ਗੜ੍ਹਸ਼ੰਕਰ:- ਗੜ੍ਹਸ਼ੰਕਰ ਨੇੜਲੇ  ਗੁਰਸੇਵਾ ਮਿਸ਼ਨ  ਸੀਨੀਅਰ  ਸੈਕਡਰੀ ਸਕੂਲ  ਪਨਾਮ  ਗੜ੍ਹਸ਼ੰਕਰ ਵਿੱਚ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰੀਖਿਆ ਨਤੀਜਿਆਂ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਡਾਇਰੈਕਟਰ ਮੈਡਮ   ਦਵਿੰਦਰ ਕੌਰ ਰਾਏ ਅਤੇ ਪ੍ਰਿੰਸੀਪਲ ਸਾਹਿਬ ਕਿਰਪਾਲ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ ਅਤੇ ਅਤੇ ਉਨਾਂ ਨੂੰ ਇਨਾਮਾਂ ਦੇ ਨਾਲ ਸਨਮਾਨਿਤ ਕੀਤਾ ਗਿਆ।
ਸਾਇੰਸ ਸਟਰੀਮ ਵਿੱਚ ਤਮੰਨਾ ਨੇ 87% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ। ਅਮਨਦੀਪ ਕੌਰ ਨੇ 86% ਅੰਕ ਪ੍ਰਾਪਤ ਕਰਕੇ ਦੂਸਰਾ ਸਥਾਨ ਹਾਸਿਲ ਕੀਤਾ,  ਦਬਿਆਂਸ਼ੀਕਾ ਅਤੇ  ਨਵ ਕਿਰਨ ਕੌਰ ਨੇ 85% ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਹਾਸਿਲ ਕੀਤਾ ।
ਕਾਮਰਸ ਸਟਰੀਮ ਵਿੱਚ ਨਵਜੋਤ ਸਿੰਘ ਬੈਂਸ ਨੇ 83% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਿਲ ਕੀਤਾ । ਰਮਨਪ੍ਰੀਤ ਕੌਰ ਨੇ 69% (ਦੂਸਰਾ ਸਥਾਨ) ਅਤੇ ਗੁਰਕਮਲ ਸਿੰਘ ਨੇ 64% (ਤੀਸਰਾ ਸਥਾਨ ) ਹਾਸਿਲ ਕੀਤਾ ।
ਆਰਟਸ ਗਰੁੱਪ ਵਿੱਚ ਹੀਮਾਨੀ ਨੇ 79%(ਪਹਿਲਾ ਸਥਾਨ) , ਦੀਕਸ਼ਾ ਬੰਗਾ ਨੇ 78% (ਦੂਸਰਾ ਸਥਾਨਕ ਅਤੇ ਹਰਮਨ ਸਿੰਘ ਨੇ 68% (ਤੀਸਰਾ ਸਥਾਨ)  ਅੰਕ ਪ੍ਰਾਪਤ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਇਸ ਮੌਕੇ ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਵਿਦਿਆਰਥੀਆਂ ਦੀ ਇਹ ਕਾਮਯਾਬੀ ਉਨ੍ਹਾਂ ਦੀ ਮਿਹਨਤ, ਅਧਿਆਪਕਾਂ ਦੀ ਲਗਨ ਅਤੇ ਮਾਪਿਆਂ ਦੇ ਸਹਿਯੋਗ ਦਾ ਨਤੀਜਾ ਹੈ। ਸਕੂਲ ਦੇ ਸਮੂਹ ਸਟਾਫ ਵੱਲੋਂ ਵੀ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਗਈ।