ਹੁਸ਼ਿਆਰਪੁਰ:- ਵਾਸਤੂ ਵਿੱਚ ਕੋਈ ਵੀ ਦਿਸ਼ਾ ਕਦੇ ਵੀ ਅਸ਼ੁਭ ਨਹੀਂ ਹੁੰਦੀ, ਅਸ਼ੁਭ ਤਾਂ ਉਸ ਦਿਸ਼ਾ ਦੇ ਵਾਸਤੂ ਦੋਸ਼ ਹੁੰਦੇ ਹਨ ਜੋ ਨਿਰਮਾਣ ਸਮੇਂ ਰਹਿ ਜਾਂਦੇ ਹਨ। ਮੌਜੂਦਾ ਸਮੇਂ ਵਿੱਚ ਹਰ ਦੂਜੇ ਵਿਅਕਤੀ ਨੇ ਇਹ ਵਹਿਮ ਪਾਲ ਰੱਖਿਆ ਹੈ ਕਿ ਦੱਖਣ ਦਿਸ਼ਾ ਅਸ਼ੁਭ ਹੈ, ਇਸ ਲਈ ਦੱਖਣ ਦਿਸ਼ਾ ਦੇ ਘਰਾਂ ਨੂੰ ਵਾਸਤੂ ਦੇ ਅਨੁਕੂਲ ਨਹੀਂ ਮੰਨਿਆ ਜਾਂਦਾ। ਅਜਿਹਾ ਨਹੀਂ ਹੈ। ਜੇਕਰ ਦੱਖਣ ਦਿਸ਼ਾ ਵਿੱਚ ਬਣਿਆ ਭਵਨ ਵਾਸਤੂ ਦੇ ਅਨੁਰੂਪ ਬਣਿਆ ਹੋਵੇ, ਤਾਂ ਉੱਥੇ ਰਹਿਣ ਵਾਲਾ ਹਰ ਵਿਅਕਤੀ ਮਾਣ-ਸਤਿਕਾਰ, ਯਸ਼, ਕੀਰਤੀ, ਸਾਹਸ, ਬਹਾਦਰੀ ਅਤੇ ਸਕਾਰਾਤਮਕ ਊਰਜਾ ਨਾਲ ਭਰਪੂਰ ਰਹੇਗਾ। ਇਹ ਮੰਨਣਾ ਹੈ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਵਾਸਤੂਵਿਦ ਅਤੇ ਲੇਖਕ ਡਾ. ਭੁਪਿੰਦਰ ਵਾਸਤੂਸ਼ਾਸਤਰੀ ਦਾ।
ਹਾਂ, ਇਹ ਗੱਲ ਸੱਚ ਹੈ ਕਿ ਜੇਕਰ ਦੱਖਣ ਦਿਸ਼ਾ ਦਾ ਵਿਸਥਾਰ ਹੋ ਜਾਂਦਾ ਹੈ ਜਾਂ ਕੀਤਾ ਜਾਂਦਾ ਹੈ, ਤਾਂ ਉਹ ਅਸ਼ੁਭ ਅਤੇ ਨਕਾਰਾਤਮਕ ਪ੍ਰਭਾਵ ਜ਼ਿਆਦਾ ਦੇਣ ਲੱਗ ਜਾਂਦੀ ਹੈ। ਇਸ ਲਈ ਦੱਖਣੀ ਵਿਸਥਾਰ ਤੋਂ ਬਚੋ! ਦੱਖਣ ਦਿਸ਼ਾ ਖਾਸ ਕਰਕੇ ਵਣਜ ਵਰਗ, ਵਪਾਰੀ ਵਰਗ, ਤੁਰੰਤ ਫੈਸਲੇ ਲੈਣ ਵਾਲੇ, ਪੁਲਿਸ, ਫੌਜ, ਖੇਡਾਂ, ਖਿਡਾਰੀਆਂ, ਮੈਡੀਕਲ ਅਤੇ ਮਿਰਚ-ਮਸਾਲਾ, ਪ੍ਰਾਪਰਟੀ ਡੀਲਰ, ਜ਼ਮੀਨ-ਜਾਇਦਾਦ ਨਾਲ ਜੁੜੇ ਵਿਅਕਤੀਆਂ ਲਈ ਜ਼ਿਆਦਾ ਫਲਦਾਇਕ ਹੁੰਦੀ ਹੈ, ਖਾਸ ਕਰਕੇ ਸਿਆਸਤਦਾਨਾਂ ਅਤੇ ਉੱਚ ਅਧਿਕਾਰੀਆਂ ਲਈ ਤਾਂ ਦੱਖਣ ਦਿਸ਼ਾ ਸੋਨੇ 'ਤੇ ਸੁਹਾਗੇ ਦਾ ਕੰਮ ਕਰਦੀ ਹੈ।
ਇਸ ਦਿਸ਼ਾ ਵਿੱਚ ਜੇਕਰ ਕਿਸੇ ਵੀ ਪ੍ਰਕਾਰ ਦਾ ਵਾਸਤੂ ਦੋਸ਼ ਹੈ, ਤਾਂ ਉਹ ਹੋਰ ਦਿਸ਼ਾਵਾਂ ਦੇ ਮੁਕਾਬਲੇ ਜ਼ਿਆਦਾ ਪ੍ਰਭਾਵੀ ਹੁੰਦਾ ਹੈ ਅਤੇ ਮਹਿਲਾ ਵਰਗ ਲਈ ਜ਼ਿਆਦਾ ਘਾਤਕ ਹੋ ਜਾਂਦਾ ਹੈ। ਕਿਸੇ ਵਿਸ਼ੇਸ਼ ਦਿਸ਼ਾ ਦੇ ਸ਼ੁਭ ਜਾਂ ਅਸ਼ੁਭ ਹੋਣ ਦਾ ਵਹਿਮ ਨਾ ਪਾਲੋ, ਦਿਸ਼ਾ ਦੇ ਮਹੱਤਵ ਦੇ ਨਾਲ-ਨਾਲ ਵਾਸਤੂ ਦੇ ਮਹੱਤਵ ਨੂੰ ਸਮਝੋ। ਕੋਈ ਵੀ ਦਿਸ਼ਾ ਅਸ਼ੁਭ ਨਹੀਂ ਹੁੰਦੀ।