ਜ਼ਿਲ੍ਹਾ ਐਥਲੈਟਿਕਸ ਐਸੋਸੀਏਸ਼ਨ ਵੱਲੋਂ ਅਥਲੈਟਿਕਸ ਸਮਰ ਕੈਂਪ ਆਰੰਭ
ਐਸ ਏ ਐਸ ਨਗਰ, 1 ਜੂਨ - ਮੁਹਾਲੀ ਜ਼ਿਲ੍ਹਾ ਐਥਲੈਟਿਕਸ ਐਸੋਸੀਏਸ਼ਨ ਵੱਲੋਂ ਅੱਜ ਯਾਦਵਿੰਦਰਾ ਪਬਲਿਕ ਸਕੂਲ ਦੇ ਸਾਹਮਣੇ ਸਥਿਤ ਨੇਚਰ ਪਾਰਕ ਵਿੱਚ ਸਮਰ ਕੈਂਪ ਦੀ ਸ਼ੁਰੂਆਤ ਕੀਤੀ ਗਈ। ਕੈਂਪ ਦੇ ਪਹਿਲੇ ਦਿਨ ਕਰੀਬ 80 ਬੱਚੇ ਸ਼ਾਮਿਲ ਹੋਏ। ਇਸ ਮੌਕੇ ਕਿਸਾਨ ਆਗੂ ਸz. ਕਿਰਪਾਲ ਸਿੰਘ ਸਿਆਊ ਨੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੁੰਦਿਆਂ ਬੱਚਿਆਂ ਨੂੰ ਸਿਹਤ ਅਤੇ ਤੰਦਰੁਸਤੀ ਦੀ ਮਹੱਤਤਾ ਅਤੇ ਇੱਕ ਸਫਲ ਜੀਵਨ ਜਿਉਣ ਲਈ ਪੜ੍ਹਾਈ, ਅਨੁਸ਼ਾਸਨ ਆਦਿ ਬਾਰੇ ਜਾਣਕਾਰੀ ਦਿੱਤੀ।

ਜ਼ਿਲ੍ਹਾ ਐਥਲੈਟਿਕਸ ਐਸੋਸੀਏਸ਼ਨ ਦੇ ਸਕੱਤਰ (ਕੋਚ) ਸਵਰਨ ਸਿੰਘ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਐਸੋਸੀਏਸ਼ਨ ਦੀ ਪੂਰੀ ਟ੍ਰੇਨਿੰਗ ਟੀਮ (ਜਿਸ ਵਿੱਚ ਗੁਰਮਿੰਦਰ ਸਿੰਘ ਧੇਸੀ, ਮੈਡਮ ਰਾਜ ਰਾਣੀ, ਮੈਡਮ ਮਨਦੀਪ ਕੌਰ ਸ਼ਾਮਿਲ ਸਨ) ਨੇ ਪ੍ਰਧਾਨ ਮਲਕੀਅਤ ਸਿੰਘ ਦੀ ਅਗਵਾਈ ਵਿੱਚ ਬੱਚਿਆਂ ਦੇ ਅਲੱਗ ਅਲੱਗ ਗਰੁੱਪ ਬਣਾ ਕੇ ਅਥਲੈਟਿਕਸ ਦੀਆਂ ਵੱਖ ਵੱਖ ਕਿਰਿਆਵਾਂ ਸਿਖਾਈਆਂ।
ਉਹਨਾਂ ਦੱਸਿਆ ਕਿ ਇਸ ਸਮਰ ਕੈਂਪ ਵਿੱਚ ਐਸੋਸੀਏਸ਼ਨ ਵਲੋਂ ਚਲਾਏ ਜਾਂਦੇ ਰੈਗੂਲਰ ਟ੍ਰੇਨਿੰਗ ਸੈਂਟਰ ਦੇ ਅਥਲੀਟਾਂ ਦੇ ਨਾਲ ਨਾਲ ਨਵੇਂ ਆਏ ਬੱਚਿਆਂ ਵਿੱਚ ਵੀ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।