰਪੁਰ - ਆਸ਼ਾਦੀਪ ਵੈੱਲਫੇਅਰ ਸੁਸਾਇਟੀ ਦੇ ਸਾਬਕਾ ਪ੍ਰਧਾਨ ਐਡਵੋਕੇਟ ਹਰੀਸ਼ ਐਰੀ ਦੇ ਪੁੱਤਰ ਭਾਨੂ ਐਰੀ ਤੇ ਉਨ੍ਹਾਂ ਦੀ ਪਤਨੀ ਸੋਨਮ ਐਰੀ ਵੱਲੋਂ ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾ ਦਾ ਦੌਰਾ ਕੀਤਾ ਗਿਆ ਤੇ ਇਸ ਸਮੇਂ ਸਕੂਲ ਦੇ ਸਾਰੇ ਬੱਚਿਆਂ ਲਈ ਲੰਗਰ ਵੀ ਲਗਾਇਆ ਗਿਆ। ਭਾਨੂ ਐਰੀ ਜੋ ਕਿ ਕੈਨੇਡਾ ਦੇ ਵਸਨੀਕ ਹਨ ਨੇ ਇਸ ਸਮੇਂ ਕਿਹਾ ਕਿ ਸਪੈਸ਼ਲ ਬੱਚਿਆਂ ਦੀ ਸੇਵਾ ਦਾ ਭਾਵ ਉਨ੍ਹਾਂ ਦੇ ਮਨ ਵਿੱਚ ਬਚਪਨ ਤੋਂ ਹੀ ਹੈ, ਜੋ ਕਿ ਪਿਤਾ ਹਰੀਸ਼ ਚੰਦਰ ਐਰੀ ਤੋਂ ਸਾਨੂੰ ਮਿਲਿਆ ਹੈ।

ਹੁਸ਼ਿਆਰਪੁਰ - ਆਸ਼ਾਦੀਪ ਵੈੱਲਫੇਅਰ ਸੁਸਾਇਟੀ ਦੇ ਸਾਬਕਾ ਪ੍ਰਧਾਨ ਐਡਵੋਕੇਟ ਹਰੀਸ਼ ਐਰੀ ਦੇ ਪੁੱਤਰ ਭਾਨੂ ਐਰੀ ਤੇ ਉਨ੍ਹਾਂ ਦੀ ਪਤਨੀ ਸੋਨਮ ਐਰੀ ਵੱਲੋਂ ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾ ਦਾ ਦੌਰਾ ਕੀਤਾ ਗਿਆ ਤੇ ਇਸ ਸਮੇਂ ਸਕੂਲ ਦੇ ਸਾਰੇ ਬੱਚਿਆਂ ਲਈ ਲੰਗਰ ਵੀ ਲਗਾਇਆ ਗਿਆ। ਭਾਨੂ ਐਰੀ ਜੋ ਕਿ ਕੈਨੇਡਾ ਦੇ ਵਸਨੀਕ ਹਨ ਨੇ ਇਸ ਸਮੇਂ ਕਿਹਾ ਕਿ ਸਪੈਸ਼ਲ ਬੱਚਿਆਂ ਦੀ ਸੇਵਾ ਦਾ ਭਾਵ ਉਨ੍ਹਾਂ ਦੇ ਮਨ ਵਿੱਚ ਬਚਪਨ ਤੋਂ ਹੀ ਹੈ, ਜੋ ਕਿ ਪਿਤਾ ਹਰੀਸ਼ ਚੰਦਰ ਐਰੀ ਤੋਂ ਸਾਨੂੰ ਮਿਲਿਆ ਹੈ। ਹਰੀਸ਼ ਚੰਦਰ ਐਰੀ ਆਸ਼ਾਦੀਪ ਵੈੱਲਫੇਅਰ ਸੁਸਾਇਟੀ ਦੇ ਫਾਂਊਡਰ ਮੈਂਬਰ ਹਨ। ਇਸ ਮੌਕੇ ਭਾਨੂੰ ਐਰੀ ਤੇ ਸੋਨਮ ਐਰੀ ਵੱਲੋਂ ਸਕੂਲ ਸੁਸਾਇਟੀ ਨੂੰ 61 ਹਜਾਰ ਰੁਪਏ ਦੀ ਰਾਸ਼ੀ ਦਾਨ ਵਜ੍ਹੋਂ ਦਿੱਤੀ ਤਾਂ ਜੋ ਸਪੈਸ਼ਲ ਬੱਚਿਆਂ ਦੀ ਭਲਾਈ ਲਈ ਹੋਰ ਕਾਰਜ ਹੋ ਸਕਣ। ਇਸ ਮੌਕੇ ਪਰਮਜੀਤ ਸੱਚਦੇਵਾ ਵੱਲੋਂ ਐਰੀ ਪਰਿਵਾਰ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਵਿਨੋਦ ਸੈਣੀ ਵੱਲੋਂ 2100 ਰੁਪਏ, ਆਸ਼ੀਸ਼ ਜੈਨ ਵੱਲੋਂ 3100 ਰੁਪਏ, ਸਵਰਣ ਸੱਚਦੇਵਾ ਵੱਲੋਂ 2100 ਰੁਪਏ, ਮਨੋਜ ਦੱਤਾ ਵੱਲੋਂ 500 ਰੁਪਏ, ਕੇਵਲ ਬਹਿਲ ਵੱਲੋਂ 2100 ਰੁਪਏ ਦੀ ਰਾਸ਼ੀ ਦਾਨ ਕੀਤੀ ਗਈ। ਇਸ ਮੌਕੇ ਆਸ਼ਾਦੀਪ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਸੀ.ਏ.ਤਰਨਜੀਤ ਸਿੰਘ ਵੱਲੋਂ ਐਰੀ ਪਰਿਵਾਰ ਦਾ ਧੰਨਵਾਦ ਕੀਤਾ ਗਿਆ ਤੇ ਕਿਹਾ ਕਿ ਇਹ ਐਡਵੋਕੇਟ ਹਰੀਸ਼ ਐਰੀ ਤੇ ਕ੍ਰਿਸ਼ਨਾ ਐਰੀ ਵੱਲੋਂ ਦਿੱਤੇ ਹੋਏ ਸੰਸਕਾਰ ਹੀ ਹਨ ਕਿ ਅੱਜ ਵੀ ਉਨ੍ਹਾਂ ਦਾ ਪਰਿਵਾਰ ਸਪੈਸ਼ਲ ਬੱਚਿਆਂ ਦੇ ਨਾਲ ਜੁੜਿਆ ਹੋਇਆ ਹੈ। ਇਸ ਸਮੇਂ ਹੋਸਟਲ ਕਮੇਟੀ ਦੇ ਚੇਅਰਮੈਨ ਕਰਨਲ ਗੁਰਮੀਤ ਸਿੰਘ ਵੱਲੋਂ ਵੀ ਐਰੀ ਪਰਿਵਾਰ ਸਮੇਤ ਸਾਰੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਕ੍ਰਿਸ਼ਨਾ ਕੁਮਾਰੀ ਐਰੀ, ਪੂਨਮ ਸ਼ਰਮਾ, ਸਰੇਸ਼ਠਾ ਸੈਣੀ, ਮਲਕੀਤ ਸਿੰਘ ਮਹੇੜੂ, ਹਰਬੰਸ ਸਿੰਘ, ਰਾਮ ਆਸਰਾ, ਪ੍ਰਿੰਸੀਪਲ ਸ਼ੈਲੀ ਸ਼ਰਮਾ, ਲੋਕੇਸ਼ ਖੰਨਾ, ਵਿਨੋਦ ਭੂਸ਼ਣ ਅਗਰਵਾਲ, ਹਰੀਸ਼ ਠਾਕੁਰ, ਐਡਵੋਕੇਟ ਯਸ਼ਪਾਲ ਪਿਪਲਾਨੀ, ਅਰਿਆਨਾ ਐਰੀ, ਨਾਯਰਾ ਐਰੀ, ਵਾਈਸ ਪ੍ਰਿੰਸੀਪਲ ਇੰਦੂ ਬਾਲਾ, ਕੋਰਸ ਕੋਆਰਡੀਨੇਟਰ ਬਰਿੰਦਰ ਕੁਮਾਰ ਵੀ ਹਾਜਰ ਸਨ।