ਗੜ੍ਹਸ਼ੰਕਰ:- ਸੂਬਾ ਸਰਕਾਰ ਵਲੋਂ ਮਹਿਲਾ ਦਿਵਸ ਤੇ ਮਹਿਲਾਵਾਂ ਨਾਲ ਮਹਿਲਾ ਸਹਾਇਤਾ ਨਿਧਿ ਸਕੀਮ ਵਿੱਚ ਕਾਣੀ ਵੰਡ ਕਰਕੇ ਧੋਖਾ ਕੀਤਾ ਹੈ। ਇਹ ਵਿਚਾਰ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਦੇ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਨੇ ਪ੍ਰੈਸ ਵਾਰਤਾ ਦੌਰਾਨ ਪ੍ਰਗਟ ਕੀਤੇ।
ਉਹਨਾਂ ਕਿਹਾ ਕਿ ਚੋਣ ਵਾਅਦੇ ਕਰਦੇ ਸਮੇਂ ਆਮ ਆਦਮੀ ਪਾਰਟੀ ਵੱਲੋ ਹਰ ਇਕ ਮਹਿਲਾ ਨੂੰ 1000 ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਵਾਇਦਾ ਕੀਤਾ ਸੀ, ਜੋ ਕਿ ਜਦੋਂ ਸਰਕਾਰ ਚਾਰ ਸਾਲ ਬੀਤਣ ਤੋਂ ਆਪਣੇ ਸਲਾਨਾ ਬੱਜਟ ਵਿੱਚ 1000 ਰੁਪਏ ਦਾ ਵਾਇਦਾ ਪੂਰਾ ਕਰਨ ਜਾ ਰਹੀ ਹੈ। ਉਸ ਵਿੱਚ ਕੰਮਕਾਜੀ ਮਹਿਲਾਵਾਂ ਨੂੰ ਇਸ ਸਕੀਮ ਤੋ ਬਾਹਰ ਰੱਖ ਕੇ ਇਸ 'ਚ ਕਾਣੀ ਵੰਡ ਕਰਕੇ ਧੋਖਾ ਕੀਤਾ ਹੈ। ਜੋ ਕਿ ਇਕ ਮੰਦਭਾਗਾ ਫੈਂਸਲਾ ਹੈ।
ਕਿਉਂਕਿ ਮੱਧਵਰਗੀ ਮਹਿਲਾਵਾਂ ਜੋ ਕਿ ਟੈਕਸ ਅਦਾ ਕਰਦੀਆਂ ਹਨ। ਜਿਹਨਾਂ ਕਾਰਨ ਹੀ ਦੇਸ ਚਲਦਾ ਹੈ, ਉਹਨਾਂ ਨੂੰ ਇਸ ਸਕੀਮ 'ਚੋਂ ਵੱਖ ਰੱਖਣਾ ਸਹੀ ਫੈਂਸਲਾ ਨਹੀਂ। ਉਹਨਾ ਕਿਹਾ ਕਿ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਪ੍ਰੈਸ ਦੇ ਮਾਧਿਅਮ ਰਾਹੀਂ ਮੰਗ ਕਰਦੀ ਹੈ, ਕਿ ਸੂਬਾ ਸਰਕਾਰ ਬਿਨਾ ਸ਼ਰਤ ਇਹ ਵਾਇਦਾ ਪੂਰਾ ਕਰੇ ਅਤੇ ਹਰ ਇਕ ਮਹਿਲਾ ਨੂੰ ਇਸ ਸਕੀਮ ਦਾ ਲਾਭ ਦੇਵੇ।
