ਸੈਕਟਰ 53-54 ਵਿਖੇ ਸਰਕਾਰੀ ਜ਼ਮੀਨ ’ਤੇ ਸਥਿਤ ਫਰਨੀਚਰ ਮਾਰਕੀਟ ਨੂੰ ਢਾਹੁਣ ਸਬੰਧੀ

ਸੈਕਟਰ 53-54 ਵਿਖੇ ਸਰਕਾਰੀ ਜ਼ਮੀਨ 'ਤੇ ਸਥਿਤ ਫਰਨੀਚਰ ਮਾਰਕੀਟ ਨੂੰ 28 ਜੂਨ ਤੋਂ ਬਾਅਦ ਕਿਸੇ ਵੀ ਢੁਕਵੇਂ ਦਿਨ ਲਈ ਢਾਹੁਣ ਦੀ ਯੋਜਨਾ ਬਣਾਈ ਗਈ ਸੀ ਅਤੇ ਫਰਨੀਚਰ ਮਾਰਕੀਟ ਦੇ ਮਾਲਕਾਂ ਨੂੰ 28 ਜੂਨ ਤੱਕ ਜਗ੍ਹਾ ਖਾਲੀ ਕਰਵਾਉਣ ਲਈ ਨੋਟਿਸ ਜਾਰੀ ਕੀਤੇ ਗਏ ਸਨ।

 ਭੂਮੀ ਗ੍ਰਹਿਣ ਅਫਸਰ (ਐਲ.ਏ.ਓ.) ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਨੂੰ ਫਰਨੀਚਰ ਮਾਰਕੀਟ ਦੇ ਬਹੁਤ ਸਾਰੇ ਕਾਬਜ਼ਕਾਰਾਂ ਤੋਂ ਜਵਾਬ ਪ੍ਰਾਪਤ ਹੋਏ ਹਨ ਅਤੇ ਉਨ੍ਹਾਂ ਦੀ ਯੋਗਤਾ ਦੇ ਆਧਾਰ 'ਤੇ ਜਾਂਚ ਕੀਤੀ ਜਾ ਰਹੀ ਹੈ। ਢੁਕਵੇਂ ਪੱਧਰ 'ਤੇ ਨਿਯਮਾਂ ਅਨੁਸਾਰ ਜਵਾਬਾਂ ਦੀ ਜਾਂਚ ਤੋਂ ਬਾਅਦ ਢਾਹੁਣ ਦੀ ਸਮਾਂ-ਸਾਰਣੀ ਦਾ ਫੈਸਲਾ ਲਿਆ ਜਾਵੇਗਾ।
ਡਿਪਟੀ ਕਮਿਸ਼ਨਰ ਸ਼੍ਰੀ ਵਿਨੈ ਪ੍ਰਤਾਪ ਸਿੰਘ ਨੇ ਦੱਸਿਆ ਕਿ ਕਿਉਂਕਿ ਜਵਾਬ ਆ ਚੁੱਕੇ ਹਨ ਅਤੇ ਉਨ੍ਹਾਂ ਦੀ ਜਾਂਚ ਕੀਤੀ ਜਾਣੀ ਹੈ, ਇਸ ਲਈ ਸਮਰੱਥ ਅਧਿਕਾਰੀ ਵੱਲੋਂ ਜਵਾਬਾਂ 'ਤੇ ਫੈਸਲਾ ਲੈਣ ਤੋਂ ਬਾਅਦ ਤੁਰੰਤ ਢਾਹੁਣ ਦਾ ਸਮਾਂ ਤਹਿ ਕੀਤਾ ਜਾਵੇਗਾ। ਉਨ੍ਹਾਂ ਮੁੜ ਦੁਹਰਾਇਆ ਕਿ ਫਰਨੀਚਰ ਮਾਰਕੀਟ ਸਰਕਾਰੀ ਜ਼ਮੀਨਾਂ 'ਤੇ ਗੈਰ-ਕਾਨੂੰਨੀ ਢੰਗ ਨਾਲ ਚੱਲ ਰਹੀ ਹੈ ਅਤੇ ਯੂਟੀ ਪ੍ਰਸ਼ਾਸਨ ਦਾ ਫਰਜ਼ ਬਣਦਾ ਹੈ ਕਿ ਇਸ ਦੀਆਂ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ ਜਾਵੇ।