ਜਿਲ੍ਹਾ ਬਾਲ ਸੁਰੱਖਿਆ ਯੂਨਿਟ ਵੱਲੋਂ ਬਾਲ ਸਿੱਖਿਆ ਅਤੇ ਬਾਲ ਮਜ਼ਦੂਰੀ ਸਬੰਧੀ ਛਾਪਾ ਮਾਰਿਆ।

ਨਵਾਂਸ਼ਹਿਰ - ਜਿਲਾ ਨਵਾਂ ਸ਼ਹਿਰ ਦੇ ਬੰਗਾ ਬਲਾਕ ਵਿੱਚ ਡਿਪਟੀ ਕਮਿਸ਼ਨਰ ਸ੍ਰੀ ਨਵਜੋਤ ਪਾਲ ਸਿੰਘ ਰੰਧਾਵਾ (ਆਈ.ਏ.ਐਸ) ਜੀ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਬ ਡਵੀਜਨਲ ਕਮੇਟੀ ਵੱਲੋਂ ਬਾਲ ਭਿਖਿਆ ਅਤੇ ਬਾਲ ਮਜ਼ਦੂਰੀ ਸਬੰਧੀ ਚੈਕਿੰਗ ਕੀਤੀ ਗਈ। ਇਹ ਚੈਕਿੰਗ ਜਿਲਾ ਬਾਲ ਸੁਰੱਖਿਆ ਅਫਸਰ ਕੰਚਨ ਅਰੋੜਾ ਦੀ ਅਗਵਾਈ ਹੇਠ ਕੀਤੀ ਗਈ ਚੈਕਿੰਗ ਦੌਰਾਨ ਬੰਗਾ ਬਲਾਕ ਦੇ ਮੇਨ ਰੋਡ ਬੱਸ ਸਟੈਂਡ ਰੇਲਵੇ ਰੋਡ ਮੇਨ ਬਾਜ਼ਾਰ ਅਤੇ ਢਾਬਿਆਂ ਤੇ ਚੈਕਿੰਗ ਕੀਤੀ ਹੋਈ,

ਨਵਾਂਸ਼ਹਿਰ - ਜਿਲਾ ਨਵਾਂ ਸ਼ਹਿਰ ਦੇ ਬੰਗਾ ਬਲਾਕ ਵਿੱਚ ਡਿਪਟੀ ਕਮਿਸ਼ਨਰ ਸ੍ਰੀ ਨਵਜੋਤ ਪਾਲ ਸਿੰਘ ਰੰਧਾਵਾ (ਆਈ.ਏ.ਐਸ) ਜੀ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ  ਸਬ ਡਵੀਜਨਲ ਕਮੇਟੀ ਵੱਲੋਂ ਬਾਲ ਭਿਖਿਆ ਅਤੇ ਬਾਲ ਮਜ਼ਦੂਰੀ ਸਬੰਧੀ ਚੈਕਿੰਗ ਕੀਤੀ ਗਈ। ਇਹ ਚੈਕਿੰਗ ਜਿਲਾ ਬਾਲ ਸੁਰੱਖਿਆ ਅਫਸਰ ਕੰਚਨ ਅਰੋੜਾ ਦੀ ਅਗਵਾਈ ਹੇਠ ਕੀਤੀ ਗਈ ਚੈਕਿੰਗ ਦੌਰਾਨ ਬੰਗਾ ਬਲਾਕ ਦੇ ਮੇਨ ਰੋਡ ਬੱਸ ਸਟੈਂਡ ਰੇਲਵੇ ਰੋਡ ਮੇਨ ਬਾਜ਼ਾਰ ਅਤੇ ਢਾਬਿਆਂ ਤੇ ਚੈਕਿੰਗ ਕੀਤੀ ਹੋਈ, ਅਤੇ ਟੀਮ ਵੱਲੋਂ ਬਾਲ ਭਿੱਖਿਆ ਵਿੱਚ ਲੱਗੇ ਹੋਏ ਪੰਜ ਬੱਚਿਆਂ ਨੂੰ ਰੈਸਕਿਊ ਕੀਤਾ ਗਿਆ ਅਤੇ ਬੱਚਿਆਂ ਨੂੰ ਬਾਲ ਭਲਾਈ ਕਮੇਟੀ ਅੱਗੇ ਪੇਸ਼ ਕੀਤਾ ਗਿਆ। ਬਾਲ ਭਲਾਈ ਕਮੇਟੀ ਦੇ ਹੁਕਮਾਂ ਅਨੁਸਾਰ ਇੱਕ ਬੱਚੀ ਜਿਸ ਦੀ ਉਮਰ ਲਗਭਗ ਨੌ ਮਹੀਨੇ ਸੀ ਜਿਸ ਦੀ ਮਾਂ ਉਸਨੂੰ ਗੋਦ ਵਿੱਚ ਲੈ ਕੇ ਭੀਖ ਮੰਗ ਰਹੀ ਸੀ ਨੂੰ ਕਮੇਟੀ ਦੇ ਹੁਕਮਾਂ ਨਾਲ ਅਤੇ ਉਸਦੀ ਮਾਂ ਨੂੰ ਸਖਤ ਚੇਤਾਵਨੀ ਦਿੰਦੇ ਹੋਏ ਪਰਿਵਾਰ ਨੂੰ ਸੌਂਪ ਦਿੱਤਾ ਗਿਆ ਅਤੇ ਬਾਕੀ ਚਾਰ ਬੱਚਿਆਂ ਦੇ ਮਾਂ ਪਿਓ ਦੇ ਟਰੇਸ ਨਾ ਹੋਣ ਤੇ ਉਹਨਾਂ ਨੂੰ ਚਿਲਡਰਨ ਹੋਮ ਫੋਰ ਬੋਇਜ ਲੁਧਿਆਣਾ ਵਿਖੇ ਸ਼ੈਲਟਰ ਦਿੱਤਾ ਗਿਆ ਹੈ, ਟੀਮ ਵੱਲੋਂ ਦੱਸਿਆ ਗਿਆ ਕਿ ਬੱਚਿਆਂ ਦੀ ਉਮਰ ਅੱਠ ਤੋਂ 12 ਸਾਲ ਤੱਕ ਦੀ ਸੀ।  ਮੌਕੇ ਤੇ ਹਾਜ਼ਰ ਰਜਿੰਦਰ ਕੌਰ ਬਾਲ ਰੱਖਿਆ ਅਫਸਰ ਵੱਲੋਂ ਦੱਸਿਆ ਗਿਆ ਕਿ ਬੱਚਿਆਂ ਤੋਂ ਭੀਖ ਮੰਗਵਾਉਣਾ ਕਾਨੂੰਨੀ ਜੁਰਮ ਹੈ ਅਤੇ ਜੋ ਵੀ ਵਿਅਕਤੀ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਭੀਖ ਮੰਗਵਾਉਂਦਾ ਹੈ ਜਾਂ ਮਜ਼ਦੂਰੀ ਕਰਵਾਉਂਦਾ ਹੈ ਤਾਂ ਉਸਦੇ ਖਿਲਾਫ ਜੂਵੇਨਾਈਲ ਜਸਟਿਸ ਐਕਟ ਅਨੁਸਾਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜਿਲਾ ਬਾਲ ਸੁਰੱਖਿਆ ਅਫਸਰ ਕੰਚਨ ਅਰੋੜਾ ਵੱਲੋਂ ਆਮ ਜਨਤਾ ਨੂੰ ਅਪੀਲ ਕੀਤੀ ਗਈ ਕਿ ਜੀਰੋ ਤੋਂ 18 ਸਾਲ ਤੱਕ ਤੇ ਬੱਚਿਆਂ ਤੋਂ ਭੀਖ ਨਾ ਮੰਗਵਾਈ ਜਾਵੇ ਨਾ ਹੀ ਕੋਈ ਵੀ ਦੁਕਾਨਦਾਰ ਜਾਂ ਕੋਈ ਵੀ ਵਿਅਕਤੀ 18 ਸਾਲ ਤੋਂ ਛੋਟੀ ਉਮਰ ਦੇ ਬੱਚਿਆਂ ਨੂੰ ਕਿਸੇ ਤਰ੍ਹਾਂ ਦੇ ਕੰਮ ਤੇ ਲਗਾਵੇ ਬਲਕਿ ਅਜਿਹਾ ਕਰਨ ਵਾਲੇ ਬੱਚਿਆਂ ਨੂੰ ਕੌਂਸਲਿੰਗ ਕਰਦੇ ਹੋਏ ਸਿੱਖਿਆ ਵਾਲੇ ਪਾਸੇ ਮੋੜਿਆ ਜਾਵੇ ਤਾਂ ਜੋ ਬੱਚਿਆਂ ਦੇ ਉਜਵਲ ਭਵਿੱਖ ਦੀ ਸਿਰਜਣਾ ਹੋ ਸਕੇ। ਚੈਕਿੰਗ ਟੀਮ ਵਿੱਚ ਜਿਲਾ ਬਾਲ ਸੁਰੱਖਿਆ ਯੂਨਿਟ ਤੋਂ ਰਜਿੰਦਰ ਕੌਰ ਬਾਲ ਸੁਰੱਖਿਆ ਅਫਸਰ, ਸੰਤੋਸ਼ ਕੌਰ ਡੀਈਓ, ਹਰਵਿੰਦਰ ਸਿੰਘ ਅਤੇ ਪ੍ਰਦੀਪ ਸਿੰਘ ਸਿਹਤ ਵਿਭਾਗ, ਤਹਿਸੀਲਦਾਰ ਆਫਿਸ ਤੋਂ ਹਰਮੇਸ਼ ਸਿੰਘ ਕਲਰਕ, ਬੀਡੀਪੀਓ ਦਫਤਰ ਤੋਂ ਹਰਵਿੰਦਰ ਸਿੰਘ ਅਤੇ ਰਵੀ ਕੁਮਾਰ,ਸਿੱਖਿਆ ਵਿਭਾਗ ਤੋਂ ਹਰਪਾਲ ਸਿੰਘ, ਸੀਡੀਪੀਓ ਦਵਿੰਦਰ ਕੌਰ, ਮਨਦੀਪ ਕੌਰ ਸੁਪਰਵਾਈਜ਼ਰ, ਸੁਰਜੀਤ ਰਾਮ ਅਤੇ ਸਰੋਜ ਕੌਰ ਪੀਐਸ ਸਿਟੀ ਬੰਗਾ ਤੋ ਹਾਜ਼ਰ ਸਨ।