ਬਹਾਦਰਗੜ੍ਹ:- ਟੀਮ ਹਿਊਮਨ ਸਰਵਿਸ ਸੋਸਾਇਟੀ ਵਲੋਂ ਬਹਾਦਰਗੜ੍ਹ, ਬਦਰੀਨਾਥ ਜੀ ਮੰਦਿਰ ਤੋਂ ਚਲਕੇ ਭਾਰੀ ਇਕੱਠ ਨੌਜਵਾਨਾਂ ਤੇ ਮੈਂਬਰਾਂ ਨਾਲ ਮਿਲ ਕੇ ਨਸ਼ੇ ਖਿਲਾਫ ਇੱਕ ਰੋਡ ਸ਼ੋਅ ਕੱਢਿਆ ਗਿਆ। ਪੰਜਾਬ ਪ੍ਰਧਾਨ ਜਤਿੰਦਰ ਸ਼ਰਮਾ ਨੇ ਦੱਸਿਆ ਕਿ ਟੀਮ ਵਲੋਂ ਪੂਰੇ ਪੰਜਾਬ ਵਿੱਚ ਇਸ ਤਰ੍ਹਾਂ ਦੇ ਰੋਡ ਸ਼ੋਅ ਨਸ਼ੇ ਖਿਲਾਫ ਜਾਗਰੂਕਤਾ ਦੇ ਲਈ ਅਵੇਅਰਨੈਸ ਕੈਂਪ ਕਰਵਾਏ ਜਾ ਰਹੇ ਹਨ ਤਾਂ ਜ਼ੋ ਨਸ਼ੇ ਦੀ ਦਲਦਲ ਵਿੱਚ ਫਸੇ ਨੌਜਵਾਨਾਂ ਨੂੰ ਜਾਗਰੂਕ ਕੀਤਾ ਜਾ ਸਕੇ। ਟੀਮ ਵਲੋਂ ਨਸ਼ੇ ਕਰਨ ਵਾਲੇ ਮਰੀਜਾਂ ਦਾ ਇਲਾਜ ਵੀ ਮੁਫ਼ਤ ਕਰਵਾਇਆ ਜਾਂਦਾ ਹੈ ਅਤੇ ਨਸ਼ੇ ਖਿਲਾਫ ਸੂਚਨਾ ਮਿਲਣ ਤੇ ਪੁਲੀਸ ਪ੍ਰਸ਼ਾਸ਼ਨ ਨਾਲ ਮਿਲ ਕੇ ਉਨ੍ਹਾਂ ਤੇ ਕਾਰਵਾਈ ਕਰਵਾਈ ਜਾਂਦੀ ਹੈ। ਇਹ ਇੱਕ ਐਸ ਕੋੜ ਹੈ ਜ਼ੋ ਕਿਸੇ ਵੀ ਪਰਿਵਾਰ ਦੇ ਮੈਂਬਰ ਨੂੰ ਲਗ ਸਕਦਾ ਹੈ। ਇਸ ਮੁਹਿੰਮ ਵਿੱਚ ਸਾਨੂੰ ਹਰ ਵਰਗ ਨੂੰ ਮਿਲ ਕੇ ਅੱਗੇ ਆਉਣਾ ਚਾਹੀਦਾ ਹੈ ਅਤੇ ਪੁਲਿਸ ਪ੍ਰਸ਼ਾਸ਼ਨ ਦਾ ਸਾਥ ਦੇਣਾ ਚਾਹੀਦਾ ਹੈ। ਨਸ਼ੇ ਵੇਚਣ ਵਾਲਿਆਂ ਦੇ ਘਰ ਤੋੜਨਾ ਇੱਕ ਚੰਗਾ ਕਦਮ ਹੈ ਕਿਉਂਕਿ ਉਹਨਾਂ ਨੇ ਲੋਕਾਂ ਦੇ ਘਰਾਂ ਦੇ ਚਿਰਾਗ ਬੁਝਾ ਦਿੱਤੇ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪੰਜਾਬ ਪ੍ਰਧਾਨ ਜਤਿੰਦਰ ਸ਼ਰਮਾ (ਐਸ.ਐਸ.ਪੀ. ਰਿਟ:) ਪਵਨ ਕੁਮਾਰ ਸਰਪੰਚ, ਹਰਮਿੰਦਰ ਸਿੰਘ ਰਾਠੀਆਂ ਚੇਅਰਮੈਨ (ਐਸ.ਸੀ. ਵਿੰਗ) ਸ਼ਿਵ ਕੁਮਾਰ, ਮੋਨੀ ਰਾਮ, ਚੰਦਰ ਟਾਂਕ, ਚੇਅਰਪਰਸਨ ਵਰਸ਼ਾ ਗੋਇਲ, ਕਿਰਨ ਠਾਕੁਰ, ਰੰਧਾਵਾ ਸਿੰਘ ਯੂਥ ਆਗੂ ਕ੍ਰਿਸ਼ਨਾ, ਅੰਜੂ ਅਜਰੋਰ, ਗੋਰਵ ਬਾਵਾ, ਪ੍ਰਿੰਸ ਗੋਤਮ, ਕਰਮਜੀਤ, ਪਵਨ ਕੁਮਾਰ, ਬੋਕਸਰ ਸੂਰਜ ਸ਼ਰਮਾ, ਬੋਕਸਰ ਸਾਹਿਲ ਸ਼ਰਮਾ ਆਦਿ ਮੌਜੂਦ ਸਨ।
ਟੀਮ ਹਿਊਮਨ ਸਰਵਿਸ ਸੋਸਾਇਟੀ ਪੰਜਾਬ ਵਲੋਂ ਨਸ਼ੇ ਖਿਲਾਫ ਜਾਗਰੂਕ ਕਰਨ ਵਾਸਤੇ ਰੋਡ ਸ਼ੋਅ ਕੱਢਿਆ ਗਿਆ
