ਪਟਿਆਲਾ:- ਪੰਜਾਬ ਸਰਕਾਰ ਵੱਲੋਂ ਪਟਿਆਲਾ ਦੇ 10 ਸਕੂਲਾਂ ਵਿਖੇ ਸਟੂਡੈਂਟ ਪੁਲਿਸ ਕਰੇਡਿਟ ਸਕੀਮ ਤਹਿਤ ਅਠਵੀਂ ਨੋਵੀਂ ਦੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਨਿਵੇਕਲੇ ਸਿਸਟਮ ਸ਼ੁਰੂ ਕੀਤੇ ਹਨ। ਇਸੇ ਸਬੰਧ ਵਿੱਚ ਪੁਲੀਸ ਆਵਾਜਾਈ ਸਿੱਖਿਆ ਸੈਲ ਪਟਿਆਲਾ ਦੇ ਏ ਐਸ ਆਈ ਰਾਮ ਸਰਨ ਵਲੋਂ ਆਵਾਜਾਈ ਨਿਯਮਾਂ ਕਾਨੂੰਨਾਂ ਅਸੂਲਾਂ ਫਰਜ਼ਾਂ, ਨਸ਼ਿਆਂ, ਸਾਇਬਰ ਅਪਰਾਧਾਂ, ਅਤੇ ਬਿਨਾਂ ਲਾਇਸੰਸ ਵ੍ਹੀਕਲ ਚਲਾਉਣ ਵਾਲੇ ਵਿਦਿਆਰਥੀਆਂ ਨੂੰ ਸੁਚੇਤ ਕੀਤਾ।
ਰੈੱਡ ਕਰਾਸ ਸੁਸਾਇਟੀ ਦੇ ਸੇਵਾ ਮੁਕਤ ਟ੍ਰੇਨਿੰਗ ਸੁਪਰਵਾਈਜ਼ਰ ਸ਼੍ਰੀ ਕਾਕਾ ਰਾਮ ਵਰਮਾ ਵਲੋਂ ਵਿਦਿਆਰਥੀਆਂ ਨੂੰ ਆਫ਼ਤ ਪ੍ਰਬੰਧਨ ਫਸਟ ਏਡ ਸੀ ਪੀ ਆਰ ਫਾਇਰ ਸੇਫਟੀ ਅਤੇ ਅੱਤਵਾਦੀ ਹਮਲਿਆ ਦੌਰਾਨ ਬਚਣ ਅਤੇ ਪੀੜਤਾਂ ਨੂੰ ਬਚਾਉਣ ਦੀ ਟ੍ਰੇਨਿੰਗ ਤਰ੍ਹਾਂ ਤਰ੍ਹਾਂ ਦੇ ਪ੍ਰੈਕਟਿਕਲ ਕਰਵਾਕੇ ਦਿੱਤੀ।
ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਬਲਵਿੰਦਰ ਕੌਰ ਅਤੇ ਐਸ ਪੀ ਸੀ ਇੰਚਾਰਜ ਸ਼੍ਰੀ ਅਸ਼ੋਕ ਕੁਮਾਰ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੀਆਂ ਟ੍ਰੇਨਿੰਗਾਂ ਅਤੇ ਜਾਣਕਾਰੀਆਂ ਬੱਚਿਆ ਨੂੰ ਸਿਹਤਮੰਦ ਤਦੰਰੁਸਤ ਸੁਰੱਖਿਅਤ ਖੁਸ਼ਹਾਲ ਅਤੇ ਦੇਸ਼ ਸਮਾਜ ਘਰ ਪਰਿਵਾਰਾਂ ਦੇ ਜੁਮੇਵਾਰ ਵਫ਼ਾਦਾਰ ਨਾਗਰਿਕ ਬਣਾਉਣ ਲਈ ਉਤਸ਼ਾਹਿਤ ਕਰਦੀਆਂ ਹਨ।
ਸਟੂਡੈਂਟ ਪੁਲਿਸ ਕਰੇਡਿਟ ਨੂੰ ਆਫ਼ਤ ਪ੍ਰਬੰਧਨ ਫਸਟ ਏਡ ਫਾਇਰ ਸੇਫਟੀ ਆਵਾਜਾਈ ਸੁਰੱਖਿਆ ਦੀ ਟ੍ਰੇਨਿੰਗ ਦਿੱਤੀ
