ਆਰ.ਬੀ.ਐਸ.ਕੇ ਤਹਿਤ ਬੱਚੀ ਦੇ ਦਿਲ ਹੋਇਆ ਸਫਲ ਅਪ੍ਰੇਸ਼ਨ
ਹੁਸ਼ਿਆਰਪੁਰ - ਰਾਸ਼ਟਰੀ ਬਾਲ ਸਵਾਸਥ ਕਾਰਿਆਕਰਮ (ਆਰਬੀਐਸਕੇ) ਅਧੀਨ ਚੰਗੀਆਂ ਸਿਹਤ ਸਹੂਲਤਾਂ ਵੱਲ ਕਦਮ ਵਧਾਉਂਦੇ ਹੋਏ 0 ਤੋਂ 18 ਸਾਲ ਤੱਕ ਦੇ ਬੱਚਿਆਂ ਦੀ ਸਿਹਤ ਸੰਭਾਲ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਸਿਵਲ ਸਰਜਨ ਡ.ਬਲਵਿੰਦਰ ਕੁਮਾਰ ਡਮਾਣਾ ਨੇ ਦੱਸਿਆ ਕਿ ਸ਼ਮਾ ਤਿਵਾਰੀ ਪੁੱਤਰੀ ਬੱਦਰੀ ਨਾਥ ਉਮਰ 07 ਸਾਲ ਜੋ ਕਿ ਗੋਰਮਿੰਟ ਪ੍ਰਾਈਮਰੀ ਸਕੂਲ ਰਹੀਮ ਪੁਰ ਵਿਖੇ ਪੜਦੀ ਹੈ। ਇਹ ਬੱਚੀ ਜਨਮ ਤੋਂ ਹੀ ਦਿਲ ਦੀ ਬੀਮਾਰੀ (ਦਿਲ ਵਿੱਚ ਛੇਕ) ਤੋਂ ਪੀੜਤ ਸੀ।

ਇਸ ਬੱਚੀ ਦੀ ਡਾਕਟਰਾਂ ਵਲੋਂ ਜਾਂਚ ਕੀਤੀ ਗਈ ਅਤੇ ਇਸਨੂੰ ਆਰ.ਬੀ.ਐਸ.ਕੇ ਪ੍ਰੋਗਰਾਮ ਤਹਿਤ ਡੀ.ਈ.ਆਈ.ਸੀ ਸੈਂਟਰ ਹੁਸ਼ਿਆਰਪੁਰ ਵਲੋਂ ਪੀ.ਜੀ.ਆਈ ਚੰਡੀਗੜ ਵਿਖੇ ਰੈਫਰ ਕੀਤਾ ਗਿਆ ਜਿੱਥੇ ਇਸਦੇ ਦਿਲ ਦਾ ਸਫਲਤਾਪੂਰਵਕ ਅਪ੍ਰੇਸ਼ਨ ਹੋਇਆ। ਉਨਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲ੍ਹਾ ਹਸਪਤਾਲ ਵਿਖੇ ਸਕੂਲ ਹੈਲਥ ਪ੍ਰੋਗਰਾਮ ਅਧੀਨ ਡੀ.ਈ.ਆਈ.ਸੀ ਕੇਂਦਰ ਵਿਖੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦਾ ਇਲਾਜ ਤੇ ਕਾਊਂਸਲਿੰਗ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ। ਉਨਾਂ ਦੱਸਿਆ ਕਿ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਪੜ੍ਹਦੇ ਪਹਿਲੀ ਤੋਂ ਬਾਰਵੀਂ ਜਮਾਤ ਤੱਕ (6 ਸਾਲ ਤੋਂ 18 ਸਾਲ) ਦੇ ਬੱਚਿਆਂ ਦਾ ਸਾਲ ਵਿੱਚ ਇਕ ਵਾਰੀ ਡਾਕਟਰੀ ਮੁਆਇਨਾ ਕੀਤਾ ਜਾਂਦਾ ਹੈ। ਇਨ੍ਹਾਂ ਬੱਚਿਆਂ ਵਿੱਚ ਡਾਕਟਰੀ ਮੁਆਇਨੇ ਦੌਰਾਨ ਪਾਈਆਂ ਜਾਣ ਵਾਲੀਆਂ 31 ਬੀਮਾਰੀਆਂ ਦਾ ਆਰਬੀਐਸਕੇ ਅਧੀਨ ਮੁਫਤ ਇਲਾਜ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਕੈਂਸਰ ਦੀ ਬੀਮਾਰੀ ਨਾਲ ਪੀੜਤ ਬੱਚਿਆਂ ਦਾ ਵੀ ਇਲਾਜ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਅਧੀਨ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਸਿਹਤ ਵਿਭਾਗ ਦੀ ਆਰ.ਬੀ.ਐਸ.ਕੇ ਟੀਮ ਦਾ ਧੰਨਵਾਦ ਕਰਦੇ ਹੋਏ ਬੱਚੀ ਦੇ ਪਿਤਾ ਸ਼੍ਰੀ ਬੱਦਰੀ ਨਾਥ ਨੇ ਕਿਹਾ ਕਿ ਉਸਦੀ ਬੱਚੀ ਹੁਣ ਬਿਲਕੁਲ ਠੀਕ ਹੈ ਅਤੇ ਉਨਾਂ ਦਾ ਬੱਚੀ ਦੇ ਇਲਾਜ ਅਤੇ ਅਪ੍ਰੇਸ਼ਨ ਕਰਾਵਾਉਣ ਵਿੱਚ ਕੋਈ ਪੈਸਾ ਨਹੀ ਲੱਗਿਆ। ਇਸ ਮੌਕੇ ਉਨਾਂ ਨਾਲ ਜ਼ਿਲ੍ਹਾ ਟੀਕਾਕਰਨ ਅਫਸਰ ਡਾ.ਸੀਮਾ ਗਰਗ, ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ.ਅਨੀਤਾ ਕਟਾਰੀਆ, ਡਾ.ਮਨਦੀਪ ਕੌਰ, ਸਕੂਲ ਹੈਲ਼ਥ ਕੋਆਰਡੀਨੇਟਰ ਸ਼੍ਰੀਮਤੀ ਪੂਨਮ, ਸੁਨੀਤਾ ਫਾਰਮਾਸਿਸਟ, ਸਟਾਫ ਨਰਸ ਰੇਨੂੰ ਬਾਲਾ, ਰੰਜਨਾ, ਪ੍ਰਵੇਸ਼ ਕੁਮਾਰੀ ਹਾਜ਼ਰ ਸਨ।