ਗੜ੍ਹਸ਼ੰਕਰ- ਤਹਿਸੀਲ ਭਲਾਈ ਦਫ਼ਤਰ ਗੜ੍ਹਸ਼ੰਕਰ ਵਲੋਂ ਤਹਿਸੀਲ ਭਲਾਈ ਅਫਸਰ ਤਜਿੰਦਰਜੀਤ ਸਿੰਘ ਦੀ ਅਗਵਾਈ ਹੇਠ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਸਕੂਲਾਂ ਅਤੇ ਕਾਲਜਾਂ ਦਾ ਵਜੀਫੇ ਸਬੰਧੀ ਵੈਰੀਫਿਕੇਸ਼ਨ ਕੈਂਪ ਲਗਾਇਆ ਗਿਆ। ਇਸ ਮੌਕੇ ਪੰਜਾਬ ਸਰਕਾਰ ਦੇ ਵਜੀਫੇ ਸਬੰਧੀ ਸਕੂਲਾਂ ਅਤੇ ਕਾਲਜਾਂ ਦੀ ਵੈਰੀਫਿਕੇਸ਼ਨ ਕਰਦਿਆਂ ਸੰਸਥਾ ਮੁਖੀਆਂ ਅਤੇ ਨੋਡਲ ਅਫਸਰਾਂ ਦੀ ਬਾਇਓਮੈਟ੍ਰਿਕ ਕਰਵਾਈ ਗਈ। 
ਇਸ ਮੌਕੇ ਤਹਿਸੀਲ ਭਲਾਈ ਅਫਸਰ ਤਜਿੰਦਰਜੀਤ ਸਿੰਘ ਨੇ ਸੰਸਥਾ ਮੁੱਖੀ ਅਤੇ ਨੋਡਲ ਅਫਸਰਾਂ ਨੂੰ ਪੀ.ਐੱਮ.ਐੱਸ. ਦੀਆਂ ਗਾਈਡਲਾਈਨ ਬਾਰੇ ਦੱਸਿਆ ਗਿਆ। 
ਇਸ ਮੌਕੇ ਖਾਲਸਾ ਕਾਲਜ ਦੇ ਪਿ੍ਰੰਸੀਪਲ ਡਾ. ਅਮਨਦੀਪ ਹੀਰਾ, ਡਾ. ਅਰਵਿੰਦਰ ਕੌਰ, ਡਾ. ਜਾਨਕੀ ਅਗਰਵਾਲ, ਡਾ. ਪਰਵਿੰਦਰ ਸਿੰਘ ਪਿ੍ਰੰਸੀਪਲ ਖਾਲਸਾ ਕਾਲਜ ਮਾਹਿਲਪੁਰ, ਪ੍ਰੋ ਦੇਵ ਕੁਮਾਰ, ਪਿ੍ਰੰਸੀਪਲ ਨਿਰਮਲ ਸਿੰਘ ਸ੍ਰੀ ਗੁਰੂ ਗੋਬਿੰਦ ਸਿੰਘ ਪੋਲੀਟੈਕਨਿਕ ਕਾਲਜ  ਹੁਸ਼ਿਆਰਪੁਰ, ਪ੍ਰੋਫੈਸਰ ਪ੍ਰਤੀਕ ਸਿੰਘ, ਡਾ. ਕੰਵਲਇੰਦਰ ਕੌਰ ਪਿ੍ਰੰਸੀਪਲ ਡੀ.ਏ.ਵੀ. ਕਾਲਜ, ਗੁਰਸੇਵਾ ਇੰਸਟੀਚਿਊਟ, ਗਰਲਜ਼ ਕਾਲਜ ਮਨਸੋਵਾਲ, ਸਾਈ ਕਾਲਜ ਬੱਡੋਆਣ ਸਰਦੁੱਲਾਪੁਰ, ਸੰਤ ਹਰੀ ਸਿੰਘ ਮੈਮੋਰੀਅਲ ਕਾਲਜ ਚੇਲਾ ਮੱਖਸੂਸਪੁਰ ਆਦਿ ਸੰਸਥਾਵਾਂ ਦੇ ਪਿ੍ਰੰਸੀਪਲ, ਨੋਡਲ ਅਫਸਰ ਅਤੇ ਵਿਭਾਗ ਵਲੋਂ ਰਾਕੇਸ਼ ਕੁਮਾਰ, ਸੀ.ਐੱਸ.ਸੀ. ਤੋਂ ਵਿਵੇਕ ਕੁਮਾਰ, ਅਜੇ ਚੌਧਰੀ ਆਦਿ ਹਾਜ਼ਰ ਹੋਏ।