ਹੁਸ਼ਿਆਰਪੁਰ- ਅਲਾਇੰਸ ਕਲੱਬ ਹੁਸ਼ਿਆਰਪੁਰ ਵੱਲੋਂ ਡਾ. ਐਮ. ਜਮੀਲ ਬਾਲੀ ਦੀ ਪ੍ਰਧਾਨਗੀ ਹੇਠ ਇਕ ਸਮਾਗਮ ਵਿੱਚ ਅਵਿਨਾਸ਼ ਰਾਏ ਖੰਨਾ ਬਾਰੇ ਲਿਖੀ ਗਈ ਪੁਸਤਕ ‘ਇੱਕ ਸਫਰ` ਦੇ ਹੀਰੋ ਨਾਲ ਰੂਬਰੂ ਕਰਵਾਇਆ ਗਿਆ। ਇਸ ਮੌਕੇ ਤੇ ਅਲਾਇੰਸ ਕਲੱਬ ਦੇ ਐਡਵੋਕੇਟ ਐਸ.ਪੀ.ਰਾਣਾ, ਅਜੇ ਸ਼ਾਰਦਾ, ਐਲੀ. ਅਸ਼ੋਕ ਪੁਰੀ, ਸਰਵੇਸ ਸਰੀਨ ਅਤੇ ਅਮਰਦੀਪ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।
ਇਹ ਪੁਸਤਕ ‘ਇੱਕ ਸਫਰ` ਲੇਖਿਕਾ ਡਾ. ਜੋਤੀ ਵਰਮਾ ਦਾ ਇੱਕ ਸ਼ਾਸ਼ਤਕਾਰ ਹੈ, ਅਵਿਨਾਸ਼ ਰਾਏ ਖੰਨਾ ਦੇ ਰੂਬਰੂ ਪ੍ਰੋਗਰਾਮ ਦੇ ਸ਼ੁਰੂ ਵਿੱਚ ਪ੍ਰੋਗਰਾਮ ਸੰਚਾਲਕ ਅਸ਼ੋਕ ਪੁਰੀ ਨੇ ਕਿਤਾਬ ਦੀ ਲੇਖਕਾ, ਕਿਤਾਬ ਦੇ ਹੀਰੋ ਅਵਿਨਾਸ਼ ਰਾਏ ਖੰਨਾ ਅਤੇ ਅੱਜ ਦੇ ਪ੍ਰੋਗਰਾਮ ਦੀ ਜਾਣਕਾਰੀ ਦਿੱਤੀ। ਰੂਬਰੂ ਵਿੱਚ ਅਵਿਨਾਸ਼ ਰਾਏ ਖੰਨਾ ਨੇ ਦੱਸਿਆ ਕਿ ਉਹਨਾਂ ਆਪਣਾ ਜੀਵਨ ਇੱਕ ਮਧ ਵਰਗੀ ਪਰਿਵਾਰ ਤੌ ਸ਼ੁਰੂ ਕੀਤਾ, ਅਤੇ ਆਪਣੇ ਜੀਵਨ ਅਤੇ ਸਮਾਜਿਕ ਵਰਤਾਰੇ ਵਿੱਚ ਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਆਪਣੇ ਯਤਨਾਂ ਨਾਲ ਹੱਲ ਕੀਤਾ।
ਉਹਨਾਂ ਵਕਾਲਤ ਦੇ ਦੌਰ ਵਿੱਚ ਵੀ ਲੋਕਾਂ ਨੂੰ ਆਪਣੇ ਫਾਇਦੇ ਨੂੰ ਦੂਰ ਰੱਖ ਕੇ ਚੰਗੀਆਂ ਸਲਾਹਾਂ ਦਿੱਤੀਆਂ। ਉਹਨਾਂ ਦੱਸਿਆ ਕਿ ਵਕਾਲਤ ਦੇ ਸ਼ੁਰੂ ਦੇ ਦਿਨਾਂ ਵਿੱਚ ਉਹ ਇੱਕ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਸਨ ਅਤੇ ਉਨਾਂ ਉਸੇ ਸਮੇਂ ਆਪਣੇ ਬੱਚਿਆਂ ਨੂੰ ਵੀ ਚੰਗੀ ਸਿੱਖਿਆ ਉਪਲਬਧ ਕਰਵਾਈ, ਜਿਸ ਦੇ ਮੱਦੇ ਨਜ਼ਰ, ਉਹਨਾਂ ਦੀ ਪੁੱਤਰੀ ਪਾਇਲਟ ਅਤੇ ਬੇਟਾ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿੱਚ ਇੱਕ ਵਕੀਲ ਹੈ। ਉਹਨਾਂ ਦੱਸਿਆ ਕਿ ਉਨਾਂ ਨੂੰ ਧਾਰਮਿਕ ਸਮਾਜਿਕ ਅਤੇ ਰਾਜਨੀਤਿਕ ਕੰਮ ਕਰਕੇ ਸੰਤੁਸ਼ਟੀ ਮਿਲਦੀ ਹੈ।
ਇਸ ਮੌਕੇ `ਤੇ ਸਿੱਖਿਆ ਵਿਭਾਗ ਦੇ ਰਿਟਾਇਰਡ ਡਿਪਟੀ ਡਾਇਰੈਕਟਰ ਅਸ਼ਵਨੀ ਸ਼ਰਮਾ ਨੇ ਦੱਸਿਆ ਕਿ ਇਹ ਕਿਤਾਬ ਦਾ ਅਧਿਐਨ ਕਰਕੇ ਸਮਾਜ ਦੇ ਸਾਰੇ ਵਰਗਾਂ ਨੂੰ ਇੱਕ ਚੰਗੀ ਸੇਧ ਮਿਲੇਗੀ ਜਿਸ ਲਈ ਇਸ ਕਿਤਾਬ ਦੇ ਹੀਰੋ ਅਵਿਨਾਸ਼ ਰਾਏ ਖੰਨਾ, ਅਤੇ ਲੇਖਕਾ ਜੋਤੀ ਵਰਮਾ ਵਧਾਈ ਦੇ ਪਾਤਰ ਹਨ। ਡਾ. ਐਮ. ਜਮੀਲ ਬਾਲੀ ਜੀ ਨੇ ਦੱਸਿਆ ਕਿ ਇਹ ਕਿਤਾਬ ਵਿੱਚ ਲਿਖੀਆਂ ਗੱਲਾਂ ਖੰਨਾ ਜੀ ਦੇ ਜੀਵਨ ਦਾ ਸੱਚ ਹਨ। ਇਹ ਕਿਤਾਬ ਖੰਨਾ ਜੀ ਦੇ ਜੀਵਨ ਦਾ ਇਕ ਦਰਪਣ ਹੈ।
ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਪ੍ਰੋਫੈਸਰ ਦਰਸ਼ਨ ਸ਼ਰਮਾ, ਐਡਵੋਕੇਟ ਵਿਜੇ ਸ਼ਰਮਾ, ਅਜੇ ਸ਼ਾਰਦਾ, ਜੀਤ ਸਾਜਨ ਅਤੇ ਐਡਵੋਕੇਟ ਐਸ.ਪੀ. ਰਾਣਾ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਮੌਕੇ `ਤੇ ਅਲਾਇੰਸ ਕਲੱਬ ਵੱਲੋਂ ਡਾਕਟਰ ਅਜੇ ਸ਼ਾਰਦਾ, ਅਜੇ ਸ਼ਰਮਾ, ਸਰਵੇਸ਼ ਸਰੀਨ ਅਮਰਦੀਪ, ਦੀਵਾਨ ਸੁਰਿੰਦਰ ਪਾਲ ਦੇ ਨਾਲ ਪ੍ਰੋਗਰਾਮ ਦੇ ਮੁੱਖ ਮਹਿਮਾਨ ਅਵਿਨਾਸ਼ ਰਾਏ ਖੰਨਾ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਬੁੱਧੀਜੀਵੀਆਂ, ਚਿੰਤਕਾਂ ਅਤੇ ਅਲਾਇੰਸ ਕਲੱਬ ਦੇ ਮੈਂਬਰਾਂ ਨੂੰ ਖੰਨਾ ਜੀ ਨੇ ਆਪਣੀ ਕਿਤਾਬ ਨਾਲ ਸਨਮਾਨਿਤ ਕੀਤਾ।
ਅਵਿਨਾਸ਼ ਰਾਏ ਖੰਨਾ ਬਾਰੇ ਲਿਖੀ ਗਈ ਪੁਸਤਕ ਇੱਕ ਸਫਰ ਦੇ ਹੀਰੋ ਨਾਲ ਰੂਬਰੂ ਕਰਵਾਇਆ ਗਿਆ
