ਗੜਸ਼ੰਕਰ:- ਡੀ ਐਮ ਸੀ ਲੁਧਿਆਣਾ ਹੌਸਪੀਟਲ ਦੀ ਡਾਕਟਰ ਪੂਰਣਿਮਾ ਸ਼ਰਮਾ ਤੇ ਹਮ ਗਰੁੱਪ ਆਫ ਸਕੂਲ  ਦੇ ਡੀ ਪੀ ਸ਼ਰਮਾ ਵਲੋ ਜੋਂ ਮੁਹਿੰਮ ਚਲਾਈ ਗਈ ਹੈ ਵਾਤਾਵਰਣ ਨੂੰ ਹਰਿਆ ਭਰਿਆ ਕਰਨ ਲਈ, ਇਸ ਕੜੀ ਚ ਅੱਜ ਗੜਸ਼ੰਕਰ ਦੇ ਹੁਸ਼ਿਆਰਪੁਰ ਰੋਡ ਤੇ ਬਣਜਾਰਾ ਕੈਫੇ ਵਿਖੇ, ਪ੍ਰਧਾਨ ਕੁਲਵਿੰਦਰ ਬਿੱਟੂ  ਵਿਸ਼ਵ, ਅਰਜੁਨ ਵੈੱਲਫੇਅਰ ਕਲੱਬ, ਹਰਜਿੰਦਰ ਕੁਮਾਰ ਸਰਪੰਚ ਐਮਾਂ ਮੁਗਲਾਂ, ਹੈਪੀ ਸਾਧੋਵਾਲ ਦੀ ਅਗਵਾਈ ਚ ਬੂਟੇ ਲਾਉਣ ਦੀ ਮੁਹਿੰਮ ਸ਼ੁਰੂ ਕੀਤੀ।
ਕੁਲਵਿੰਦਰ ਬਿੱਟੂ ਨੇ ਕਿਹਾ ਕਿ ਅੱਜ ਸਮੇਂ ਦੀ ਮੁੱਖ ਲੋੜ ਆਪਣੀ ਧਰਤੀ ਤੇ ਪਾਣੀ ਨੂੰ ਸੰਭਾਲਣਾ ਹੈ, ਹੈਪੀ ਸਾਧੋਵਾਲ ਨੇ ਕਿਹਾ ਕਿ ਹਰ ਇਨਸਾਨ ਨੂੰ ਘਟੋ ਘੱਟ ਏਕ ਬੂਟਾ ਜਰੂਰ ਲਾਉਣਾ ਚਾਹੀਦਾ ਹੈ, ਸਰਪੰਚ ਹਰਜਿੰਦਰ ਜੀ ਨੇ ਆਏ ਹੋਏ ਪਤਵੰਤੇ ਸਜੱਣਾ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਗੁਰਮੇਲ ਚੰਦ ਚੌਂਕੀਦਾਰ ਤੇ ਡੀ ਐਮ ਸੀ ਲੁਧਿਆਣਾ ਦੀ ਟੀਮ ਵੀ ਮੌਕੇ ਤੇ ਮਜੂਦ ਸੀ।