ਚੰਡੀਗੜ੍ਹ:- ਭਾਰਤੀ ਅੰਡਰ-19 ਕ੍ਰਿਕਟ ਟੀਮ ਨੇ ਇਤਿਹਾਸ ਰਚਦਿਆਂ 10ਵੀਂ ਵਾਰ ਵਿਸ਼ਵ ਕੱਪ ਦੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਬੁੱਧਵਾਰ ਨੂੰ ਖੇਡੇ ਗਏ ਦੂਜੇ ਸੈਮੀਫਾਈਨਲ ਵਿੱਚ ਭਾਰਤ ਨੇ ਅਫਗਾਨਿਸਤਾਨ ਨੂੰ 7 ਵਿਕਟਾਂ ਨਾਲ ਕਰਾਰੀ ਹਾਰ ਦਿੱਤੀ।
ਹਰਾਰੇ ਸਪੋਰਟਸ ਕਲੱਬ ਵਿੱਚ ਅਫਗਾਨਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 50 ਓਵਰਾਂ ਵਿੱਚ 4 ਵਿਕਟਾਂ ਦੇ ਨੁਕਸਾਨ ’ਤੇ 310 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ ਸੀ, ਜਿਸ ਵਿੱਚ ਫੈਜ਼ਲ ਸ਼ਿਨੋਜ਼ਾਦਾ (110) ਅਤੇ ਉਜ਼ੈਰੁੱਲ੍ਹਾ ਨਿਆਜ਼ਈ (101) ਦੇ ਸੈਂਕੜੇ ਸ਼ਾਮਲ ਸਨ।
ਭਾਰਤ ਵੱਲੋਂ ਦੀਪੇਸ਼ ਦੇਵੇਂਦਰਨ ਅਤੇ ਕਨਿਸ਼ਕ ਚੌਹਾਨ ਨੇ 2-2 ਵਿਕਟਾਂ ਝਟਕਾਈਆਂ। 311 ਦੌੜਾਂ ਦੇ ਪਹਾੜ ਜਿਹੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਨੇ ਬੇਹੱਦ ਹਮਲਾਵਰ ਰੁਖ਼ ਅਪਣਾਇਆ। ਸਲਾਮੀ ਬੱਲੇਬਾਜ਼ ਆਰੋਨ ਜਾਰਜ ਨੇ 115 ਦੌੜਾਂ ਦੀ ਸ਼ਾਨਦਾਰ ਸੈਂਕੜੇ ਵਾਲੀ ਪਾਰੀ ਖੇਡੀ, ਜਦਕਿ ਵੈਭਵ ਸੂਰਿਆਵੰਸ਼ੀ (68) ਅਤੇ ਕਪਤਾਨ ਆਯੁਸ਼ ਮਹਾਤਰੇ (62) ਨੇ ਅਰਧ ਸੈਂਕੜੇ ਜੜ ਕੇ ਜਿੱਤ ਦੀ ਰਾਹ ਪੱਧਰੀ ਕੀਤੀ।
ਭਾਰਤ ਨੇ ਇਹ ਟੀਚਾ ਸਿਰਫ਼ 41.1 ਓਵਰਾਂ ਵਿੱਚ 3 ਵਿਕਟਾਂ ਖੋ ਕੇ ਹਾਸਲ ਕਰ ਲਿਆ, ਜੋ ਕਿ ਟੂਰਨਾਮੈਂਟ ਦੇ ਇਤਿਹਾਸ ਦਾ ਸਭ ਤੋਂ ਵੱਡਾ ਰਨ-ਚੇਜ਼ ਹੈ। ਹੁਣ ਭਾਰਤ ਦਾ ਮੁਕਾਬਲਾ 6 ਫਰਵਰੀ ਨੂੰ ਫਾਈਨਲ ਵਿੱਚ ਇੰਗਲੈਂਡ ਨਾਲ ਹੋਵੇਗਾ।
ਅੰਡਰ19 ਵਿਸ਼ਵ ਕੱਪ ਭਾਰਤ ਨੇ ਦਸਵੀਂ ਵਾਰ ਫਾਈਨਲ ਚ ਬਣਾਈ ਜਗ੍ਹਾ ਅਫਗਾਨਿਸਤਾਨ ਨੂੰ 7 ਵਿਕਟਾਂ ਨਾਲ ਦਿੱਤੀ ਮਾਤ
