ਸੰਗਰੂਰ, 30 ਸਤੰਬਰ:- ਖੇਡ ਵਿਭਾਗ ਪੰਜਾਬ ਵਲੋਂ ਖੇਡਾਂ ਵਤਨ ਪੰਜਾਬ ਦੀਆਂ (ਸੀਜ਼ਨ-4)-2026 ਅਧੀਨ ਜ਼ਿਲ੍ਹਾ ਪੱਧਰੀ ਖੇਡਾਂ ਦੇ ਦੂਸਰੇ ਦਿਨ ਰਛਪਾਲ ਸਿੰਘ, ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ, ਸੰਗਰੂਰ ਵਲੋਂ ਗੇਮ ਚੈੱਸ ਦੇ ਵੈਨਿਊ ਅਗਰਵਾਲ ਧਰਮਸ਼ਾਲਾ ਵਿਖੇ ਸ਼ਿਰਕਤ ਕੀਤੀ ਗਈ ਅਤੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ ਗਿਆ।

ਅੱਜ ਗੇਮ ਤੈਰਾਕੀ ਵਾਰ ਹੀਰੋਜ਼ ਸਟੇਡੀਅਮ, ਸੰਗਰੂਰ ਵਿਖੇ ਅਤੇ ਗੇਮ ਕ੍ਰਿਕਟ ਦੇ ਮੁਕਾਬਲੇ ਜਨਰਲ ਗੁਰਨਾਮ ਸਿੰਘ ਪਬਲਿਕ ਸਕੂਲ ਵਿਖੇ ਸ਼ੁਰੂ ਹੋਏ। ਗੇਮ ਤੈਰਾਕੀ ਦੇ ਵੈਨਿਊ ਤੈਰਾਕੀ ਪੂਲ, ਵਾਰ ਹੀਰੋਜ਼ ਸਟੇਡੀਅਮ ਸੰਗਰੂਰ ਵਿਖੇ ਸ਼੍ਰੀ ਕਰਮ ਸਿੰਘ ਰਿਟਾਇਰਡ ਜ਼ਿਲ੍ਹਾ ਖੇਡ ਅਫਸਰ ਵੱਲੋਂ ਸ਼ਿਰਕਤ ਕੀਤੀ ਗਈ ਅਤੇ ਗੇਮ ਕ੍ਰਿਕਟ ਦੇ ਵੈਨਿਊ ਜਨਰਲ ਗੁਰਨਾਮ ਸਿੰਘ ਪਬਲਿਕ ਸਕੂਲ ਸੰਗਰੂਰ ਵਿਖੇ ਸ਼੍ਰੀ ਯੋਗਰਾਜ ਸਿੰਘ ਰਿਟਾਇਰਡ ਜ਼ਿਲ੍ਹਾ ਖੇਡ ਅਫਸਰ ਵੱਲੋਂ ਸ਼ਿਰਕਤ ਕੀਤੀ ਗਈ। ਉਨਾਂ ਵੱਲੋਂ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕੀਤੀ ਗਈ।

ਇਸ ਦੇ ਨਾਲ ਹੀ ਅੱਜ ਦੂਸਰੇ ਦਿਨ ਵੀ ਗੇਮ ਫੁਟਬਾਲ ਦੇ ਮੈਚ ਅਕਾਲ ਅਕੈਡਮੀ ਮਸਤੂਆਣਾ ਸਾਹਿਬ ਵਿਖੇ ਹੋਏ। ਇਸ ਮੌਕੇ ਸ੍ਰੀ ਕੌਸ਼ਲ ਕੁਮਾਰ ਰਿਟਾਇਰਡ ਜ਼ਿਲ੍ਹਾ ਖੇਡ ਅਫਸਰ ਸੰਗਰੂਰ ਵੱਲੋਂ ਸ਼ਿਰਕਤ ਕੀਤੀ ਗਈ ਅਤੇ ਖਿਡਾਰੀਆਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਗਈ। ਖਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ।

ਇਸ ਦੇ ਨਾਲ ਹੀ ਗੇਮ ਆਰਚਰੀ ਦੇ ਮੁਕਾਬਲੇ ਵੀ ਜੀ.ਸੀ.ਐਮ. ਕਾਨਵੈਂਟ ਸਕੂਲ, ਦਿੜ੍ਹਬਾ, ਵਿਖੇ ਚੱਲ ਰਹੇ ਹਨ।