ਗੜ੍ਹਸ਼ੰਕਰ- ਅੱਜ ਮਿਤੀ 29-03-2025 ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੀਰਮਪੁਰ ਵਿੱਚ ਅੱਜ ਸਾਲਾਨਾ ਇਨਾਮ ਵੰਡ ਸਮਾਰੋਹ ਦੌਰਾਨ ਸਕੂਲ ਮੁਖੀ ਸੁਖਵਿੰਦਰ ਕੁਮਾਰ ਜੀ ਨਾਲ ਗੱਲ ਕਰਨ ਤੇ ਉਹਨਾਂ ਨੇ ਦੱਸਿਆ ਕਿ ਇਸ ਸਮਾਗਮ ਦਾ ਨਾਮ ਸ ਹਰਦੇਵ ਸਿੰਘ ਕਾਹਮਾ ਜੀ ਦੀ ਸੋਚ ਤੇ "ਮੇਰਾ ਪੰਜਾਬ ਮੇਰੀ ਪੰਜਾਬੀ ਮੇਰੇ ਪੰਜਾਬੀ, ਰੱਖਿਆ ਗਿਆ, ਸਕੂਲ ਵਿੱਚ ਨਵੇਂ ਦਾਖਲਾ ਹੋਏ ਵਿਦਿਆਰਥੀਆਂ ਦਾ ਸਵਾਗਤ ਕੀਤਾ ਗਿਆ|
ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਹਲਕਾ ਗੜ੍ਹਸ਼ੰਕਰ ਵਿਧਾਇਕ ਆਮ ਆਦਮੀ ਪਾਰਟੀ ਸ ਜੈ ਕਿ੍ਸ਼ਨ ਸਿੰਘ ਰੌੜੀ ਡਿਪਟੀ ਸਪੀਕਰ ਵਿਧਾਨ ਸਭਾ ਪੰਜਾਬ , ਉੱਘੇ ਉਦਯੋਗਪਤੀ ਸਮਾਜ ਸੇਵੀ ਸ ਹਰਦੇਵ ਸਿੰਘ ਕਾਹਮਾ, ਸਹਾਇਕ ਡਾਇਰੈਕਟਰ ਐਸ ਸੀ ਆਰ ਟੀ ਪੰਜਾਬ ਸ੍ਰੀਮਤੀ ਸੁਨੀਤਾ ਛਾਬੜਾ ਜੀ ਵਿਸ਼ੇਸ਼ ਤੌਰ ਤੇ ਪੁਹੰਚੇ, ਆਈ ਏ ਐਸ ਸ੍ਰੀ ਯੋਗਰਾਜ ਸਿੰਘ, ਡੀ ਐੱਸ ਪੀ ਸਹਿਵਾਜ਼ ਸਿੰਘ, ਸਰਪੰਚ ਸੁਰਿੰਦਰ ਦੁਗਲ, ਕੈਪਟਨ ਸਗਲੀ ਰਾਮ, ਕੈਪਟਨ ਗਿਆਨ ਸਿੰਘ ਕੌਲ,, ਪੰਡਿਤ ਗਗਨਦੀਪ, ਡਾਕਟਰ ਕਸ਼ਮੀਰ ਜੀ, ਪਿੰਡ ਖਾਨਖਾਨਾ ਤੋਂ ਐਨ ਆਰ ਆਈ ਸਪੋਰਟਸ ਐਂਡ ਵੈਲਫੇਅਰ ਕਲੱਬ ਖਾਨਖਾਨਾ ਦੇ ਪ੍ਰਧਾਨ ਸ ਲਖਵੀਰ ਸਿੰਘ ਰਾਏ, ਸ ਬਲਵੀਰ ਸਿੰਘ, ਸ ਮਹਿੰਦਰ ਸਿੰਘ, ਸ ਬਲਵਿੰਦਰ ਸਿੰਘ, ਸ ਗੁਰਪਾਲ ਸਿੰਘ, ਸ ਬਲਦੀਪ ਸਿੰਘ, ਸ ਰਿਪਦੁਮਨ ਸਿੰਘ ਚੱਗਰ, ਸਰਪੰਚ ਰਵਿੰਦਰ ਸਿੰਘ, ਅਤੇ ਵੱਖ ਵੱਖ ਪਿੰਡਾਂ ਦੇ ਸਰਪੰਚ ਹਾਜ਼ਰ ਸਨ।
ਸ ਹਰਦੇਵ ਸਿੰਘ ਕਾਹਮਾ, ਐਨ ਆਰ ਆਈ ਵੀਰਾਂ, ਪਿੰਡ ਦੀ ਪੰਚਾਇਤ ਅਤੇ ਵਾਸੀਆਂ ਦੇ ਸਹਿਯੋਗ , ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੀਰਮਪੁਰ ਨੂੰ ਮਿਲ ਰਿਹਾ ਹੈ।ਜਿਸ ਨਾਲ ਸਕੂਲ ਵਿੱਚ ਨਿਰੰਤਰ ਵਿਕਾਸ ਕਾਰਜਾਂ ਦੀ ਭਰਮਾਰ ਲੱਗੀ ਰਹਿੰਦੀ ਹੈ। ਵਿਦਿਆਰਥੀ ਪੜ੍ਹਾਈ, ਖੇਡਾਂ ਅਤੇ ਵੱਖ ਵੱਖ ਗਤੀਵਿਧੀਆਂ ਵਿੱਚ ਮੱਲਾਂ ਮਾਰ ਰਹੇ ਹਨ। ਉਹਨਾਂ ਨੇ ਦੱਸਿਆ ਸਕੂਲ ਦੇ ਵਿਦਿਆਰਥੀ ਕੁਇਜ਼ ਮੁਕਾਬਲੇ, ਸਾਇੰਸ,ਮੈਥ , ਅੰਗਰੇਜ਼ੀ ਅਤੇ ਹੋਰ ਵਿਸ਼ਿਆਂ ਦੀਆਂ ਗਤੀਵਿਧੀਆਂ ਵਿੱਚ ਬਲਾਕ ਪੱਧਰ ਅਤੇ ਜ਼ਿਲ੍ਹਾ ਪੱਧਰ ਤੇ ਸਕੂਲ ਦਾ , ਪਿੰਡ ਬੀਰਮਪੁਰ ਦਾ ਨਾਮ ਸੁਨਹਿਰੀ ਅੱਖਰਾਂ ਵਿੱਚ ਲਿਖ ਰਹੇ ਹਨ।
ਹਰ ਪਾਸੇ ਪਿੰਡ ਬੀਰਮਪੁਰ ਦੇ ਸਕੂਲ ਦੇ ਵਿਕਾਸ ਕਾਰਜਾਂ, ਵਿੱਦਿਅਕ ਪ੍ਰਾਪਤੀਆਂ, ਖੇਡਾਂ ਵਿੱਚ ਮਾਰੀਆਂ ਮੱਲਾਂ ਦੀ ਚਰਚਾ ਹੈ। ਗੱਲਬਾਤ ਕਰਦੇ ਹੋਏ ਦੱਸਿਆ ਕਿ ਵਿਦਿਆਰਥੀਆਂ ਦੇ ਨਾਲ ਨਾਲ ਸਕੂਲ ਅਧਿਆਪਕ ਵੀ ਬਲਾਕ ਪੱਧਰੀ, ਜ਼ਿਲ੍ਹਾ ਪੱਧਰ ਤੇ ਪਹਿਲੀਆਂ ਪੁਜੀਸ਼ਨਾਂ ਹਾਸਲ ਕਰ ਰਹੇ ਹਨ ਅਤੇ ਵਿਦਿਆਰਥੀਆਂ ਨੂੰ ਪੂਰੀ ਮਿਹਨਤ ਨਾਲ ਪੜ੍ਹਾਈ ਕਰਵਾ ਰਹੇ ਹਨ। ਉਹਨਾਂ ਨੇ ਵਿਸ਼ੇਸ਼ ਤੌਰ ਤੇ ਐਨ ਆਰ ਆਈ ਮੋਹਨ ਸਿੰਘ ਮਾਨ ਯੂ ਐਸ ਏ,ਸ ਰਾਜਵਿੰਦਰ ਸਿੰਘ ਲਾਡੀ ਬਾਜਵਾ ਕੈਨੇਡਾ,ਸ ਵਿੱਕੀ ਬਾਜਵਾ ਅਸਟ੍ਰੇਲੀਆ,ਸ ਲਾਲੀ ਬਾਜਵਾ ਕੈਨੇਡਾ, ਪਿੰਡ ਖਾਨਖਾਨਾ ਦੇ ਐਨ ਆਰ ਆਈ ਸ ਬਲਕਾਰ ਸਿੰਘ ਰਾਏ ਕੈਨੇਡਾ,ਸ ਗੁਰਪ੍ਰੀਤ ਸਿੰਘ ਰਾਏ ਕੈਨੇਡਾ, ਸ਼੍ਰੀ ਜਗਜੀਵਨ ਲਾਲ ਜੀਵਾ ਕੈਨੇਡਾ , ਸ਼੍ਰੀ ਰੋਸ਼ਨ ਲਾਲ ਕੈਨੇਡਾ , ਸ ਗੁਰਪਾਲ ਸਿੰਘ ਜਰਮਨ, ਸ ਬਲਵਿੰਦਰ ਸਿੰਘ ਜਰਮਨ, ਸ ਬਲਦੀਪ ਸਿੰਘ, ਸ ਕੁਲਜੀਤ ਸਿੰਘ ਰਾਏ ਛਿੰਦਾ ਜੀ ਦਾ ਸਹਿਯੋਗ ਲਈ ਵਿਸ਼ੇਸ਼ ਧੰਨਵਾਦ ਕੀਤਾ।
ਪਿੰਡ ਵਾਸੀਆਂ, ਐਨ ਆਰ ਆਈ ਵੀਰਾਂ,ਸਟਾਫ ਮੈਂਬਰਾਂ ਨੇ ਸ ਜੈ ਕਿ੍ਸ਼ਨ ਸਿੰਘ ਰੌੜੀ ਡਿਪਟੀ ਸਪੀਕਰ ਪੰਜਾਬ , ਸਹਾਇਕ ਡਾਇਰੈਕਟਰ ਸ੍ਰੀਮਤੀ ਸੁਨੀਤਾ ਛਾਬੜਾ ਅਤੇ ਸ ਹਰਦੇਵ ਸਿੰਘ ਕਾਹਮਾ ਜੀ ਨੂੰ ਸਨਮਾਨ ਚਿੰਨ੍ਹ ਭੇਂਟ ਕੀਤੇ। ਸ ਜੈ ਕਿ੍ਸ਼ਨ ਸਿੰਘ ਰੌੜੀ ਡਿਪਟੀ ਸਪੀਕਰ ਪੰਜਾਬ ਜੀ ਨੇ ਸਸਸਸ ਖਾਨਖਾਨਾ ਸਕੂਲ ਸ਼ਹੀਦ ਭਗਤ ਸਿੰਘ ਨਗਰ ਵਿੱਚ ਸੀਨੀਅਰ ਸੈਕੰਡਰੀ ਪੱਧਰ ਦੀਆਂ ਪੋਸਟਾਂ ਦੀ ਜਲਦੀ ਸੈਕਸ਼ਨ ਕਰਨ ਦੀ ਮੰਗ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਬੀਰਮਪੁਰ ਵਿੱਚ ਇੰਟਰਲਾਕ ਲਗਵਾਉਣ ਦੀ ਮੰਗ ਜਲਦੀ ਪੂਰੀ ਕਰਨ ਦੀ ਕਹੀ ।ਉਹਨਾਂ ਅੱਜ ਦੇ ਸਾਲਾਨਾ ਇਨਾਮ ਵੰਡ ਸਮਾਗਮ ਬਾਰੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਅੱਜ ਸਕੂਲ ਵਿੱਚ ਨਵੇਂ ਸੈਸ਼ਨ 2025-26 ਲਈ ਵਿਦਿਆਰਥੀਆਂ ਦਾ ਦਾਖਲਾ ਕੀਤਾ ਗਿਆ, ਨਵੇਂ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਸਕੂਲ ਬੈਗ , ਸਟੇਸ਼ਨਰੀ, ਬਿਲਕੁਲ ਮੁਫਤ ਦਿਤੀ ਗਈ।
ਉਹਨਾਂ ਨੇ ਇਹ ਵੀ ਦੱਸਿਆ ਕਿ ਅੱਜ ਵੱਖ ਵੱਖ ਕਲਾਸਾਂ ਵਿੱਚ 83 ਵਿਦਿਆਰਥੀਆਂ ਨੇ ਨਵਾਂ ਦਾਖਲਾ ਕਰਵਾਇਆ, ਗੱਲਬਾਤ ਕਰਦੇ ਦੱਸਿਆ ਕਿ ਉਹਨਾਂ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ ਜਿਨ੍ਹਾਂ ਨੇ ਸੈਸ਼ਨ 2024-25 ਦੀਆਂ ਸਾਲਾਨਾ ਪ੍ਰੀਖਿਆਵਾਂ ਵਿੱਚ ਪਹਿਲਾ, ਦੂਜਾ, ਅਤੇ ਤੀਜਾ ਸਥਾਨ ਪ੍ਰਾਪਤ ਕੀਤੇ, ਜਿਹਨਾਂ ਨੇ ਵਿਦਿਅਕ ਮੁਕਾਬਲਿਆਂ ਅਤੇ ਜਿਹਨਾਂ ਨੇ ਇਸ ਸਾਲ ਦੀਆਂ ਖੇਡਾਂ ਵਿੱਚ ਭਾਗ ਲਿਆ। ਉਹਨਾਂ ਨੇ ਇਹ ਵੀ ਦੱਸਿਆ ਪਿੰਡ ਦੀਆਂ ਸਤਿਕਾਰਯੋਗ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ ਜਿਹਨਾਂ ਨੇ ਸਕੂਲ ਵਿਕਾਸ ਵਿੱਚ ਯੋਗਦਾਨ ਪਾਇਆ। ਫੰਕਸ਼ਨ ਵਿੱਚ ਸਟੇਜ ਸੈਕਟਰੀ ਦੀ ਭੂਮਿਕਾ ਸਸ ਮਾਸਟਰ ਸ ਜਸਪਾਲ ਸਿੰਘ ਸ਼ੌਂਕੀ , ਪੰਜਾਬੀ ਮਿਸਟ੍ਰੈਸ ਸ੍ਰੀਮਤੀ ਇੰਦਰਜੀਤ ਕੌਰ ਅਤੇ ਸਸ ਮਿਸਟ੍ਰੈਸ ਕੁਮਾਰੀ ਨੀਤੂ ਰਣਦੇਵ ਨੇ ਨਿਭਾਈ ਰੌਣਕ ਵਿੱਚ ਹੋਰ ਵੀ ਵਾਧਾ ਕੀਤਾ। ਅਲੱਗ ਅਲੱਗ ਕਮੇਟੀਆਂ ਬਣਾ ਕੇ ਅਧਿਆਪਕਾਂ ਨੇ ਡਿਊਟੀਆਂ ਨਿਭਾਈਆਂ।
ਸਕੂਲ ਸਟਾਫ ਨੂੰ 100% ਹਾਜ਼ਰੀ ਵਾਲੇ ਵਿਦਿਆਰਥੀਆਂ ਅਤੇ ਵਿਦਿਆਰਥੀਆਂ ਦੇ ਜਾਗਰੂਕ ਮਾਪਿਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਵੱਖ ਵੱਖ ਖੇਤਰਾਂ ਵਿੱਚ ਕੰਮ ਕਰ ਰਹੀਆਂ ਸ਼ਖ਼ਸੀਅਤਾਂ ਵਿੱਚ ਸ੍ਰੀ ਸੁਰੇਸ਼ ਕੁਮਾਰ, ਸ੍ਰੀ ਸਤਪਾਲ ਸਲੋਹ , ਸ੍ਰੀ ਸੁੱਚਾ ਪੀ ਟੀ ਆਈ, ਸ੍ਰੀ ਸੁੱਚਾ ਸਿੰਘ ਨੂੰ ਵਿਸ਼ੇਸ਼ ਸਨਮਾਨ ਦਿੱਤੇ ਗਏ। ਇਸ ਸਮਾਗਮ ਵਿੱਚ ਵਿਦਿਆਰਥੀਆਂ ਦੁਆਰਾ , ਕਵਿਤਾ ਉਚਾਰਣ, ਸ਼ਬਦ,ਗੀਤ, ਭੰਗੜਾ, ਨਾਟਕ, ਸਕਿੱਟ, ਗਿੱਧਾ ਪੇਸ਼ ਕੀਤੇ ਗਏ। ਜਿਨ੍ਹਾਂ ਦੀ ਤਿਆਰੀ ਸਮੂਹ ਸਟਾਫ ਦੁਆਰਾ ਕਰਵਾਈ ਗਈ ਸੀ। ਵਿੱਚ ਇਸ ਮੌਕੇ ਸਕੂਲ ਸਟਾਫ ਮੈਂਬਰ ਹਾਜ਼ਰ ਸਨ। ਫੰਕਸ਼ਨ ਵਿੱਚ ਵਿਦਿਆਰਥੀਆਂ ਨੂੰ ਦੁੱਧ, ਫਰੂਟ , ਦੁਪਹਿਰ ਦਾ ਖਾਣਾ ਦਿੱਤਾ ਗਿਆ।ਸਕੂਲ ਹੈਡਮਾਸਟਰ ਨੇ ਸਮੁੱਚੇ ਆਏ ਹੋਏ ਮਹਿਮਾਨਾਂ, ਸ ਹਰਦੇਵ ਸਿੰਘ ਕਾਹਮਾ ਜੀ ਦਾ, ਪਿੰਡ ਦੇ ਸਾਰੇ ਐਨ ਆਰ ਆਈ ਵੀਰਾਂ, ਪਿੰਡ ਖਾਨਖਾਨਾ ਦੇ ਐਨ ਆਰ ਆਈ ਵੀਰਾਂ ਦਾ, ਪਿੰਡ ਦੀ ਪੰਚਾਇਤ, ਸਮੂਹ ਸਟਾਫ, ਵਿਦਿਆਰਥੀਆਂ ਦਾ ਧੰਨਵਾਦ ਕੀਤਾ।
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੀਰਮਪੁਰ ਵਿੱਚ ਸਲਾਨਾ ਸਮਾਰੋਹ "ਮੇਰਾ ਪੰਜਾਬ ਮੇਰੀ ਪੰਜਾਬੀ ਮੇਰੇ ਪੰਜਾਬੀ, ਪ੍ਰੋਗਰਾਮ ਧੂਮ ਧਾਮ ਨਾਲ ਮਨਾਇਆ ਗਿਆ।
