
ਐਸ ਬੀ ਐਸ ਸਕੂਲ ਦਾ ਦਸਵੀਂ ਅਤੇ ਬਾਰਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ
ਗੜਸ਼ੰਕਰ, 14 ਮਈ - ਐਸ ਬੀ ਐਸ ਮਾਡਲ ਹਾਈ ਸਕੂਲ, ਸਦਰਪੁਰ ਤੋਂ ਪਿ੍ਰੰਸੀਪਲ ਜਸਪ੍ਰੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਸਾਲ ਦੀ ਤਰਾਂ ਇਸ ਵਾਰ ਵੀ ਦਸਵੀਂ ਅਤੇ ਬਾਰਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ ਰਿਹਾ।
ਗੜਸ਼ੰਕਰ, 14 ਮਈ - ਐਸ ਬੀ ਐਸ ਮਾਡਲ ਹਾਈ ਸਕੂਲ, ਸਦਰਪੁਰ ਤੋਂ ਪਿ੍ਰੰਸੀਪਲ ਜਸਪ੍ਰੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਸਾਲ ਦੀ ਤਰਾਂ ਇਸ ਵਾਰ ਵੀ ਦਸਵੀਂ ਅਤੇ ਬਾਰਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ ਰਿਹਾ।
ਉਨਾਂ ਦੱਸਿਆ ਕਿ ਦਸਵੀਂ ਚੋਂ ਅਨੀਸਾ 93%, ਸੁਖਮਨ ਅਟਵਾਲ 92%, ਮੁਸਕਾਨਪ੍ਰੀਤ ਕੌਰ ਅਤੇ ਸਲੌਨੀ ਨੇ 91% ਅੰਕਾਂ ਨਾਲ ਕ੍ਰਮਵਾਰ ਪਹਿਲਾ ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ। ਦਸਵੀਂ ਜਮਾਤ ਦੇ ਸਰਵੋੱਚ ਅੰਕ ਮੈਥਸ 96, ਅੰਗਰੇਜੀ 90, ਹਿੰਦੀ 90, ਸਾਇੰਸ 93, ਸਮਾਜਿਕ ਸਿੱਖਿਆ 96, ਪੰਜਾਬੀ 98 ਆਈਟੀ 96 ਇਸ ਤਰਾਂ ਰਹੇ।
ਇਸੇ ਤਰਾਂ ਬਾਰਵੀਂ ਜਮਾਤ (ਸਾਇੰਸ ਗਰੁੱਪ) ਵਿੱਚ ਗੁਰਨੀਤ ਕੌਰ 90% ਵੈਦਿਕਾ ਰਾਣਾ ਅਤੇ ਰਿਤਿਕਾ 85% ਅਤੇ ਅਨਮੋਲ ਰਤਨ ਨੇ 84%ਅੰਕ ਪ੍ਰਾਪਤ ਕੀਤੇ।
ਬਾਰਵੀਂ ਜਮਾਤ ਕਾਮਰਸ ਗਰੁੱਪ ਦੀ ਅਰਸਪ੍ਰੀਤ ਸੰਧੂ ਨੇ 91%, ਹੇਮਨ ਬਜਾੜ 88% ਅਤੇ ਜਸਲੀਨ ਕੌਰ ਨੇ 84% ਅੰਕਾਂ ਨਾਲ ਸਕੂਲ ਵਿੱਚ ਪਹਿਲਾ ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ। ਬਾਰਵੀਂ ਜਮਾਤ ਦੇ ਸਰਵਉਚ ਅੰਕ ਅੰਗਰੇਜੀ 91, ਮੈਥਸ 83, ਬਾਇਓ 95, ਫਿਜਿਕਸ 80,ਕੈਮਿਸਟਰੀ 94,ਆਈਪੀ 92, ਬਿਜਨਸ ਸਟਡੀਜ 89, ਇਕਨੋਮਿਕਸ 95, ਅਕਾਊਂਟਸ 92 ਅਤੇ ਫਿਜੀਕਲ ਐਜੂਕੇਸਨ 100 ਪ੍ਰਤੀਸਤ ਰਹੇ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸ੍ਰੀਮਤੀ ਸੁਰਿੰਦਰ ਕੌਰ ਬੈਂਸ ਨੇ ਸਟਾਫ ਅਤੇ ਬੱਚਿਆਂ ਦੀ ਸਖਤ ਮਿਹਨਤ ਸਦਕਾ ਪ੍ਰਾਪਤ ਹੋਏ ਨਤੀਜੇ ਲਈ ਉਹਨਾਂ ਨੂੰ ਵਧਾਈ ਦਿੱਤੀ ਤੇ ਨਾਲ ਹੀ ਭਵਿੱਖ ਲਈ ਹੋਰ ਸਖਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।
