ਗੜ੍ਹਸ਼ੰਕਰ, 29 ਸਤੰਬਰ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਪਿ੍ਰੰਸੀਪਲ ਡਾ. ਅਮਨਦੀਪ ਹੀਰਾ ਦੀ ਅਗਵਾਈ ਹੇਠ ਅੰਗਰੇਜ਼ੀ ਵਿਭਾਗ ਵਲੋਂ ‘ਦ ਸਾਊਂਡ ਗੇਮ : ਇੰਗਲਿਸ਼ ਫ਼ੋਨੈਟਿਕਸ ਇਨ ਐਕਸ਼ਨ’ ਵਿਸ਼ੇ ’ਤੇ ਵਰਕਸ਼ਾਪ ਲਗਾਈ ਗਈ।

ਵਰਕਸ਼ਾਪ ਦੀ ਸ਼ੁਰੂਆਤ ਪ੍ਰੋ. ਰਿਤੂ ਸਿੰਘ ਮੁਖੀ ਅੰਗਰੇਜੀ ਵਿਭਾਗ ਵਲੋਂ ਕੀਤੀ ਗਈ। ਵਰਕਸ਼ਾਪ ਦੇ ਮੁੱਖ ਬੁਲਾਰਿਆਂ ਵਜੋਂ ਪ੍ਰੋ. ਕਿਰਨਜੋਤ ਕੌਰ ਐਜ਼ੂਕੇਸ਼ਨ ਵਿਭਾਗ ਅਤੇ ਪ੍ਰੋ. ਨਵਦੀਪ ਸਿੰਘ ਅੰਗਰੇਜ਼ੀ ਵਿਭਾਗ ਨੇ ਵਿਦਿਆਰਥੀਆਂ ਨੂੰ ਅੰਗਰੇਜ਼ੀ ਉਚਾਰਨ ਦੇ ਮਹੱਤਵ, ਆਈ.ਪੀ.ਏ. ਦੀ ਵਰਤੋਂ ਅਤੇ ਵੱਖ-ਵੱਖ ਪ੍ਰੈਕਟੀਕਲ ਅਭਿਆਸਾਂ ਬਾਰੇ ਜਾਣਕਾਰੀ ਦਿੱਤੀ।

100 ਦੇ ਕਰੀਬ ਵਿਦਿਆਰਥੀਆਂ ਨੇ ਵਰਕਸ਼ਾਪ ਵਿਚ ਹਿੱਸਾ ਲਿਆ। ਪਿ੍ਰੰਸੀਪਲ ਡਾ. ਅਮਨਦੀਪ ਹੀਰਾ ਨੇ ਵਰਕਸ਼ਾਪ ਦੇ ਸਫ਼ਲ ਆਯੋਜਨ ਲਈ ਵਿਭਾਗ ਨੂੰ ਵਧਾਈ ਦਿੰਦਿਆ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨਾਲ ਵਿਦਿਆਰਥੀਆਂ ਦੀ ਭਾਸ਼ਾਈ ਅਤੇ ਸੰਚਾਰ ਸਮਰੱਥਾ ਵਿਚ ਵਾਧਾ ਹੁੰਦਾ ਹੈ।

ਇਸ ਮੌਕੇ ਪ੍ਰੋ. ਲਖਵਿੰਦਰਜੀਤ ਕੌਰ, ਪ੍ਰੋ. ਜਤਿੰਦਰ ਕੌਰ, ਪ੍ਰੋ. ਮਨਬੀਰ ਕੌਰ ਤੇ ਸਟਾਫ਼ ਹਾਜ਼ਰ ਹੋਇਆ।