ਖ਼ਾਲਸਾ ਕਾਲਜ ਵਿਖੇ 7 ਦਿਨਾਂ ਐੱਨ.ਐੱਸ.ਐੱਸ. ਕੈਂਪ ਆਰੰਭ
ਗੜ੍ਹਸ਼ੰਕਰ - ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਵਿਖੇ ਕਾਲਜ ਦੇ ਐੱਨ.ਐੱਸ.ਐੱਸ. ਯੂਨਿਟ ਵਲੋਂ ਕਾਰਜਕਾਰੀ ਪਿ੍ਰੰਸੀਪਲ ਪ੍ਰੋ. ਲਖਵਿੰਦਰਜੀਤ ਕੌਰ ਦੀ ਅਗਵਾਈ ਹੇਠ ਸਵੱਛ ਭਾਰਤ ਅਭਿਆਨ ਅਤੇ ਮੇਰੀ ਮਾਟੀ ਮੇਰਾ ਦੇਸ਼ ਥੀਮ ਤਹਿਤ 7 ਦਿਨਾਂ ਐੱਨ.ਐੱਸ.ਐੱਸ. ਕੈਂਪ ਆਰੰਭ ਕੀਤਾ ਗਿਆ।

ਯੂਨਿਟ ਇੰਚਾਰਜ ਡਾ. ਅਰਵਿੰਦਰ ਸਿੰਘ ਅਤੇ ਪ੍ਰੋ. ਨਰੇਸ਼ ਕੁਮਾਰੀ ਨੇ ਕੈਂਪ ਦੌਰਾਨ ਐੱਨ.ਐੱਸ.ਐੱਸ. ਯੂਨਿਟ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਐੱਨ.ਐੱਸ.ਐੱਸ. ਕੈਂਪ ਦੇ ਯੋਗਦਾਨ ਅਤੇ ਮਹੱਤਤਾ ’ਤੇ ਚਾਨਣਾ ਪਾਇਆ। ਕੈਂਪ ਦੇ ਪਹਿਲੇ ਦਿਨ ਦੀ ਸ਼ੁਰੂਆਤ ਕਾਲਜ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕਰਕੇ ਕੀਤੀ ਗਈ। ਇਸ ਮੌਕੇ ਸਮੂਹ ਵਲੰਟੀਅਰਾਂ ਅਤੇ ਯੂਨਿਟ ਇੰਚਾਰਜਾਂ ਨੇ ਮਿਲ ਕੇ ਕਾਲਜ ਸ਼ਬਦ ‘ਦੇਹਿ ਸ਼ਿਵਾ ਬਰੁ ਮੋਹਿ ਇਹੈ’ ਦਾ ਉਚਾਰਨ ਕੀਤਾ। ਕੈਂਪ ਦੇ ਪਹਿਲੇ ਦਿਨ ਮਿਥੇ ਕੰਮਾਂ ਦੀ ਆਰੰਭਤਾ ਕਰਦਿਆਂ ਗੁਰਦੁਆਰਾ ਸਾਹਿਬ ਵਿਖੇ ਸਫਾਈ ਅਭਿਆਨ ਚਲਾਇਆ। ਕਾਰਜਕਾਰੀ ਪਿ੍ਰੰਸੀਪਲ ਪ੍ਰੋ. ਲਖਵਿੰਦਰਜੀਤ ਕੌਰ ਨੇ ਐੱਨ.ਐੱਸ.ਐੱਸ. ਵਲੰਟੀਅਰਾਂ ਦੀ ਹੌਂਸਲਾ ਅਫ਼ਜਾਈ ਕਰਦੇ ਹੋਏ ਯੂਨਿਟ ਇੰਚਾਰਜਾਂ ਨੂੰ ਤਨ-ਮਨ ਨਾਲ ਕੈਂਪ ਨੂੰ ਨੇਪਰੇ ਚਾੜ੍ਹਨ ਲਈ ਉਤਸ਼ਾਹਿਤ ਕੀਤਾ। ਕੈਂਪ ਦੀ ਆਰੰਭਤਾ ਮੌਕੇ ਕਾਲਜ ਦਾ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਹਾਜ਼ਰ ਹੋਇਆ।