ਮਾਹਿਲਪੁਰ,1 ਅਗਸਤ- ਤੀਆਂ ਦਾ ਤਿਉਹਾਰ 3 ਅਗਸਤ ਦਿਨ ਐਤਵਾਰ ਨੂੰ ਸ਼ਾਮੀ 3 ਤੋਂ 6 ਵਜੇ ਤੱਕ ਵਾਰਡ ਨੰਬਰ 11 ਮਹੱਲਾ ਗੋਬਿੰਦ ਨਗਰ ਮਾਹਿਲਪੁਰ ਵਿਖੇ ਵਾਰਡ ਨਿਵਾਸੀਆਂ ਦੇ ਸਹਿਯੋਗ ਨਾਲ ਖੁਸ਼ੀਆਂ ਚਾਵਾਂ ਤੇ ਉਤਸ਼ਾਹਪੂਰਵਕ ਢੰਗ ਨਾਲ ਮਨਾਇਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਸੁਰਿੰਦਰ ਕੌਰ ਐਮ.ਸੀ, ਅਮਰਜੀਤ ਕੌਰ ਕੈਸ਼ੀਅਰ, ਰੇਖਾ ਰਾਣੀ, ਸੁਨੀਤਾ, ਗਗਨਦੀਪ ਕੌਰ ਅਤੇ ਧਰਮ ਸਿੰਘ ਫੌਜੀ ਨੇ ਸਾਂਝੇ ਤੌਰ ਤੇ ਦੱਸਿਆ ਕਿ ਅੱਜ ਸਰਦਾਰ ਜੈ ਕ੍ਰਿਸ਼ਨ ਸਿੰਘ ਰੌੜੀ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਵਿਧਾਇਕ ਹਲਕਾ ਗੜਸ਼ੰਕਰ ਨੂੰ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਸੱਦਾ ਪੱਤਰ ਦਿੱਤਾ ਗਿਆ।
ਸਰਦਾਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਕਿਹਾ ਕਿ ਉਹ ਹਰ ਸਾਲ ਦੀ ਤਰ੍ਹਾਂ ਇਸ ਸਮਾਗਮ ਵਿੱਚ ਸ਼ਾਮਿਲ ਹੋ ਕੇ ਖੁਸ਼ੀ ਮਹਿਸੂਸ ਕਰਨਗੇ। ਸਮਾਗਮ ਵਿੱਚ ਨਿਰਮਲ ਕੌਰ ਬੱਧਣ ਅਤੇ ਜੈ ਭੀਮ ਕਾਰਵਾਂ ਚੈਰੀਟੇਬਲ ਸੁਸਾਇਟੀ ਰਜਿਸਟਰਡ ਮਾਹਿਲਪੁਰ ਵੱਲੋਂ ਵਿਸ਼ੇਸ਼ ਸਹਿਯੋਗ ਕੀਤਾ ਜਾ ਰਿਹਾ ਹੈ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਚੱਲੇਗਾ।
