ਗੜ੍ਹਸ਼ੰਕਰ 20:- ਆਮ ਆਦਮੀ ਪਾਰਟੀ ਦੀਆਂ ਗਤੀ ਵਿਧੀਆਂ ਨੂੰ ਮੁੱਖ ਰੱਖਦੇ ਹੋਏ ਅੱਜ ਰੈਸਟ ਹਾਊਸ ਕੋਕੋਵਾਲ ਮਜ਼ਾਰੀ ਵਿਖ਼ੇ ਆਮ ਆਦਮੀ ਪਾਰਟੀ ਦੇ ਵੱਖ-ਵੱਖ ਵਿੰਗਾਂ ਦੇ ਅਹੁਦੇਦਾਰਾਂ ਨਾਲ ਕੀਤੀ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਹ ਮੀਟਿੰਗ ਹਲਕਾ ਗੜ੍ਹਸ਼ੰਕਰ ਤੋਂ ਸੰਗਠਨ ਇੰਚਾਰਜ ਅਤੇ ਓਐਸਡੀ ਚਰਨਜੀਤ ਸਿੰਘ ਚੰਨੀ ਦੀ ਪ੍ਰਧਾਨਗੀ ਹੇਠ ਕੀਤੀ ਗਈ।
ਇਸ ਮੀਟਿੰਗ ਵਿੱਚ ਸੰਗਠਨ ਇੰਚਾਰਜ ਨੇ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਇਕੋ ਇਕ ਅਜਿਹੀ ਪਾਰਟੀ ਹੈ ਜੋ ਹਰੇਕ ਵਰਗ ਦੇ ਲੋਕਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ, ਨਾਲ ਹੀ ਬਲਾਕ ਸੰਮਤੀ ਹੋਣ ਵਾਲੀਆ ਚੋਣਾਂ ਵਾਰੇ ਵਿਚਾਰ ਵਿਟਾਂਦਰਾ ਕੀਤਾ ਗਿਆ ਤੇ ਇਹ ਕਿ ਆਪ ਸਰਕਾਰ ਹਰ ਚੌਣਾਂ ਵਿਚ ਵੱਡੇ ਪੱਧਰ ਤੇ ਜਿੱਤ ਪ੍ਰਾਪਤ ਕਰਨ ਦਾ ਇਕੋ ਕਾਰਨ ਹੈ। ਪੰਜਾਬ ਵਿੱਚ ਨਾਗਰਿਕ ਦਾ ਵਿਕਾਸ ਬਰਾਬਰ ਸਰਕਾਰੀ ਸਹੂਲਤਾ ਬਿਨ੍ਹਾਂ ਕਿਸੇ ਭੇਦਭਾਵ ਤੋਂ ਹਰ ਵਰਗ ਦੇ ਵਾਸੀਆਂ ਨੂੰ ਦਿੱਤੀਆ ਜਾ ਰਹੀਆ ਹਨ।
ਉਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਹੇਠ ਪੰਜਾਬ ਦੀ ਆਪ ਸਰਕਾਰ ਸਮਾਜ ਦੇ ਹਰ ਵਰਗ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਲਗਾਤਾਰ ਜਤਨ ਜਾਰੀ ਹੈ। ਉਨ੍ਹਾ ਕਿਹਾ ਕਿ ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਵਿਕਾਸ ਕਾਰਜਾਂ ਲਈ ਲਗਾਤਾਰ ਫੰਡ ਦਿੱਤੇ ਜਾ ਰਹੇ ਤੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕ ਭਲਾਈ ਸਕੀਮਾਂ ਦਾ ਘੇਰਾ ਲਗਾਤਾਰ ਵਧਾਇਆ ਜਾ ਰਿਹਾ ਹੈ ਜਿਸਦਾ ਮਕਸਦ ਹਰ ਪਰਿਵਾਰ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣਾ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਚਾਰ ਸਾਲਾਂ ਦੌਰਾਨ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਦੇ ਹਜਾਰਾਂ ਨੌਜਵਾਨ ਨੂੰ ਰੁਜਗਾਰ ਮੁਹੱਈਆ ਕਰਵਾਇਆ ਹੈ ਅਤੇ ਇਹ ਪਹਿਲੀ ਵਾਰ ਹੈ ਕਿ ਸੂਬੇ ਵਿੱਚ ਬਿਨਾਂ ਕਿਸੇ ਸਿਫਾਰਿਸ਼ ਤੇ ਰਿਸ਼ਵਤ ਤੋਂ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਹਨ।
ਇਸ ਮੌਕੇ ਯੂਥ ਪ੍ਰਧਾਨ ਪ੍ਰਿੰਸ਼ ਚੌਧਰੀ, ਸਰਪੰਚ ਵਿਨੋਦ ਬੱਸੀ, ਗੁਰਭਾਗ ਸਿੰਘ, ਸਰਪੰਚ ਪ੍ਰਵੀਨ ਕੁਮਾਰੀ ਕਾਲੇਵਾਲ, ਸਰਪੰਚ ਸੰਤੋਖ ਸਿੰਘ ਸੇਖੋਵਾਲ, ਹਰੀਸ਼ ਲੰਬੜਦਾਰ ਸਹੀਵਾ, ਸਰਪੰਚ ਪੁਰੀ ਹੈਬੋਵਾਲ, ਬਲਜੀਤ ਸਿੰਘ ਹੈਬੋਵਾਲ, ਸਰਪੰਚ ਸੰਜੀਵ ਭਵਾਨੀਪੁਰ, ਸਰਪੰਚ ਮਹਿੰਦਰ ਪਾਲ ਹਰਵਾਂ, ਸਾਬਕਾ ਸਰਪੰਚ ਬੀਰ ਸਿੰਘ ਹਰਵਾਂ, ਸਰਪੰਚ ਸੁਰਿੰਦਰ ਪਾਲ ਅੰਬੇਦਕਰ ਨਗਰ, ਸਰਪੰਚ ਨਰੇਸ਼ ਕੁਮਾਰ ਮੈਹਿਦਵਾਣੀ, ਸਰਪੰਚ ਬਲਜਿੰਦਰ ਅਟਵਾਲ ਨੈਣਵਾ, ਸਰਪੰਚ ਮੋਹਨ ਸਿੰਘ ਗੱਦੀਵਾਲ, ਸਰਪੰਚ ਅਜੀਤ ਸਿੰਘ ਰਤਨਪੁਰ, ਸਰਪੰਚ ਸੁਰਿੰਦਰ ਪਾਲ ਭਵਾਨੀਪੁਰ ਭਗਤਾ, ਸਰਪੰਚ ਮੋਹਨ ਸਿੰਘ ਗੱਦੀਵਾਲ, ਰਵਿੰਦਰ ਕੁਮਾਰ ( ਰਿੰਕੂ) ਟਿੱਬੀਆਂ, ਸੁਖਦੇਵ ਸਿੰਘ ਢਾਂਡਾ ਖੁਰਦ, ਪ੍ਰੇਮ ਸਿੰਘ, ਪ੍ਰਕਾਸ਼ ਪ੍ਰੇਮੀ ਭਵਾਨੀਪੁਰ ਭਗਤਾਂ, ਸੋਨੀ ਦਿਆਲ ਕਾਲੇਵਾਲ, ਸਰਪੰਚ ਗੁਲਸ਼ਨ ਠਾਕਰ, ਸਮੇਂ, ਸਰਪੰਚ ਸੁਮਨ ਬਾਲਾ ਥਾਣਾ, ਸ਼ਸ਼ੀ ਬੰਗੜ ਮਾਹਿਲਪੁਰ ਇਨ੍ਹਾ ਤੋ ਇਲਾਵਾ ਕਈ ਪਾਰਟੀ ਵਰਕਰ ਹਾਜਰ ਸਨ।
