ਚੰਡੀਗੜ੍ਹ, 2 ਨਵੰਬਰ-ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਆਰਿਆ ਸਮਾਜ ਦੇ ਪ੍ਰਗਤੀਸ਼ੀਲ ਵਿਚਾਰਾਂ ਨੂੰ ਅੱਜ ਫੇਰ ਉਸੇ ਸੰਕਲਪ, ਨਿਸ਼ਠਾ ਅਤੇ ਤਿਆਗ ਦੇ ਨਾਲ ਪਿੰਡ-ਪਿੰਡ ਅਤੇ ਗਲੀ-ਗਲੀ ਤੱਕ ਪਹੁੰਚਾਉਣ ਦੀ ਲੋੜ ਹੈ ਜਿਸ ਨਾਲ ਭਾਰਤ ਅਧਿਆਤਮਿਕ ਗੁਰੂ ਦਾ ਆਪਣਾ ਪ੍ਰਾਚੀਨ ਮਾਣ ਫਿਰ ਤੋਂ ਹਾਸਲ ਕਰ ਸਕੇ।
ਮੁੱਖ ਮੰਤਰੀ ਐਂਤਵਾਰ ਨੂੰ ਦਿੱਲੀ ਵਿੱਚ ਆਯੋਜਿਤ ਕੌਮਾਂਤਰੀ ਆਰਿਆ ਮਹਾ ਸਮਾਗਮ 2025 ਨੂੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਨੇ ਇਸ ਮੌਕੇ 'ਤੇ ਆਰਿਆ ਸਮਾਜ ਦੀ ਸਮਾਰਿਕਾ ਦਾ ਵਿਮੋਚਨ ਕੀਤਾ ਜਿਸ ਵਿੱਚ ਆਰਿਆ ਸਮਾਜ ਦੇ 150 ਸਾਲ ਦੇ ਸੁਨਹਿਰੇ ਅਧਿਆਇ ਸੰਕਲਿਤ ਹਨ। ਮੁੱਖ ਮੰਰਤੀ ਨੇ ਸੰਸਥਾ ਨੂੰ ਆਪਣੇ ਇੱਛਿਕ ਕੋਸ਼ ਤੋਂ 51 ਲੱਖ ਰੁਪਏ ਵੀ ਦੇਣ ਦਾ ਐਲਾਨ ਕੀਤਾ। ਇਸ ਮੌਕੇ 'ਤੇ ਗੁਜਰਾਤ ਅਤੇ ਮਹਾਰਾਸ਼ਟਰ ਦੇ ਰਾਜਪਾਲ ਆਚਾਰਿਅ ਦੇਵਵ੍ਰਤ ਵੀ ਮੌਜ਼ੂਦ ਰਹੇ।
ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਭਾਰਤ ਨੂੰ ਮੁੜ ਵਿਸ਼ਵ ਗੁਰੂ ਵੱਜੋਂ ਸਥਾਪਿਤ ਕਰਨਾ ਹੈ ਤਾਂ ਸਾਨੂੰ ਮਹਾਰਿਸ਼ੀ ਦਯਾਨੰਦ ਜੀ ਦੀ ਸਿੱਖਿਆਵਾਂ ਦਾ ਪਾਲਨ ਕਰਨਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਗੁਰੂਕੁਲ ਸਿੱਖਿਆ ਪ੍ਰਣਾਲੀ ਦਾ ਮਹੱਤਵ ਪਹਿਲਾਂ ਤੋਂ ਵੀ ਵੱਧ ਗਿਆ ਹੈ। ਗੁਰੂਕੁਲ ਪ੍ਰਣਾਲੀ ਵਿੱਚ ਲੋਕਾਂ ਦੇ ਚਰਿੱਤਰ ਨਿਰਮਾਣ ਅਤੇ ਨੈਤਿਕ ਗੁਣਾਂ ਦੇ ਵਿਕਾਸ 'ਤੇ ਵਿਸ਼ੇਸ਼ ਜੋਰ ਦਿੱਤਾ ਜਾਂਦਾ ਹੈ। ਸਾਦਗੀ ਅਤੇ ਉੱਚ ਵਿਚਾਰ ਇਸ ਦੇ ਆਧਾਰ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਮਹਾਰਿਸ਼ੀ ਦਯਾਨੰਦ ਦੀ ਵਿਚਾਰ-ਰੂਪੀ ਸੂਰਜ ਦੀ ਕਿਰਣਾਂ, ਪੂਰੀ ਦੁਨਿਆ ਨੂੰ ਪ੍ਰਕਾਸ਼ਿਤ ਕਰਦੀ ਰਵੇ ਇਸੇ ਟੀਚੇ ਨਾਲ 1875 ਵਿੱਚ ਆਰਿਆ ਸਮਾਜ ਦੀ ਸਥਾਪਨਾ ਹੋਈ। ਆਰਿਆ ਸਮਾਜ ਇੱਕ ਅਜਿਹਾ ਸੰਗਠਨ ਹੈ ਜਿਸ ਨਾਲ ਧਰਮ, ਸਮਾਜ ਅਤੇ ਕੌਮ ਤਿਨਾਂ ਲਈ ਸ਼ਾਨਦਾਰ ਕੰਮ ਕੀਤੇ ਹਨ। ਆਰਿਆ ਸਮਾਜ ਦੇ ਲੋਕਾਂ ਵਿਚ ਚੇਤਨਾ ਪੈਦਾ ਕਰ ਉਨ੍ਹਾਂ ਨੂੰ ਦੇਸ਼ ਅਤੇ ਧਰਮ ਦੀ ਰੱਖਿਆ ਲਈ ਤਿਆਰ ਕੀਤਾ ਹੈ। ਇਸ ਦੇ ਇਲਾਵਾ ਜਾਤਿਵਾਦ ਦਾ ਅੰਤ ਕਰਨ, ਸਭ ਨੂੰ ਪਢਨ ਦਾ ਅਧਿਕਾਰ, ਔਰਤ ਸਿੱਖਿਆ, ਵਿਧਵਾ ਵਿਆਹ, ਛੁਆਛੂਤ ਨੂੰ ਖਤਮ ਕਰਨ, ਗਾਂ ਰੱਖਿਆ ਆਦਿ ਲਈ ਵਰਣਯੋਗ ਭੂਮਿਕਾ ਵੀ ਨਿਭਾਈ।
ਮੁੱਖ ਮੰਤਰੀ ਨੇ ਕਿਹਾ ਕਿ ਮਹਾਰਿਸ਼ੀ ਦਯਾਨੰਦ ਨੇ ਸਭ ਤੋਂ ਪਹਿਲਾਂ ਸਵਰਾਜ ਦੀ ਮਸ਼ਾਲ ਜਗਾਈ ਅਤੇ ਨਾਗਰਿਕਾਂ ਨੂੰ ਆਜਾਦੀ ਲਈ ਜਾਗਰੂਕ ਕੀਤਾ। ਇਹੀ ਕਾਰਨ ਸੀ ਕਿ ਦੇਸ਼ ਦੇ ਹਰ ਕੋਨੇ ਵਿੱਚ ਆਜਾਦੀ ਦੇ ਆਂਦੋਲਨ ਨੇ ਗਤੀ ਪਕੜੀ। ਮੁੱਖ ਮੰਤਰੀ ਨੇ ਕਿਹਾ ਕਿ ਅਮਰ ਸ਼ਹੀਦ ਮਦਨ ਲਾਲ ਢੀਂਗਰਾ ਅਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਜਿਹੇ ਨੌਜੁਆਨ ਕ੍ਰਾਂਤੀਕਾਰਿਆਂ ਦੇ ਜੀਵਨ 'ਤੇ ਆਰਿਆ ਸਮਾਜ ਦੀ ਡੂੰਗੀ ਛਾਪ ਸੀ। ਇਸ ਲਈ ਉਨ੍ਹਾਂ ਨੇ ਸਿੱਖਿਆ ਦੇ ਪ੍ਰਚਾਰ, ਧਾਰਮਿਕ ਸੁਧਾਰ, ਸਮਾਜਿਕ ਸੁਧਾਰ ਜਿਹੇ ਖੇਤਰਾਂ 'ਤੇ ਵੱਧ ਧਿਆਨ ਦੇਣ ਤੇ ਜੋਰ ਦਿੱਤਾ। ਉਨ੍ਹਾਂ ਨੂੰ ਸਮਾਜਿਕ ਚੇਤਨਾ ਦਾ ਮੌਢੀ ਵੀ ਕਿਹਾ ਜਾਂਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਆਰਿਆ ਸਮਾਜ ਦੇ ਗੁਰੂਕੁਲ ਦੇ ਨੌਜੁਆਨਾਂ ਨੂੰ ਦੇਸ਼ਭਗਤ, ਕਰਤੱਵਪੂਰਨ ਅਤੇ ਸੰਸਕਾਰਵਾਨ ਬਨਾਉਣ ਵਿੱਚ ਵੱਡਾ ਯੋਗਦਾਨ ਹੈ। ਆਰਿਆ ਸਮਾਜ ਨ ਵੇਦਾਂ ਨੂੰ ਪਢਨ ਅਤੇ ਉਨ੍ਹਾਂ ਦੇ ਮੁੱਲ੍ਹਾਂ ਨੂੰ ਧਾਰਨ ਕਰਨ ਲਈ ਜੋ ਰਸਤਾ ਵਿਖਾਇਆ ਹੈ ਉਸ ਦੇ ਕਾਰਨ ਸਮਾਜ ਦੀ ਸਮਾਜਿਕ, ਸਾਂਸਕ੍ਰਿਤਿਕ ਅਤੇ ਅਧਿਆਤਮਿਕ ਤਰੱਕੀ ਹੋਈ ਹੈ। ਸਾਡੇ ਗੁਰੂਕੁਲਾਂ ਵਿੱਚ ਵਿਦਿਆਰਥੀਆਂ ਨੂੰ ਯੋਗ ਵੀ ਸਿਖਾਇਆ ਜਾਂਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਯੋਗ ਸਿਰਫ ਸ਼ਰੀਰਿਕ ਕਸਰਤ ਦਾ ਨਾਮ ਨਹੀਂ ਸਗੋਂ ਮਾਨਸਿਕ ਅਤੇ ਆਤਮਿਕ ਵਿਕਾਸ ਵਿੱਚ ਵੀ ਇਸ ਦਾ ਮਹੱਤਵਪੂਰਨ ਯੋਗਦਾਨ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਯਤਨਾਂ ਨਾਲ ਸਾਂਝੇ ਰਾਸ਼ਟਰ ਸੰਗਠਨ ਵੱਲੋਂ ਹਰ ਸਾਲ 21 ਜੂਨ ਨੂੰ ਕੌਮਾਂਤਰੀ ਯੋਗ ਦਿਵਸ ਮਨਾਉਣ ਦਾ ਫੈਸਲਾ ਲਿਆ ਗਿਆ। ਇਸ ਨਾਲ ਦੁਨਿਆ ਵਿੱਚ ਭਾਰਤ ਦੀ ਇਸ ਬੇਸ਼ਕਿਮਤੀ ਵਿਰਾਸਤ ਨੂੰ ਮੁੜ ਸਨਮਾਨ ਮਿਲਿਆ ਹੈ। ਹਰਿਆਣਾ ਸਰਕਾਰ ਯੋਗ ਅਤੇ ਵਿਆਮਸ਼ਾਲਾਵਾਂ ਸਥਾਪਿਤ ਕਰ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਮਹਾਰਿਸ਼ੀ ਦਯਾਨੰਦ ਨੇ ਸਭ ਤੋਂ ਵੱਧ ਔਰਤ ਸਿੱਖਿਆ ਦੀ ਵਕਾਲਤ ਕੀਤੀ ਸੀ। ਸਵਾਮੀ ਦਯਾਨੰਦ, ਸਵਾਮੀ ਸ਼ਰਧਾਨੰਦ ਜਿਹੇ ਆਰਿਆਂ ਨੇ ਅਤੇ ਦੂਜੇ ਮਹਾਨ ਆਚਾਰਿਆਂ ਨੇ ਗੁਰੂਕੁਲ ਪਰੰਪਰਾ ਨੂੰ ਅੱਗੇ ਵਧਾਉਣ ਵਿੱਚ ਵੱਡਾ ਯੋਗਦਾਨ ਦਿੱਤਾ। ਅੱਜ ਵੀ ਆਰਿਆ ਸੰਸਥਾਵਾਂ ਵਿੱਚ ਲੱਖਾਂ ਦੀ ਗਿਣਤੀ ਵਿੱਚ ਧੀਆਂ ਅਤੇ ਪੁੱਤ ਸਿੱਖਿਆ ਗ੍ਰਹਿਣ ਕਰ ਰਹੇ ਹਨ।
ਸ੍ਰੀ ਨਾਇਬ ਸਿੰਘ ਨੇ ਦੱਸਿਆ ਕਿ ਵੇਦਾਂ ਵਿੱਚ ਇਹ ਕਿਹਾ ਗਿਆ ਹੈ ਕਿ ਵੇਦਾਂ ਬਿਨਾਂ ਬੁੱਧੀ ਨਹੀਂ, ਗਾਂ ਬਿਨਾਂ ਗਤੀ ਨਹੀਂ। ਗਾਂ ਆਦਿਕਾਲ ਤੋਂ ਹੀ ਭਾਰਤੀ ਸੰਸਕ੍ਰਿਤੀ ਵਿੱਚ ਪੂਜੀ ਜਾ ਰਹੀ ਹੈ। ਸਰਕਾਰ ਸੂਬੇ ਵਿੱਚ ਗੌਵੰਸ਼ ਦੇ ਸਰੰਖਣ ਅਤੇ ਸੰਵਰਧਨ ਲਈ ਲਗਾਤਾਰ ਕੰਮ ਕਰ ਰਹੀ ਹੈ।
ਸ੍ਰੀ ਨਾਇਬ ਸਿੰਘ ਨੇ ਕਿਹਾ ਕਿ ਹਰਿਆਣਾ ਵਿੱਚ ਸਿੱਖਿਆ ਨੂੰ ਰੁਜਗਾਰ -ਮੁਖੀ ਬਨਾਉਣ ਲਈ ਲਗਾਤਾਰ ਨਵੇਂ -ਨਵੇਂ ਕਦਮ ਚੁੱਕੇ ਜਾ ਰਹੇ ਹਨ। ਇਸ ਦੇ ਇਲਾਵਾ ਸਵੱਛਤਾ ਅਤੇ ਯੋਗ ਦੀ ਨੈਤਿਕ ਸਿੱਖਿਆ ਦਾ ਹਿੱਸਾ ਬਣਾਇਆ ਗਿਆ ਹੈ। ਮੁੱਖ ਮੰਤਰੀ ਨੇ ਮੌਜ਼ੂਦ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਗੁਰੂਕੁਲ ਸਿੱਖਿਆ ਪ੍ਰਣਾਲੀ ਨਾਲ ਜੁੜਕੇ ਦੇਸ਼ ਅਤੇ ਸੂਬੇ ਦੇ ਵਿਕਾਸ ਵਿੱਚ ਆਪਣੀ ਭੂਮਿਕਾ ਨਿਭਾਉਣ ਦਾ ਕੰਮ ਕਰਨ।
