ਪਟਿਆਲਾ:- ਬੱਚਿਆਂ ਲਈ ਲਾਜ਼ਮੀ ਸਿੱਖਿਆ, ਸੁਰੱਖਿਆ, ਬਚਾਉ, ਮਦਦ ਦੇ ਅਧਿਕਾਰ ਐਕਟ ਤਹਿਤ, ਸਿਖਿਆ ਸੰਸਥਾਵਾਂ ਵਿਖੇ ਬੱਚਿਆ ਅਤੇ ਨਾਬਾਲਗਾਂ ਨੂੰ ਸਿਹਤਮੰਦ, ਤਦੰਰੁਸਤ, ਸੁਰੱਖਿਆ, ਖੁਸ਼ਹਾਲ ਬਣਾਉਣ ਲਈ ਸਰਕਾਰਾਂ, ਸਿਖਿਆ, ਸਿਹਤ ਵਿਭਾਗਾਂ ਵਲੋਂ ਲੋੜੀਂਦੇ ਫੰਡਾਂ ਅਤੇ ਕਰਮਚਾਰੀਆਂ ਰਾਹੀਂ ਯਤਨ ਕੀਤੇ ਜਾ ਰਹੇ ਹਨ। ਸਮਾਜ ਸੇਵੀ ਸੰਸਥਾਵਾਂ ਵਲੋਂ ਵੀ ਲੋੜਵੰਦ ਵਿਦਿਆਰਥੀਆਂ ਨੂੰ ਪੜ੍ਹਾਈ ਵਾਸਤੇ ਜ਼ਰੂਰੀ ਸਮੱਗਰੀ ਦਿੱਤੀ ਜਾਂਦੀ ਹੈ।
ਪਰ ਡੈਡੀਕੇਟਿਡ ਬ੍ਰਦਰਜ਼ ਗਰੁੱਪ ਵਲੋਂ ਲੋੜਵੰਦ ਵਿਦਿਆਰਥੀਆਂ ਨੂੰ ਫੀਸਾਂ, ਪੜ੍ਹਾਈ ਲਈ ਲੋੜੀਂਦੀ ਸਮੱਗਰੀ, ਜ਼ਰੂਰਤਮੰਦ ਯੋਗ ਵਿਦਿਆਰਥੀਆਂ ਨੂੰ ਉਚੇਰੀ ਪੜ੍ਹਾਈ ਲਈ ਅਡਾਪਟ ਕਰਨ ਤੋਂ ਇਲਾਵਾ ਹੁਣ ਵਿਦਿਆਰਥੀਆਂ ਨੂੰ ਨਿਰੰਤਰ ਸਿਹਤ, ਤੰਦਰੁਸਤੀ, ਅਰੋਗਤਾ, ਸੁਰੱਖਿਆ, ਬਚਾਓ, ਮਦਦ ਦੀ ਜਾਣਕਾਰੀ ਦੇਣ ਹਿੱਤ, ਸਕੂਲਾਂ ਵਿਖੇ ਜਾਗ੍ਰਿਤੀ ਕਲੱਬ ਬਣਾਕੇ, ਨਿਵੇਕਲੇ ਮਿਸ਼ਨ ਸ਼ੁਰੂ ਕੀਤੇ ਹਨ।
ਗਰੀਨਲੈਂਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਵਿਖੇ ਜਾਗ੍ਰਿਤੀ ਕਲੱਬ ਦੀ ਸਥਾਪਨਾ ਪ੍ਰਿੰਸੀਪਲ ਸ਼੍ਰੀਮਤੀ ਮੰਜੂ ਗਰਗ ਦੀ ਅਗਵਾਈ ਹੇਠ ਕਰਦਿਆਂ ਡਾਕਟਰ ਰਾਕੇਸ਼ ਵਰਮੀ, ਪ੍ਰਧਾਨ ਡੈਡੀਕੇਟਿਡ ਬ੍ਰਦਰਜ਼ ਗਰੁੱਪ ਅਤੇ ਫਸਟ ਏਡ, ਸੇਫਟੀ, ਸਿਹਤ, ਆਫ਼ਤ ਪ੍ਰਬੰਧਨ ਜਾਗਰੂਕਤਾ ਮਿਸ਼ਨ ਦੇ ਟ੍ਰੇਨਰ ਸ਼੍ਰੀ ਕਾਕਾ ਰਾਮ ਵਰਮਾ ਨੇ ਦੱਸਿਆ ਕਿ ਅਪ੍ਰੈਲ ਮਹੀਨੇ ਦੌਰਾਨ ਜਾਗ੍ਰਿਤੀ ਕਲੱਬਾਂ ਵਾਲੇ ਸਕੂਲਾਂ ਵਿਖੇ ਵਿਸ਼ਵ ਸਿਹਤ ਸਪਤਾਹ ਮੌਕੇ ਦਿਲ, ਦਿਮਾਗ, ਫੇਫੜਿਆਂ, ਲੀਵਰ, ਕੈਂਸਰ, ਅਨੀਮੀਆ, ਅੱਖਾਂ ਦੀਆਂ ਬਿਮਾਰੀਆਂ ਤੋਂ ਬਚਣ ਬਚਾਉਣ ਬਾਰੇ ਅਤੇ ਰਾਸ਼ਟਰੀ ਫਾਇਰ ਸੇਫਟੀ ਸਪਤਾਹ ਦੌਰਾਨ ਫਾਇਰ ਸੇਫਟੀ, ਸਿਲੰਡਰਾਂ ਦੀ ਵਰਤੋਂ, ਗੈਸਾਂ, ਬਿਜਲੀ, ਪੈਟਰੋਲੀਅਮ ਘਟਨਾਵਾਂ, ਰੋਕਣ ਅਤੇ ਹੈਲਪ ਲਾਈਨ ਨੰਬਰਾਂ ਬਾਰੇ ਟ੍ਰੇਨਿੰਗਾਂ ਦਿੱਤੀਆਂ ਜਾਣਗੀਆਂ।
ਡਾਕਟਰ ਵਰਮੀ ਨੇ ਦੱਸਿਆ ਕਿ ਜਿਹੜੇ ਵਿਦਿਆਰਥੀਆਂ, ਅਧਿਆਪਕਾਂ ਜਾਂ ਲੋਕਾਂ ਵਲੋਂ ਸੰਕਟ, ਹਾਦਸਿਆਂ ਜਾਂ ਅਚਾਨਕ ਵਾਪਰਨ ਵਾਲੀਆਂ ਦੁਰਘਟਨਾਵਾਂ ਸਮੇਂ ਪੀੜਤਾਂ ਦੀ ਮਦਦ ਕਰਨ ਹਿੱਤ ਯਤਨ ਕੀਤੇ ਜਾਂਦੇ ਹਨ, ਉਨ੍ਹਾਂ ਨੂੰ ਜੀਵਨ ਬਚਾਓ ਗੋਲਡ ਮੈਡਲ ਅਤੇ ਸਰਟੀਫਿਕੇਟ ਦੇਕੇ ਸਨਮਾਨਿਤ ਕੀਤਾ ਜਾਂਦਾ ਹੈ। ਪ੍ਰਿੰਸੀਪਲ ਸ਼੍ਰੀਮਤੀ ਮੰਜੂ ਗਰਗ ਨੇ ਧੰਨਵਾਦ ਕਰਦੇ ਹੋਏ ਦੱਸਿਆ ਕਿ ਡਾਕਟਰ ਰਾਕੇਸ਼ ਵਰਮੀ, ਸ਼੍ਰੀ ਕਾਕਾ ਰਾਮ ਵਰਮਾ ਜੀ ਅਤੇ ਇਨ੍ਹਾਂ ਦੇ ਸਾਥੀਆਂ ਵਲੋਂ ਪਿਛਲੇ ਸਾਲ ਉਨ੍ਹਾਂ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਦੀਆਂ ਅੱਖਾਂ ਦੀ ਜਾਂਚ ਕਰਵਾਕੇ ਜ਼ਰੂਰਤਮੰਦਾਂ ਦੇ ਮੁਫ਼ਤ ਅਪ੍ਰੇਸ਼ਨ ਕਰਵਾਏ ਅਤੇ ਐਨਕਾਂ ਦਿੱਤੀਆਂ।
ਇਸ ਤੋਂ ਇਲਾਵਾ ਉਨ੍ਹਾਂ ਦੇ 6 ਅਧਿਆਪਕਾਂ ਅਤੇ 10 ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ। ਸ਼੍ਰੀ ਕਾਕਾ ਰਾਮ ਵਰਮਾ ਜੀ ਵਲੋਂ ਫਸਟ ਏਡ, ਸੀ ਪੀ ਆਰ, ਆਵਾਜਾਈ ਨਿਯਮਾਂ, ਕਾਨੂੰਨਾਂ, ਅਸੂਲਾਂ, ਫਰਜ਼ਾਂ, ਜ਼ਖਮੀਆਂ ਦੀ ਸੇਵਾ ਸੰਭਾਲ, ਫਾਇਰ ਸੇਫਟੀ, ਸਿਲੰਡਰਾਂ ਦੀ ਵਰਤੋਂ ਬਾਰੇ ਜਾਣਕਾਰੀਆਂ ਦਿੱਤੀਆਂ।
ਅੰਤਰ ਹਾਊਸ, ਭਾਸ਼ਣ, ਕੁਇਜ਼, ਖੇਡ ਮੁਕਾਬਲੇ ਕਰਵਾਕੇ ਵਿਦਿਆਰਥੀਆਂ ਦੇ ਆਤਮ ਵਿਸ਼ਵਾਸ, ਹੌਂਸਲੇ, ਬੁਲੰਦ ਕੀਤੇ ਅਤੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਸਰਟੀਫਿਕੇਟ ਦੇਕੇ ਵੀ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਡੀਬੀਜੀ ਵਲੋਂ ਵਿਦਿਆਰਥੀਆਂ ਨੂੰ ਮੁਫ਼ਤ ਵਿੱਚ ਨਿਰੰਤਰ ਜਾਗਰੂਕ, ਸਨਮਾਨਿਤ ਅਤੇ ਉਤਸ਼ਾਹਿਤ ਕਰਨਾ ਸਰਵੋਤਮ ਪ੍ਰੳਪਕਾਰੀ ਪ੍ਰਸੰਸਾਯੋਗ ਕਾਰਜ ਹਨ।
ਨਿਰੰਤਰ ਜਾਗਰੂਕਤਾ ਉਤਸ਼ਾਹ ਸਨਮਾਨ ਰਾਹੀਂ ਬੱਚਿਆਂ ਨੂੰ ਬਣਾਵਾਂਗੇ ਚੰਗੇ ਜੁਮੇਵਾਰ ਇਨਸਾਨ ਡਾਕਟਰ ਰਾਕੇਸ਼ ਵਰਮੀ
