ਮਹਿੰਗੀਆਂ ਸਬਜ਼ੀਆਂ: ਖਰੀਦਣ ਵਾਲੇ ਹੀ ਨਹੀਂ ਬਲਕਿ ਵੇਚਣ ਵਾਲੇ ਵੀ ਪਰੇਸ਼ਾਨ

ਗੜਸ਼ੰਕਰ 16 ਜੁਲਾਈ - ਬਰਸਾਤ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਜਿਸ ਤਰ੍ਹਾਂ ਸਬਜ਼ੀਆਂ ਦੇ ਰੇਟ ਵਧ ਚੁੱਕੇ ਹਨ ਉਸ ਨਾਲ ਹਰ ਖਰੀਦਦਾਰ ਦੀ ਜੇਬ ਦਾ ਬਜਟ ਬੁਰੀ ਤਰ੍ਹਾਂ ਲੜਖੜਾ ਚੁੱਕਾ ਹੈ।

ਗੜਸ਼ੰਕਰ 16 ਜੁਲਾਈ - ਬਰਸਾਤ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਜਿਸ ਤਰ੍ਹਾਂ ਸਬਜ਼ੀਆਂ ਦੇ ਰੇਟ ਵਧ ਚੁੱਕੇ ਹਨ ਉਸ ਨਾਲ ਹਰ ਖਰੀਦਦਾਰ ਦੀ ਜੇਬ  ਦਾ ਬਜਟ ਬੁਰੀ ਤਰ੍ਹਾਂ ਲੜਖੜਾ ਚੁੱਕਾ ਹੈ।
ਰਿਟੇਲ ਮਾਰਕੀਟ ਵਿੱਚ ਸਬਜ਼ੀਆਂ ਦੇ ਭਾਅ ਪਤਾ ਕਰੋ ਤਾਂ ਪਤਾ ਲੱਗਦਾ ਹੈ ਕਿ ਪਿਆਜ਼ 50 ਰੁਪਏ ਕਿਲੋ, ਆਲੂ 30, ਅਦਰਕ 120, ਹਰੇ ਮਟਰ 140,  ਟਮਾਟਰ 100, ਸ਼ਿਮਲਾ ਮਿਰਚ 80, ਖੀਰਾ 60, ਭਿੰਡੀ 40,  ਘੀਆ 50, ਬੈਂਗਣ 40, ਗੋਭੀ 60, ਕਰੇਲਾ 60, ਅਰਬੀ 60, ਫਰਾਂਸਫਿਨ ਦੀਆਂ ਫਲੀਆਂ 80, ਰਾਮਾ ਤੋਰੀ  60 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਹੀ ਹੈ।
ਕਦੇ 15 ਤੋਂ 20 ਰੁਪਏ ਕਿਲੋ ਵਿਕਣ ਵਾਲੀਆਂ ਸਬਜ਼ੀਆਂ ਦੇ ਵਧੇ ਹੋਏ ਰੇਟ  ਲੋਕਾਂ ਦੀ ਰਸੋਈ ਦਾ ਬਜਟ ਵਿਗਾੜ ਰਹੀਆਂ ਹਨ ਉੱਥੇ ਨਾਲ ਹੀ ਚਿੰਤਾ ਇਹ ਪੈਦਾ ਕਰ ਰਹੀਆਂ ਹਨ ਕਿ ਬਰਸਾਤ ਦੇ ਦਿਨਾਂ ਵਿੱਚ ਇਹ ਰੇਟ ਹੋਰ ਵਧਣਗੇ ।
ਸਬਜ਼ੀਆਂ ਦੇ ਵਧੇ ਹੋਏ ਰੇਟ ਕਾਰਨ ਇਕੱਲੇ ਖਪਤਕਾਰ ਹੀ ਪਰੇਸ਼ਾਨ ਨਹੀਂ ਬਲਕਿ ਸਬਜ਼ੀ ਵਿਕਰੇਤਾ ਆਮ ਲੋਕਾਂ ਨਾਲੋਂ ਵੀ ਵੱਧ ਪਰੇਸ਼ਾਨ ਹਨ ਕਿਉਂਕਿ ਗਰਮੀ ਦੇ ਕਾਰਨ  ਸਬਜ਼ੀਆਂ ਅਕਸਰ ਖਰਾਬ ਵੀ ਹੁੰਦੀਆਂ ਹਨ ਤੇ ਖਰਾਬ ਹੋਣ ਵਾਲੀਆਂ ਸਬਜ਼ੀਆਂ ਦਾ ਸਾਰਾ ਬੋਝ ਦੁਕਾਨਦਾਰ ਦੇ ਸਿਰ ਹੀ ਪੈਂਦਾ ਹੈ। 
ਸਬਜ਼ੀ ਵਿਕਰੇਤਾਵਾਂ ਨੇ ਦੱਸਿਆ ਕਿ ਇਹਨਾਂ ਦਿਨਾਂ ਵਿੱਚ ਉਹ ਹਰ ਰੋਜ਼ 1000 ਦੇ ਆਸ ਪਾਸ ਘਾਟਾ ਪਾ ਕੇ ਘਰ ਨੂੰ ਜਾ ਰਹੇ ਹਨ,  ਉਹਨਾਂ ਦਾ ਕਹਿਣਾ ਹੈ ਕਿ ਗ੍ਰਾਹਕ ਮਹਿੰਗੀ ਸਬਜ਼ੀ ਬਹੁਤ ਘੱਟ ਖਰੀਦ ਰਿਹਾ ਹੈ ਤੇ ਉਹਨਾਂ ਨੂੰ ਦੁਕਾਨ ਖੁੱਲੀ ਰੱਖਣ ਲਈ ਸਬਜ਼ੀਆਂ ਦੀ ਖਰੀਦ ਆਪਣੀ ਪਿੱਛੇ ਵਾਂਗ ਜਾਰੀ ਰੱਖਣੀ ਪੈਂਦੀ ਹੈ ਪਰ ਸੇਲ ਨਾ ਹੋਣ ਕਾਰਨ ਸ਼ਾਮ ਨੂੰ ਅਕਸਰ ਸਬਜ਼ੀ ਖਰਾਬ ਹੋ ਜਾਂਦੀ ਹੈ ਅਤੇ ਜਿਹੜੀ ਸਬਜ਼ੀ ਮੰਡੀ ਤੋਂ ਲੈ ਕੇ ਆਂਦੇ ਹਨ ਉਸ ਵਿੱਚੋਂ ਵੀ ਸਬਜ਼ੀਆਂ ਖਰਾਬ ਨਿਕਲਦੀਆਂ ਹਨ  ਅਤੇ ਇਹ ਸਾਰਾ ਨੁਕਸਾਨ ਦੁਕਾਨਦਾਰ ਨੂੰ ਉਠਾਣਾ ਪੈ ਰਿਹਾ ਹੈ।