ਚੰਡੀਗੜ੍ਹ, 18 ਨਵੰਬਰ:- ਅਮਰੂਦ ਉੱਤਮਤਾ ਕੇਂਦਰ, ਭੂਨਾ, ਜ਼ਿਲ੍ਹਾ ਫਤਿਹਾਬਾਦ (ਹਰਿਆਣਾ) ਵੱਲੋਂ ਸਾਲ 2026-27 ਦੌਰਾਨ ‘ਹਰਿਆਣਾ ਹੌਰਟੀਕਲਚਰ ਨਰਸਰੀ ਰੂਲਜ਼-2026’ ਤਹਿਤ ਨਰਸਰੀ ਪ੍ਰਬੰਧਨ ਬਾਰੇ ਪੰਜ-ਪੰਜ ਦਿਨਾਂ ਦੇ ਤਿੰਨ ਸਿਖਲਾਈ ਪ੍ਰੋਗਰਾਮ ਕਰਵਾਏ ਜਾਣਗੇ। ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ ਚਾਹਵਾਨ ਕਿਸਾਨ ਸਿਖਲਾਈ ਸ਼ੁਰੂ ਹੋਣ ਤੋਂ ਪਹਿਲਾਂ ਬਾਗਬਾਨੀ ਵਿਭਾਗ ਦੀ ਅਧਿਕਾਰਤ ਵੈੱਬਸਾਈਟ (http://kaushal.hortharyana.gov.in/) ਰਾਹੀਂ ਆਨਲਾਈਨ ਅਰਜ਼ੀ ਦੇ ਸਕਦੇ ਹਨ।

ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਸਿਖਲਾਈ ਪ੍ਰੋਗਰਾਮ ਲਈ ਬਿਨੈਕਾਰ ਦੀ ਘੱਟੋ-ਘੱਟ ਉਮਰ 18 ਸਾਲ ਹੋਣੀ ਲਾਜ਼ਮੀ ਹੈ। ਅਮਰੂਦ ਉੱਤਮਤਾ ਕੇਂਦਰ, ਭੂਨਾ ਵਿਖੇ ਹਰੇਕ ਬੈਚ ਲਈ 20 ਸੀਟਾਂ ਨਿਰਧਾਰਤ ਕੀਤੀਆਂ ਗਈਆਂ ਹਨ। ਸਿਖਿਆਰਥੀਆਂ ਦੀ ਚੋਣ “ਪਹਿਲਾਂ ਰਜਿਸਟ੍ਰੇਸ਼ਨ ਕਰਵਾਓ, ਪਹਿਲਾਂ ਸਿਖਲਾਈ ਪਾਓ” ਦੇ ਆਧਾਰ ’ਤੇ ਕੀਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਨਿਰਧਾਰਤ ਪ੍ਰੋਗਰਾਮ ਅਨੁਸਾਰ ਪਹਿਲੀ ਸਿਖਲਾਈ 7 ਦਸੰਬਰ 2026 ਤੋਂ 11 ਦਸੰਬਰ 2026 ਤੱਕ, ਦੂਜੀ ਸਿਖਲਾਈ 28 ਦਸੰਬਰ 2026 ਤੋਂ 1 ਜਨਵਰੀ 2027 ਤੱਕ ਅਤੇ ਤੀਜੀ ਸਿਖਲਾਈ 4 ਜਨਵਰੀ 2027 ਤੋਂ 8 ਜਨਵਰੀ 2027 ਤੱਕ ਕਰਵਾਈ ਜਾਵੇਗੀ।

ਬਿਨੈਕਾਰਾਂ ਲਈ ਲਾਜ਼ਮੀ ਹੈ ਕਿ ਉਹ ਆਪਣੀ ਸਿਖਲਾਈ ਦੇ ਪਹਿਲੇ ਦਿਨ ਸਵੇਰੇ 9:00 ਵਜੇ ਤੋਂ 11:00 ਵਜੇ ਤੱਕ ਆਧਾਰ ਕਾਰਡ ਅਤੇ ਪਰਿਵਾਰ ਪਹਿਚਾਣ ਪੱਤਰ ਵਰਗੇ ਜ਼ਰੂਰੀ ਦਸਤਾਵੇਜ਼ਾਂ ਦੀਆਂ ਫੋਟੋ ਕਾਪੀਆਂ ਨਾਲ ਲੈ ਕੇ ਪਹੁੰਚਣ। ਨਿਰਧਾਰਤ ਸਮੇਂ ਤੋਂ ਬਾਅਦ ਕਿਸੇ ਵੀ ਸਿਖਿਆਰਥੀ ਨੂੰ ਸਿਖਲਾਈ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।