सरकार को पेंशनभोगियों का पूरा बकाया भुगतान करना चाहिए
ਰਾਜਪੁਰਾ, 15 ਮਾਰਚ- ਰਿਟਾਇਰਡ ਵੈਲਫੇਅਰ ਪੈਨਸ਼ਨਰ ਐਸੋਸੀਏਸ਼ਨ ਰਜਿਸਟਰਡ ਵੱਲੋਂ ਆਪਣੀ ਮਹੀਨਾਵਾਰੀ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ ਮੈਂਬਰਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ ਅਤੇ ਚਾਰ ਪੈਨਸ਼ਨਰਾਂ ਨੂੰ ਉਨ੍ਹਾਂ ਦਾ ਬਕਾਇਆ ਏਰੀਅਰ ਦਿਵਾਉਣ ਵਾਸਤੇ ਮਦਦ ਕੀਤੀ ਗਈ।

ਐਸੋਸੀਏਸ਼ਨ ਦੇ ਚੇਅਰਮੈਨ ਵਿਜੇ ਤਨੇਜਾ ਅਤੇ ਲੀਗਲ ਐਡਵਾਈਜ਼ਰ ਗੁਰਦੀਪ ਸਿੰਘ ਭੋਗਲ ਨੇ ਦੱਸਿਆ ਕਿ ਇਹ ਏਰੀਅਰ ਦੇ ਲਈ ਯੂਨੀਅਨ ਵੱਲੋਂ ਵੱਡਾ ਸੰਘਰਸ਼ ਕੀਤਾ ਗਿਆ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਏਰੀਅਰ ਦੀ ਸਲੈਬ ਨਾ ਬਣਾ ਕੇ ਇਸ ਨੂੰ ਇੱਕੋ ਵਾਰੀ ਵਿੱਚ ਦਿੱਤਾ ਜਾਵੇ, ਕਿਉਂਕਿ ਪੈਨਸ਼ਨਰਾਂ ਨੂੰ ਇਸੇ ਪੈਸੇ ਦਾ ਹੀ ਸਹਾਰਾ ਹੁੰਦਾ ਹੈ। ਇਸ ਲਈ ਪੰਜਾਬ ਸਰਕਾਰ ਇਸ ਦੇ ਉੱਤੇ ਗੌਰ ਕਰੇ। ਉਨ੍ਹਾਂ ਦੱਸਿਆ ਕਿ ਯੂਨੀਅਨ ਦੇ ਚਾਰ ਸਾਥੀਆਂ ਦਾ ਬਣਦਾ ਏਰੀਅਰ ਆਉਣਾ ਹੈ ਜਿਨ੍ਹਾਂ ਵਿੱਚੋਂ ਇੱਕ ਹਨ ਜਿਨ੍ਹਾਂ ਨੂੰ ਇਸ ਏਰੀਅਰ ਦਾ ਬੈਨੀਫਿਟ ਮਿਲਣਾ ਹੈ।
ਮੀਟਿੰਗ ਦੌਰਾਨ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਕਰਮਚਾਰੀਆਂ ਨੂੰ ਸੇਵਾਮੁਕਤ ਹੋਣ 'ਤੇ ਪੂਰੇ ਟਾਈਮ ਦਾ ਏਰੀਅਰ ਦਿੱਤਾ ਜਾਵੇ ਅਤੇ ਕਿਸ਼ਤਾਂ ਵਿੱਚ ਏਰੀਅਰ ਦੇ ਕੇ ਪੈਨਸ਼ਨਰਾਂ ਨਾਲ ਮਜ਼ਾਕ ਨਾ ਕੀਤਾ ਜਾਵੇ।
ਇਸ ਮੌਕੇ 'ਤੇ ਹੋਰਨਾਂ ਤੋਂ ਇਲਾਵਾ ਜਸਬੀਰ ਸਿੰਘ, ਹਰਪ੍ਰੀਤ ਸਿੰਘ, ਸੁਭਾਸ਼ ਗੁਪਤਾ, ਹਰੀ ਚੰਦ ਵਰਮਾ, ਕਸ਼ਮੀਰਾ ਸਿੰਘ ਅਤੇ ਯੂਨੀਅਨ ਦੇ ਮੈਂਬਰ ਮੌਜੂਦ ਸਨ।