ਪਿੰਡ ਮਹਿਮਦਵਾਲ ਕਲਾਂ ਵਿੱਚ ਬਾਬਾ ਟੈਹਕੂ ਸ਼ਾਹ ਸਲਾਨਾ ਮੇਲਾ 23 ਮਈ ਨੂੰ

ਮਾਹਿਲਪੁਰ - ਇਥੋਂ ਚਾਰ ਕਿਲੋਮੀਟਰ ਦੂਰ ਪਿੰਡ ਮਹਿਮਦਵਾਲ ਕਲਾਂ ਵਿੱਚ ਬਾਬਾ ਟੈਹਕੂ ਸ਼ਾਹ ਦੇ ਦਰਬਾਰ ਦਾ ਸਲਾਨਾ ਮੇਲਾ 23 ਮਈ ਨੂੰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਮੇਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੰਬਰਦਾਰ ਗੁਰਬਚਨ ਦਾਸ ਨੇ ਦੱਸਿਆ ਕਿ ਇਸ ਮੇਲੇ ਵਿਚ ਦੇਸ਼ ਵਿਦੇਸ਼ ਦੀਆਂ ਸੰਗਤਾਂ ਭਾਗ ਲੈਣਗੀਆਂl

ਉਹਨਾਂ ਅੱਗੇ ਦੱਸਿਆ ਕਿ ਇਸ ਮੇਲੇ ਦੇ ਮੁੱਖ ਮਹਿਮਾਨ ਸਾਬਕਾ ਐਮਐਲਏ ਡਾ. ਰਾਜ ਕੁਮਾਰ ਹੋਣਗੇ l ਮੇਲੇ ਦੇ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਸੰਚਾਲਿਤ ਕਰਨ ਦੇ ਉਦੇਸ਼ ਨਾਲ ਕੀਤੀ ਮੀਟਿੰਗ ਵਿੱਚ ਪਿੰਡ ਦੇ ਪਤਵੰਤਿਆਂ ਤੋਂ ਇਲਾਵਾ  ਸਰਪੰਚ ਅਮਰਜੀਤ ਸਿੰਘ, ਗੁਰਵਿੰਦਰ ਸਿੰਘ, ਭੁਪਿੰਦਰ ਸਿੰਘ ਭਿੰਦਾ, ਹਨੀ ਮੱਲ, ਸਚਵਿੰਦਰ ਕੁਮਾਰ,ਕੁਲਦੀਪ ਸਿੰਘ ਅਤੇ ਅਮਿਤ ਮਾਨ ਨੇ ਦੱਸਿਆ ਕਿ ਇਸ ਮੇਲੇ ਵਿੱਚ ਐਨਆਰਆਈ ਵੀਰਾਂ ਦਾ ਵਿਸ਼ੇਸ਼ ਸਹਿਯੋਗ ਹੈ। ਬਾਬਾ ਟੈਹਕੂ ਸ਼ਾਹ ਦੀ ਸਮਾਧ ਤੇ ਝੰਡਾ ਚੜਾਉਣਾ ਉਪਰੰਤ ਸੰਗਤ ਨੂੰ ਖੁੱਲਾ ਲੰਗਰ ਅਤੇ ਛਬੀਲ ਵੀ ਵਰਤਾਈ ਜਾਵੇਗੀ। ਮਾਲ ਜਾਨ ਦੀ ਸੁਖ ਵਾਸਤੇ ਅਰਦਾਸ ਕਰਨ ਉਪਰੰਤ ਨਕਲਾਂ ਕਰਵਾਈਆਂ ਜਾਣਗੀਆਂ l