ਪਟਿਆਲਾ 23 ਮਈ:- ਅੱਜ ਮਿਤੀ 23 ਮਈ ਨੂੰ ਰਾਜਪੁਰਾ ਕਲੋਨੀ ਯੂਨੀਅਨ ਦਫਤਰ ਪਟਿਆਲਾ ਵਿਖੇ ਦੀ ਕਲਾਸ ਫੋਰ ਗੌ:ਇੰਪ:ਯੂਨੀਅਨ ਪੰਜਾਬ ਮੁੱਖ ਦਫਤਰ (1680) ਨਾਲ ਸਬੰਧਿਤ ਪੰਜਾਬ ਮੰਡੀ ਬੋਰਡ ਅਤੇ ਮਾਰਕੀਟ ਕਮੇਟੀਆਂ ਵਿਚਲੇ ਚੌਥਾ ਦਰਜਾ ਕਰਮਚਾਰੀਂ ਕੰਨਟ੍ਰੈਕਟ ਅਤੇ ਆਉਟ ਸੋਰਸ ਕਰਮੀਆਂ ਦੀ ਭਰਵੀਂ ਮੀਟਿੰਗ ਸਾਥੀ ਕੁਲਦੀਪ ਸਿੰਘ ਮੌੜ ਸੂਬਾ  ਕਾਰਜਕਾਰੀ ਪ੍ਰਧਾਨ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਮੀਟਿੰਗ ਵਿੱਚ ਵਿਸੇਸ ਤੌਰ ਤੇ ਯੂਨੀਅਨ ਦੇ ਸੂਬਾ ਪ੍ਰਧਾਨ ਦਰਸਣ ਸਿੰਘ ਲੁਬਾਣਾ, ਸਕੱਤਰ ਜਨਰਲ ਰਣਜੀਤ ਸਿੰਘ ਰਾਣਵਾਂ ਸਾਮਲ ਹੋਏ।
 ਮੀਟਿੰਗ ਵਿੱਚ ਮਿਤੀ 7 ਮਈ 2026 ਨੂੰ ਮੰਡੀ ਬੋਰਡ ਦੇ ਚੇਅਰਮੈਨ ਸ੍ਰੀ ਹਰਚੰਦ ਸਿੰਘ ਬਰਸਟ ਅਤੇ ਹੋਰ ਅਧਿਕਾਰੀਆਂ ਨਾਲ ਹੋਈ ਮੀਟਿੰਗ ਦੇ ਫੈਸਲਿਆਂ ਨੂੰ ਰਵੀਊ ਕੀਤਾ ਗਿਆ। ਜਿਨਾਂ ਵਿੱਚ ਠੇਕੇਦਾਰੀ ਪ੍ਰਥਾ ਦੇ ਖਾਤਮੇਂ, ਅਤੇ ਸਾਰੇ ਆਊਟ ਸੋਰਸ ਕਾਮਿਆਂ ਨੂੰ ਪੰਜਾਬ ਮੰਡੀ ਬੋਰਡ ਵਿੱਚ ਇਨਸੋਰਸ ਕਰਨਾਂ, ਬਰਾਬਰ ਕੰਮ ਬਰਾਬਰ ਤਨਖਾਹ ਦੇਣ ਸਬੰਧੀ ਮਾਨਯੋਗ ਉੱਚ ਅਦਾਲਤ ਦਾ ਫੈਸਲਾ ਲਾਗੂ ਕਰਨਾ, ਵਰਗੇ ਇਸੂਆਂ ਤੇ ਵਿਚਾਰ ਵਿਟਾਂਦਰਾ ਕਰਨ ਉਪਰੰਤ ਫੈਸਲਾ ਕੀਤਾ ਗਿਆ ਕਿ ਪੰਜਾਬ ਮੰਡੀਬੋਰਡ ਦੇ ਖੇਤਰੀ, ਆਊਟ ਸੋਰਸ ਕਾਮਿਆਂ ਸਮੇਤ ਦਰਜਾਚਾਰ ਕਰਮਚਾਰੀਆਂ ਦੀ ਇੱਕ ਰਾਜ ਪੱਧਰੀ ਵੱਡੀ ਕਨਵੈਨਸ਼ਨ ਜੂਨ ਮਹੀਨੇ ਵਿੱਚ ਕੀਤੀ ਜਾਵੇਗੀ।