ਹੁਸ਼ਿਆਰਪੁਰ:- ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਭਾਮ ਦੇ ਪ੍ਰਾਚੀਨ ਮਾਂ ਭਮੇਸ਼ਵਰੀ ਮੰਦਿਰ ਵਿਖੇ ਸਲਾਨਾ 32 ਵਾਂ ਮੂਰਤੀ ਸਥਾਪਨਾ ਦਿਵਸ 20/21 ਜਨਵਰੀ ਨੂੰ ਮਨਾਇਆ। ਮਜੂਦਾ ਮੁੱਖ ਸੇਵਾਦਾਰ ਭੈਣ ਵਿਨੋਦ ਕੁਮਾਰੀ ਜੀ ਦੀ ਅਗਵਾਈ ਵਿੱਚ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਹੀ ਪ੍ਰੇਮ ਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਮੰਦਿਰ ਦੇ ਅਨਿਨ ਭਗਤ ਗੁਰਨਾਮ ਸਿੰਘ ਜਸਵਾਲ ਹੋਰਾਂ ਸਮੂਹ ਸੇਵਾਦਾਰਾਂ ਦੀ ਹਾਜਰੀ ਵਿੱਚ ਦੱਸਿਆ ਕੇ ਸਲਾਨਾ ਸਮਾਗਮ ਨੂੰ ਸਮਰਪਿਤ ਪ੍ਰਭਾਤ ਫੇਰੀਆਂ ਅੱਜ ਤੋਂ ਸ਼ੁਰੂ ਹੋ ਗਈਆਂ ਹਨ। ਜੋਂ ਸਵੇਰੇ 4/30 ਵਜੇ ਤੋਂ ਸਵੇਰੇ 6 ਵਜੇ ਤੱਕ ਕੀਤੀਆਂ ਜਾਣਗੀਆਂ। ਜੋ 20 ਜਨਵਰੀ ਤੱਕ ਹੋਣਗੀਆਂ। ਜਿਸ ਦੌਰਾਨ 15 ਜਨਵਰੀ ਤੋਂ ਚੰਡੀ ਪਾਠ, ਸ਼ਿਵਾ ਅਭਿਸ਼ੇਕ, ਸ਼ਿਵ ਪੁਰਾਣ, ਦੇਵੀ ਭਾਗਵਤ ਆਦਿ ਪਾਠ ਹੋਣਗੇ 20 ਜਨਵਰੀ ਨੂੰ ਬਾਅਦ ਦੁਪਹਿਰ 1 ਵਜੇ ਤੋਂ 6 ਵਜੇ ਤੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ।
ਤੇ ਇਸੇ ਦਿਨ ਮਾਂ ਭਾਮੇਸ਼ਵਰੀ ਮਿਸ਼ਨਰੀ ਟਰੱਸਟ ਵੱਲੋਂ ਬੱਸ ਸਟੈਂਡ ਤੇ ਮੁਫ਼ਤ ਮੈਡੀਕਲ ਕੈਂਪ ਸਵੇਰੇ 10 ਵਜੇ ਤੋਂ 4 ਵਜੇ ਤੱਕ ਲਗਾਇਆ ਜਾਵੇਗਾ। 21 ਜਨਵਰੀ ਨੂੰ ਪਾਠ ਦੇ ਭੋਗ ਪਾਏ ਜਾਣਗੇ। ਹਵਨ ਯੱਗ ਦੀ ਪੂਰਨ ਆਹੂਤੀ ਪਾਈ ਜਾਵੇਗੀ ਤੇ ਰਾਤ ਨੂੰ ਮਹਾਂਮਾਈ ਦਾ ਵਿਸ਼ਾਲ ਜਾਗਰਣ ਹੋਵੇਗਾ। ਜਿਸ ਦੌਰਾਨ ਪ੍ਰਮੁੱਖ ਕਲਾਕਾਰ ਜਿਨ੍ਹਾਂ ਵਿੱਚ ਯੋਗ ਰਾਜ ਯੋਗੀ, ਮਹੰਤ ਰਾਜ ਕੁਮਾਰ ਤੇ ਰਾਏ ਜੁਝਾਰ ਮਹਾਂਮਾਈ ਦੀ ਮਹਿਮਾ ਦਾ ਗੁਣਗਾਨ ਕਰਨਗੇ ਤੇ ਸੰਗਤਾਂ ਨੂੰ ਮਹਾਂਮਾਈ ਦਾ ਭੰਡਾਰਾ ਨਿਰੰਤਰ ਵਰਤਾਇਆ ਜਾਵੇਗਾ।
ਇਸ ਮੌਕੇ ਭੈਣ ਵਿਨੋਦ ਕੁਮਾਰੀ ਜੀ ਚੇਅਰਪਰਸਨ ਮਾਂ ਭਾਮੇਸ਼ਵੇਰੀ ਮਿਸ਼ਨਰੀ ਟਰੱਸਟ, ਗੁਰਨਾਮ ਸਿੰਘ ਜਸਵਾਲ, ਸ਼ਾਂਤੀ ਦੇਵੀ, ਕੁਲਦੀਪ ਕੌਰ, ਤ੍ਰਿਪਤਾ ਦੇਵੀ, ਚੰਦਰ ਪ੍ਰਕਾਸ਼ ਦਿੱਲ੍ਹੀ, ਹਰਪਾਲ ਸਿੰਘ ਕੁੰਦੀ, ਹਰਮੇਸ਼ ਚੰਦਰ, ਪੰਮੀ ਦੇਹਰਾਦੂਨ, ਭੂਸ਼ਣ ਦੇਹਰਾਦੂਨ, ਮੁਕੇਸ਼ ਪੰਡਿਤ, ਅਮਰਜੀਤ ਭਾਮ, ਟਿੰਕੂ ਜਸਵਾਲ, ਹੈਪੀ ਪਧਿਆਣਾ, ਰੌਸ਼ਨ ਭਾਮ, ਗੁਰਜੀਤ ਜਸਵਾਲ, ਸਨੀ ਜਸਵਾਲ, ਵਿਸ਼ਾਲ ਸ਼ਰਮਾ, ਤਮਰੇਸ਼ ਕੈਨੇਡਾ, ਨਰਿੰਦਰ ਹਾਰਟਾ, ਦੀਪਾ ਜਸਵਾਲ, ਡਾਕਟਰ ਟੋਨੀ ਭਾਮ, ਸੁਦਰਸ਼ਨ ਧੀਰ ਆਦਿ ਹਾਜ਼ਰ ਸਨ।
ਪ੍ਰਾਚੀਨ ਮਾਂ ਭਾਮੇਸ਼ਵਰੀ ਮੰਦਿਰ ਭਾਮ ਵਿਖੇ 32 ਵਾਂ ਸਲਾਨਾ ਮੂਰਤੀ ਸਥਾਪਨਾ 2021 ਜਨਵਰੀ ਨੂੰ ਮਨਾਇਆ ਜਾਵੇਗਾ
