ਮੌੜ ਮੰਡੀ/ਪੈਗ਼ਾਮ ਏ ਜਗਤ 22 ਅਕਤੂਬਰ - ਸ੍ਰੀ ਬਾਬਾ ਵਿਸ਼ਵਕਰਮਾ ਦਿਵਸ ਨੂੰ ਅੱਜ ਬਾਬਾ ਵਿਸ਼ਵਕਰਮਾ ਭਵਨ ਕਮੇਟੀ ਸੁਸਾਇਟੀ(ਰਜਿ.) ਮੌੜ ਵੱਲੋਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। 
ਸੰਗਤਾਂ ਲੱਖਾਂ ਦੀ ਤਦਾਦ ਵਿੱਚ ਵਿਸ਼ਵਕਰਮਾ ਭਵਨ ਪਹੁੰਚ ਕੇ ਨਤਮਸਤਕ ਹੋਈਆਂ ਅਤੇ ਬੜੀ ਹੀ ਸ਼ਰਧਾ ਭਾਵਨਾ ਨਾਲ ਲੰਗਰ ਛਕਿਆ। ਸੇਵਾਦਾਰਾਂ ਦੁਆਰਾ ਬੜੀ ਹੀ ਸੇਵਾ ਭਾਵਨਾ ਨਾਲ ਲੰਗਰ ਨੂੰ ਵਰਤਾਇਆ ਗਿਆ। ਪਾਠੀ ਸਿੰਘਾਂ ਨੇ ਬਾਬਾ ਵਿਸ਼ਵਕਰਮਾ ਜੀ ਦੇ ਦਿਵਸ ਦੀ ਸਮੂਹ ਸੰਗਤ ਨੂੰ ਵਧਾਈ ਦਿੱਤੀ ਉਹਨਾਂ ਦੇ ਜੀਵਨ ਉੱਤੇ ਚਾਨਣਾ ਪਾਇਆ ਅਤੇ ਸੰਗਤਾਂ ਨੂੰ ਕਿਰਤ ਕਰਨ ਲਈ ਪ੍ਰੇਰਿਤ ਕੀਤਾ। 
ਇਸ ਮੌਕੇ ਸ੍ਰੀ ਬਾਬਾ ਵਿਸ਼ਵਕਰਮਾ ਭਵਨ ਕਮੇਟੀ ਦੇ ਪ੍ਰਧਾਨ ਦਰਸ਼ਨ ਸਿੰਘ ਲੀਲਾ, ਖਜਾਨਚੀ ਗੁਰਚਰਨ ਸਿੰਘ, ਸੈਕਟਰੀ ਨਾਇਬ ਸਿੰਘ ਸਾਬਕਾ ਕੌਂਸਲਰ, ਨਗਰ ਕੌਂਸਲ ਦੇ ਪ੍ਰਧਾਨ ਕਰਨੈਲ ਸਿੰਘ ਤੇ ਨਵਦੀਪ ਸਿੰਘ ਜੀਂਦਾ ਚੇਅਰਮੈਨ ਸੂ਼ਗਰਫੈੱਡ ਪੰਜਾਬ ਅਤੇ ਲੋਕ ਸਭਾ ਇੰਚਾਰਜ਼ ਬਠਿੰਡਾ ਤੋਂ ਇਲਾਵਾ‌ ਭਾਰੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।